ਪੰਜਾਬ

punjab

By

Published : Aug 5, 2019, 7:24 PM IST

ETV Bharat / state

ਪੁਲਿਸ ਨੇ ਕਾਬੂ ਕੀਤੇ 4 ਲੁਟੇਰੇ

ਪੁਲਿਸ ਨੇ 4 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਜਾਣਕਾਰੀ ਮੁਤਾਬਕ ਇਹ ਨੌਜਵਾਨ ਬੜੇ ਹੀ ਵੱਖਰੇ ਢੰਗ ਨਾਲ ਲੁੱਟਾਂ ਨੂੰ ਅੰਜਾਮ ਦਿੰਦੇ ਸਨ। ਕੁੜਤਾ ਪਜਾਮਾ ਪਾਏ ਹੋਏ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ।

ਫ਼ੋਟੋ

ਬਟਾਲਾ: ਪੁਲਿਸ ਨੇ 4 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਜੋ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਜਾਣਕਾਰੀ ਮੁਤਾਬਕ ਇਹ ਨੌਜਵਾਨ ਬੜੇ ਹੀ ਵੱਖਰੇ ਢੰਗ ਨਾਲ ਲੁੱਟਾਂ ਨੂੰ ਅੰਜਾਮ ਦਿੰਦੇ ਸਨ। ਇਹ ਨੌਜਵਾਨ ਮੋਟਰਸਾਇਕਲ 'ਤੇ ਸਵਾਰ ਹੋ ਕੇ ਰਸਤੇ 'ਤੇ ਚੱਲਦੇ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ ਜਿਨ੍ਹਾਂ ਨੇ ਕੁੜਤਾ ਪਾਇਆ ਹੁੰਦਾ ਸੀ।

ਵੀਡੀਓ
ਕੁੜਤਾ ਪਾਏ ਲੋਕਾਂ ਨੂੰ ਰਸਤੇ ਤੇ ਚਲਦੇ ਵੇਖਦੇ ਹੀ ਉਨ੍ਹਾਂ ਦੇ ਕੁੜਤੇ ਦੀ ਜੇਬ 'ਤੇ ਕਿਰਚ ਨਾਲ ਵਾਰ ਕਰਕੇ ਪੈਸੇ, ਪਰਸ, ਖੋਹ ਕੇ ਫ਼ਰਾਰ ਹੋ ਜਾਂਦੇ ਸਨ। ਪੁਲਿਸ ਵੱਲੋਂ ਟੀਮਾਂ ਬਣਾ ਕੇ 4 ਨੌਜਵਾਨਾਂ ਨੂੰ 2 ਪਲਸਰ ਮੋਟਰ ਸਾਇਕਲ ਸਮੇਤ ਗ੍ਰਿਫ਼ਤਰ ਕਰ ਕੀਤਾ ਗਿਆ। ਥਾਣਾ ਇੰਚਾਰਜ ਸੁਖਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਉਨ੍ਹਾਂ ਨੂੰ ਅਜਿਹੀਆਂ ਸ਼ਿਕਾਇਤਾਂ ਮਿਲਿਆ ਸਨ ਕਿ ਕੁਝ ਅਣਪਛਾਤੇ ਨੌਜਵਾਨ ਪਲਸਰ ਮੋਟਰ ਸਾਇਕਲ 'ਤੇ ਰਸਤੇ ਚਲਦੇ ਲੋਕਾਂ ਨੂੰ ਲੁੱਟਦੇ ਹਨ। ਸ਼ਿਕਾਇਤ ਮਿਲਦਿਆਂ ਹੀ ਪੁਲਿਸ ਵੱਲੋਂ ਕਰਵਾਈ ਕਰਦੇ ਹੋਏ ਵੱਖ-ਵੱਖ ਟੀਮਾਂ ਬਣਾਕੇ ਇਨ੍ਹਾਂ ਲੁਟੇਰਿਆਂ ਦੀ ਤਲਾਸ਼ ਸ਼ੁਰੂ ਕੀਤੀ। ਇਸ ਭਾਲ ਦੌਰਾਨ ਪੁਲਿਸ ਨੇ ਵੱਖ-ਵੱਖ ਜਗ੍ਹਾ ਤੋਂ 2 ਮੋਟਰ ਸਾਇਕਲਾਂ 'ਤੇ ਸਵਾਰ 4 ਨੌਜਵਾਨਾਂ ਨੂੰ ਕਾਬੂ ਕੀਤਾ। ਪੁਲਿਸ ਵੱਲੋਂ ਕੀਤੀ ਪੁੱਛ-ਗਿੱਛ ਵਿੱਚ ਉਨ੍ਹਾਂ ਦੱਸਿਆ ਦੀ ਉਹ ਬਟਾਲਾ ਸ਼ਹਿਰ ਵਿੱਚ ਕਈ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਥਾਣਾ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਨ੍ਹਾਂ ਲੁਟੇਰਿਆਂ ਦੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ABOUT THE AUTHOR

...view details