ਗੁਰਦਾਸਪੁਰ:ਬਟਾਲਾ ਦੇ ਜਲੰਧਰ ਰੋਡ ‘ਤੇ ਸਥਿਤ ਮੋਟਰ ਕਾਰ ਮਕੈਨਿਕ ਮਾਰਕੀਟ ‘ਚ ਗ੍ਰਾਹਕਾਂ ਨੂੰ ਲੈਕੇ ਦੋ ਆਪਸੀ ਰਿਸ਼ਤੇਦਾਰ ਕਾਰ ਗੈਰੇਜ ਮਾਲਕਾਂ ‘ਚ ਤਕਰਾਰ ਹੋ ਗਈ। ਤਕਰਾਰ ਇੰਨੀ ਵਧੀ ਕਿ ਹੱਥੋਂ ਪਾਈ ਹੋਣ ਦੇ ਇਲਾਵਾ ਇਕ ਗੁੱਟ ਵਲੋਂ ਦੂਜੀ ਧਿਰ ‘ਤੇ ਫਾਇਰਿੰਗ ਵੀ ਕੀਤੀ ਗਈ।
ਪੁਲਿਸ ਵਲੋਂ ਮੌਕੇ ‘ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪਹਿਲਾਂ ਵੀ ਇਕ ਦੋ ਵਾਰ ਗ੍ਰਾਹਕਾਂ ਨੂੰ ਲੈਕੇ ਆਪਸੀ ਮਾਮੂਲੀ ਤੂੰ-ਤੂੰ ਮੈਂ ਹੋਈ ਸੀ ਲੇਕਿਨ ਅੱਜ ਜਦੋ ਉਹ ਆਪਣੇ ਵਰਕਸ਼ਾਪ ‘ਚ ਆਏ ਤਾਂ ਕਰੀਬ 10 ਤੋਂ 15 ਨੌਜਵਾਨਾਂ ਵਲੋਂ ਉਹਨਾਂ ਤੇ ਹਮਲਾ ਕਰ ਦਿਤਾ ਗਿਆ ਅਤੇ ਉਹਨਾਂ ਲੁਕ ਕੇ ਆਪਣੀ ਜਾਨ ਬਚਾਈ ਜਦ ਕਿ ਉਹਨਾਂ ਕਿਹਾ ਕਿ ਹਮਲਾ ਕਰਨ ਵਾਲੇ ਨੌਜਵਾਨਾਂ ਵਲੋਂ ਫਾਇਰਿੰਗ ਵੀ ਕੀਤੀ ਗਈ।