ਗੁਰਦਾਸਪੁਰ: ਦੀਨਾਨਗਰ ਦੇ ਬੱਸ ਸਟੈਂਡ ਦੇ ਕੋਲ 1 ਢਾਬੇ ਵਿੱਚ ਦੇਹ ਵਪਾਰ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੀਨਾਨਗਰ ਦੀ ਪੁਲਿਸ ਪਾਰਟੀ ਨੇ ਗੁਪਤ ਸੂਚਨਾ 'ਤੇ ਰੇਡ ਕਰਕੇ 1 ਕੁੜੀ ਅਤੇ ਮੁੰਡੇ ਨੂੰ ਇਤਰਾਜਯੋਗ ਹਾਲਤ ਵਿੱਚ ਕਾਬੂ ਕੀਤਾ ਹੈ ਅਤੇ ਹੋਟਲ ਦੇ ਮਾਲਕ ਨੂੰ ਵੀ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ ਹੈ। ਢਾਬੇ ਵਿੱਚ ਕੁੜੀਆਂ ਸਪਲਾਈ ਕਰਨ ਵਾਲੀ ਮਹਿਲਾ ਮੌਕੇ 'ਤੇ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਈ।
ਢਾਬੇ 'ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪੁਲਿਸ ਨੇ ਕੀਤਾ ਪਰਦਾਫਾਸ਼ - ਐਸਐਚਓ ਕੁਲਵਿੰਦਰ ਸਿੰਘ
ਦੀਨਾਨਗਰ ਦੇ ਬੱਸ ਸਟੈਂਡ ਦੇ ਕੋਲ 1 ਢਾਬੇ ਵਿੱਚ ਦੇਹ ਵਪਾਰ ਚੱਲ ਰਹੇ ਮਾਮਲੇ ਵਿੱਚ ਪੁਲਿਸ ਨੇ 1 ਕੁੜੀ ਅਤੇ ਮੁੰਡੇ ਸਮੇਤ ਢਾਬੇ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਦੀਨਾਨਗਰ ਦੇ ਡੀਐਸਪੀ ਨੂੰ ਇਤਲਾਹ ਮਿਲੀ ਸੀ ਕਿ ਦੀਨਾਨਗਰ ਦੇ ਬੱਸ ਅੱਡੇ ਦੇ ਕੋਲ ਛਿੰਦਾ ਦਾ ਢਾਬੇ ਵਿੱਚ ਦੇਹ ਵਪਾਰ ਦਾ ਧੰਦਾ ਚੱਲਦਾ ਹੈ। ਪੁਲਿਸ ਨੇ ਮਿਲੀ ਇਤਲਾਹ ਦੇ ਆਧਾਰ 'ਤੇ ਛਾਪੇਮਾਰੀ ਕੀਤੀ ਤੇ ਮੋਕੇ ਤੋਂ 1 ਮੁੰਡੇ ਅਤੇ ਕੁੜੀ ਨੂੰ ਇਤਰਾਜਯੋਗ ਹਾਲਾਤ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਮੌਕੇ ਉੱਤੇ ਹੋਟਲ ਮਾਲਕ ਨੂੰ ਵੀ ਗ੍ਰਿਫ਼ਤਾਰ ਕਾਬੂ ਕਰ ਲਿਆ ਹੈ। ਪੁਲਿਸ ਨੇ ਕਿਹਾ ਕਿ ਢਾਬੇ ਵਿੱਚ ਕੁੜੀਆਂ ਸਪਲਾਈ ਕਰਣ ਵਾਲੀ ਮਹਿਲਾ ਮੌਕੇ 'ਤੇ ਫ਼ਰਾਰ ਹੋ ਗਈ। ਫਿਲਹਾਲ ਪੁਲਿਸ ਨੇ 4 ਲੋਕਾਂ ਉੱਤੇ ਮਾਮਲਾ ਦਰਜ਼ ਕਰਦੇ ਹੋਏ ਅੱਗੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਫਰਾਰ ਮਹਿਲਾ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।