ਪੰਜਾਬ

punjab

ETV Bharat / state

ਵੀਕੈਂਡ ਲੌਕਡਾਊਨ 'ਤੇ ਪੁਲਿਸ ਹੋਈ ਸਖ਼ਤ, ਨਾਕਾਬੰਦੀ ਕਰ ਵਾਹਨਾਂ ਦੀ ਕਰ ਰਹੀ ਚੈਕਿੰਗ - ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇ

ਗੁਰਦਾਸਪੁਰ ਵਿੱਚ ਸਦਰ ਪੁਲਿਸ ਨੇ ਬੱਬਰੀ ਬਾਈਪਾਸ ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇ ਉੱਤੇ ਨਾਕਾਬੰਦੀ ਕਰ ਵਾਹਨਾਂ ਦੀ ਚੈਕਿੰਗ ਕੀਤੀ ਅਤੇ ਲੋਕਾਂ ਨੂੰ ਕੋਰੋਨਾ ਦੇ ਬੁਰੇ ਪ੍ਰਭਾਵ ਤੋਂ ਜਾਣੂ ਕਰਵਾਇਆ।

ਫ਼ੋਟੋ
ਫ਼ੋਟੋ

By

Published : May 16, 2021, 9:03 AM IST

ਗੁਰਦਾਸਪੁਰ: ਕੋਰੋਨਾ ਵਾਇਰਸ ਦੇ ਬੁਰੇ ਪ੍ਰਭਾਵ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਵੱਲੋਂ ਸ਼ਨੀਵਾਰ ਅਤੇ ਐਤਵਾਰ ਦਾ ਮੁਕੰਮਲ ਲੌਕਡਾਊਨ ਲਗਾਇਆ ਹੈ ਤਾਂ ਜੋ ਕੋਰੋਨਾ ਦੀ ਲਹਿਰ ਨੂੰ ਰੋਕਿਆ ਜਾ ਸਕੇ। ਇਸ ਦੇ ਚੱਲਦਿਆਂ ਗੁਰਦਾਸਪੁਰ ਵਿੱਚ ਸਦਰ ਪੁਲਿਸ ਨੇ ਬੱਬਰੀ ਬਾਈਪਾਸ ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇ ਉੱਤੇ ਨਾਕਾਬੰਦੀ ਕਰ ਵਾਹਨਾਂ ਦੀ ਚੈਕਿੰਗ ਕੀਤੀ ਅਤੇ ਲੋਕਾਂ ਨੂੰ ਕੋਰੋਨਾ ਦੇ ਬੁਰੇ ਪ੍ਰਭਾਵ ਤੋਂ ਜਾਣੂ ਕਰਵਾਇਆ।

ਵੇਖੋ ਵੀਡੀਓ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹ ਦੂਸਰੇ ਜਿਲ੍ਹਿਆਂ ਤੋਂ ਆ ਰਹੇ ਲੋਕਾਂ ਤੋਂ ਪੁੱਛ ਪੜਤਾਲ ਕਰ ਰਹੇ ਹਨ ਕਿ ਉਨ੍ਹਾਂ ਨੇ ਕਿਥੇ ਜਾਣਾ ਹੈ ਅਤੇ ਕਿਉਂ ਜਾਣਾ ਹੈ। ਜੇਕਰ ਕੋਈ ਮਰੀਜ਼ ਜਾਂ ਫਿਰ ਕੋਈ ਹੋਰ ਜ਼ਰੂਰੀ ਕੰਮ ਲਈ ਆਉਂਦਾ ਹੈ ਤਾਂ ਉਨ੍ਹਾਂ ਨੂੰ ਜਾਣ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ:ਅੰਮ੍ਰਿਤਸਰ ’ਚ ਸਾਲੇ ਨੇ ਜੀਜੇ ’ਤੇ ਚਲਾਈਆਂ ਗੋਲੀਆਂ

ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਤੋਂ ਬਚਣ ਲਈ ਕੋਰੋਨਾ ਗਾਈਡਲਾਈਨਜ਼ ਦੀ ਪਾਲਣਾ ਕਰੋਂ। ਮੂੰਹ ਦੇ ਉਪਰ ਮਾਸਕ ਲਗਾ ਕੇ ਰੱਖੋ ਸਮਾਜਕ ਦੂਰੀ ਦਾ ਧਿਆਨ ਰੱਖੋ ਅਤੇ ਸਰਕਾਰ ਅਤੇ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰੋਂ।

ABOUT THE AUTHOR

...view details