ਪੰਜਾਬ

punjab

ETV Bharat / state

ਗਰੀਬ ਪਰਿਵਾਰਾਂ ਨੇ ਰਾਜਨੀਤਿਕ ਸ਼ਹਿ 'ਤੇ ਰਾਸ਼ਨ ਕਾਰਡ ਕੱਟਣ ਦਾ ਲਾਇਆ ਇਲਜ਼ਾਮ

ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਤਕੋਹਾ ਵਿੱਚ ਵੀ 35 ਲੋੜਵੰਦ ਪਰਿਵਾਰਾਂ ਨੇ ਇਲਜ਼ਾਮ ਲਗਾਏ ਹਨ ਕਿ ਉਨ੍ਹਾਂ ਦੇ ਸਸਤੇ ਰਾਸ਼ਨ ਦੇ ਕਾਰਡ ਰਾਜਨੀਤਿਕ ਦਖ਼ਲ ਕਾਰਨ ਕੱਟ ਦਿੱਤੇ ਗਏ ਹਨ। ਇਨ੍ਹਾਂ ਪੀੜਤ ਪਰਿਵਾਰਾਂ ਨੇ ਕਿਹਾ ਕਿ ਕੋਰੋਨਾ ਕਾਰਨ ਜਾਰੀ ਕਰਫਿਊ ਦੌਰਾਨ ਉਨ੍ਹਾਂ ਨੂੰ ਰਾਸ਼ਨ ਦੀ ਸਖ਼ਤ ਲੋੜ ਸੀ ਪਰ ਉਨ੍ਹਾਂ ਦਾ ਨਾਮ ਲਾਭਪਾਤਰੀਆਂ ਦੀ ਸੂਚੀ ਨਾ ਹੋਣ ਕਾਰਨ ਇਨ੍ਹਾਂ ਪਰਿਵਾਰਾਂ ਨੂੰ ਰਾਸ਼ਨ ਨਹੀਂ ਦਿੱਤਾ ਗਿਆ।

Gurdaspur,  cutting ration cards issue,political interfairance
ਗਰੀਬ ਪਰਿਵਾਰਾਂ ਨੇ ਰਾਜਨੀਤਿਕ ਸ਼ੈਅ 'ਤੇ ਰਾਸ਼ਨ ਕਾਰਡ ਕੱਟਣ ਦਾ ਲਾਇਆ ਇਲਜ਼ਾਮ, ਕਿਹਾ ਦੱਸੋ ਸਾਡਾ ਕਸੂਰ

By

Published : Jun 3, 2020, 10:03 PM IST

ਗੁਰਦਾਸਪੁਰ : ਪੰਜਾਬ ਸਰਕਾਰ ਨੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਲਈ ਸਸਤੇ ਰਾਸ਼ਨ ਦੀ ਸਹੂਲਤ ਦਿੱਤੀ ਹੋਈ ਹੈ। ਇਸ ਸਹੂਲਤ ਦਾ ਲਾਭ ਕਈ ਲੋੜਵੰਦ ਪਰਿਵਾਰ ਲੈ ਵੀ ਰਹੇ ਹਨ। ਪੰਜਾਬ ਸਰਕਾਰ ਨੇ ਯੋਗ ਲਾਭਪਤਾਰੀਆਂ ਨੂੰ ਲਾਭ ਦੇਣ ਲਈ ਸਸਤੇ ਰਾਸ਼ਨ ਕਾਰਡਾਂ ਦੀ ਛਾਂਟੀ ਵੀ ਕੀਤੀ ਹੈ।

ਇਸ ਛਾਂਟੀ ਵਿੱਚ ਰਾਜਨੀਤਿਕ ਦਖ਼ਲ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਤਕੋਹਾ ਵਿੱਚ ਵੀ 35 ਲੋੜਵੰਦ ਪਰਿਵਾਰਾਂ ਨੇ ਇਲਜ਼ਾਮ ਲਗਾਏ ਹਨ ਕਿ ਉਨ੍ਹਾਂ ਦੇ ਸਸਤੇ ਰਾਸ਼ਨ ਦੇ ਕਾਰਡ ਰਾਜਨੀਤਿਕ ਦਖ਼ਲ ਕਾਰਨ ਕੱਟ ਦਿੱਤੇ ਗਏ ਹਨ।

ਵੀਡੀਓ

ਇਨ੍ਹਾਂ ਪੀੜਤ ਪਰਿਵਾਰਾਂ ਨੇ ਕਿਹਾ ਕਿ ਕੋਰੋਨਾ ਕਾਰਨ ਜਾਰੀ ਕਰਫਿਊ ਦੌਰਾਨ ਉਨ੍ਹਾਂ ਨੂੰ ਰਾਸ਼ਨ ਦੀ ਸਖ਼ਤ ਲੋੜ ਸੀ ਪਰ ਉਨ੍ਹਾਂ ਦਾ ਨਾਮ ਲਾਭਪਾਤਰੀਆਂ ਦੀ ਸੂਚੀ ਨਾ ਹੋਣ ਕਾਰਨ ਇਨ੍ਹਾਂ ਪਰਿਵਾਰਾਂ ਨੂੰ ਰਾਸ਼ਨ ਨਹੀਂ ਦਿੱਤਾ ਗਿਆ। ਪਿੰਡ ਸਤਕੋਹਾ ਦੀਆਂ ਇਨ੍ਹਾਂ ਪੀੜਤ ਪਰਿਵਾਰਾਂ ਵਿੱਚੋਂ ਕੁਝ ਔਰਤਾਂ ਨੇ ਕਿਹਾ ਕਿ ਉਨ੍ਹਾਂ ਇਸ ਤੋਂ ਪਹਿਲਾ ਰਾਸ਼ਨ ਮਿਲਦਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਕੁਝ ਰਾਜਨੀਤਿਕ ਆਗੂਆਂ ਦੀ ਸ਼ੈਅ 'ਤੇ ਉਨ੍ਹਾਂ ਦੇ ਸਸਤੇ ਰਾਸ਼ਨ ਕਾਰਡ ਵਿੱਚੋਂ ਨਾਮਾਂ ਨੂੰ ਬਾਰਹ ਕੱਢ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਿੰਡ ਦੇ ਕਈ ਧਾਂਢ ਲੋਕ ਇਸ ਸੁਵਿਧਾ ਦਾ ਲਾਭ ਲੈ ਰਹੇ ਹਨ ਪਰ ਉਨ੍ਹਾਂ ਦੇ ਨਾਮ ਬਿਨ੍ਹਾਂ ਕਿਸੇ ਕਾਰਨ ਤੋਂ ਸੂਚੀ ਵਿੱਚੋਂ ਬਾਹਰ ਕੱਢੇ ਗਏ ਹਨ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ੈਰੀ ਕਲਸੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਗਰੀਬਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ। ਉਨ੍ਹਾਂ ਕਿਹਾ ਰਾਜਨੀਤਿਕ ਆਗੂਆਂ ਵੱਲੋਂ ਘਟੀਆਂ ਰਾਜਨੀਤੀ ਕਰਾਨ ਇਨ੍ਹਾਂ ਗਰੀਬਾਂ ਨੂੰ ਅੱਜ ਭੁੱਖੇ ਮਰਨ ਦੀ ਨੌਬਤ ਆ ਗਈ ਹੈ।

ABOUT THE AUTHOR

...view details