ਪੰਜਾਬ

punjab

ETV Bharat / state

ਅਦਾਕਾਰ ਸੰਨੀ ਦਿਓਲ ਹੋਏ ਗੁੰਮ!, ਲੱਗੇ ਵੱਡੇ-ਵੱਡੇ ਪੋਸਟਰ, ਪਤਾ ਦੱਸਣ ਵਾਲੇ ਨੂੰ ਮਿਲੇਗਾ ਇਨਾਮ - ਗੁਰਦਾਸਪੁਰ ਲੋਕ ਸਭਾ

ਅਦਾਕਾਰ ਅਤੇ ਸਾਂਸਦ ਸੰਨੀ ਦਿਓਲ (mp Sunny Deol) ਕਿਤੇ ਗੁੰਮ ਹੋ ਗਏ ਨੇ ਅਤੇ ਉਨ੍ਹਾਂ ਦੀ ਭਾਲ ਲਈ ਪੋਸਟਰ ਲਗਾਏ ਜਾ ਰਹੇ ਨੇ। ਇੱਥੋਂ ਤੱਕ ਕਿ ਉਨ੍ਹਾਂ ਦੀ ਸੂਚਨਾ ਦੇਣ ਵਾਲੇ ਨੂੰ ਵੱਡਾ ਇਨਾਮ ਵੀ ਦਿੱਤਾ ਜਾਵੇਗਾ। ਆਖਿਰ ਕੀ ਹੈ ਪੂਰਾ ਮਾਮਲਾ ਪੜ੍ਹੋ ਪੂਰੀ ਖ਼ਬਰ

Big posters of actor Sunny Deol found missing, anyone who can find them will get a reward
ਅਦਾਕਾਰ ਸੰਨੀ ਦਿਓਲ ਹੋਏ ਗੁੰਮ ਲੱਗੇ ਵੱਡੇ-ਵੱਡੇ ਪੋਸਟਰ, ਪਤਾ ਦੱਸਣ ਵਾਲੇ ਨੂੰ ਮਿਲੇਗਾ ਇਨਾਮ

By ETV Bharat Punjabi Team

Published : Dec 11, 2023, 9:50 PM IST

Updated : Dec 11, 2023, 10:10 PM IST

ਗੁਰਦਾਸਪਰੀਆਂ ਨੇ ਕੱਢੀ ਭੜਾਸ

ਗੁਰਦਾਸਪੁਰ: ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਵੱਲੋਂ ਗੁਰਦਾਸਪੁਰ ਲੋਕ ਸਭਾ (Gurdaspur Lok Sabha) ਹਲਕੇ ਤੋਂ ਫਿਲਮ ਸਟਾਰ ਸੰਨੀ ਦਿਓਲ ਨੂੰ ਮੈਦਾਨ 'ਚ ਉਤਾਰਿਆ ਗਿਆ ਸੀ । ਸੰਨੀ ਦਿਓਲ ਦੇ ਦਮ 'ਤੇ ਹੀ ਭਾਜਪਾ ਇਸ ਸੀਟ ਨੂੰ ਜਿੱਤੀ ਸੀ ਕਿਉਂਕਿ ਗੁਰਦਾਸਪੁਰ ਦੇ ਲੋਕਾਂ ਨੇ ਬਹੁਤ ਹੀ ਉਮੀਦਾਂ ਨਾਲ ਸੰਨੀ ਦਿਓਲ ਨੂੰ ਆਪਣਾ ਕੀਮਤੀ ਵੋਟ ਪਾ ਕੇ ਵੱਡੀ ਲੀਡ ਨਾਲ ਜਿਤਾਇਆ ਅਤੇ ਆਪਣੇ ਹਲਕੇ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਸੀ। ਗੁਰਦਾਸਪੁਰ ਦੇ ਲੋਕਾਂ ਨੂੰ ਉਮੀਦ ਸੀ ਕਿ ਸ਼ਾਇਇਦ ਗੁਰਦਾਸਪੁਰ ਦੀ ਕਾਇਆ-ਕਲਪ ਹੋ ਜਾਵੇਗੀ ਪਰ ਅਜਿਹਾ ਕੁੱਝ ਨਹੀਂ ਹੋਇਆ।

ਬੇਹੱਦ ਨਿਰਾਸ਼ ਗੁਰਦਾਸਪੁਰੀਏ: ਗੁਰਦਾਸਪੁਰ ਦੇ ਲੋਕਾਂ ਦਾ ਸਾਂਸਦ ਸੰਨੀ ਦਿਓਲ ਨੇ ਇਸ ਕਦਰ ਦਿਲ ਤੋੜਿਆ ਕਿ ਅੱਜ ਤੱਕ ਉਹ ਜ਼ਖਮ ਅੱਲ੍ਹੇ ਨੇ ਅਤੇ ਸ਼ਾਇਦ ਕਦੇ ਉਹ ਜ਼ਖਮ ਭਰ ਵੀ ਨਹੀਂ ਸਕਦੇ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿ ਸਾਂਸਦ ਸਾਬ੍ਹ ਨੇ ਚੋਣ ਜਿੱਤਣ ਮਗਰੋਂ ਕਦੇ ਗੁਰਦਾਸਪੁਰ ਦਾ ਮੂੰਹ ਤੱਕ ਨਹੀਂ ਦੇਖਿਆ। ਇਸੇ ਕਾਰਨ ਹਲਕੇ ਦੇ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਨ੍ਹਾਂ ਦੇ ਸਾਂਸਦ ਗੁੰਮ ਨਾ ਹੋ ਗਏ ਹੋਣ। ਇਸੇ ਲਈ ਹੁਣ ਆਪਣੇ ਸਾਂਸਦ ਦੀ ਭਾਲ ਲਈ ਲੋਕਾਂ ਵੱਲੋਂ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਵੀ ਲਗਾ ਦਿੱਤੇ ਗਏ ਅਤੇ ਐਲਾਨ ਵੀ ਕਰ ਦਿੱਤਾ ਕਿ ਜੋ ਕੋਈ ਵੀ ਸਾਂਸਦ ਸਨੀ ਦਿਓਲ ਦੀ ਸੂਚਨਾ ਦੇਵੇਗਾ ਉਸ ਨੂੰ 50 ਹਜ਼ਾਰ ਦਾ ਇਨਾਮ ਦਿੱਤਾ ਜਾਵੇਗਾ।

ਸੰਨੀ ਦਿਓਲ ਤੋਂ ਖ਼ਫ਼ਾ ਨੌਜਵਾਨ:2024 ਦੀਆਂ ਚੋਣਾਂ ਦੇ ਮੱਦੇਨਜ਼ਰ ਨੌਜਵਾਨਾਂ ਦਾ ਗੁੱਸਾ ਸਿਰ ਚੜ ਕੇ ਬੋਲ ਰਿਹਾ ਹੈ। ਉਨ੍ਹਾਂ ਆਖਿਆ ਕਿ ਸਾਨੂੰ ਆਸ ਸੀ ਕਿ ਗੁਰਦਾਸਪੁਰ ਦੀ ਸੰਨੀ ਦਿਓਲ ਨੁਹਾਰ ਬਦਲ ਦੇਣਗੇ ਅਤੇ ਸਾਡੇ ਹਲਕੇ ਦਾ ਵੀ ਵਿਕਾਸ ਹੋਵੇਗਾ ਪਰ ਸਾਂਸਦ ਸੰਨੀ ਦਿਓਲ ਨੇ ਤਾਂ ਇੱਕ ਵਾਰ ਆ ਕੇ ਲੋਕਾਂ ਦਾ ਧੰਨਵਾਦ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ। ਸਾਡੇ ਹਲਕੇ ਦੀ ਸਾਰ ਤੱਕ ਨਹੀਂ ਲਈ। ਜਿਸ ਕਾਰਨ ਹੁਣ ਸੰਨੀ ਦਿਓਲ ਸਾਡੇ ਨਾਲ ਆ ਕੇ ਅੱਖ ਮਿਲਾਉਣ ਦੀ ਹਿੰਮਤ ਤੱਕ ਨਹੀਂ ਕਰੇਗਾ।

Last Updated : Dec 11, 2023, 10:10 PM IST

ABOUT THE AUTHOR

...view details