ਗੁਰਦਾਸਪੁਰ: ਪੁਲਿਸ ਵੱਲੋਂ ਕੁੱਝ ਮਹੀਨੇ ਪਹਿਲਾਂ ਗੁਰਦਾਸਪੁਰ ਵਿੱਚ ਦੋ ਮੋਟਰਸਾਇਕਲ ਸਵਾਰ ਦੋ ਨੌਜਵਾਨਾਂ ਤੋਂ 50 ਹਜ਼ਾਰ ਨਸ਼ੀਲੇ ਕੈਪਸੂਲ ਫੜੇ ਜਾਣ ਦੇ ਮਾਮਲੇ ਵਿੱਚ ਇੱਕ ਹੋਰ ਆਰੋਪੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਆਰੋਪੀ ਆਗਰਾ ਤੋਂ ਨਸ਼ੀਲੀ ਗੋਲੀਆਂ, ਕੈਪਸੂਲ ਅਤੇ ਟੀਕੇ ਲਿਆ ਕੇ ਸਹਾਰਨਪੁਰ ਵਿੱਚ ਪਹੁੰਚਾਉਂਦਾ ਸੀ, ਜਿੱਥੋਂ ਫਿਰ ਇਸ ਖੇਪ ਨੂੰ ਅੰਬਾਲਾ ਪਹੁੰਚਾਇਆਂ ਜਾਂਦਾ ਸੀ ਅਤੇ ਅੰਬਾਲਾ ਤੋਂ ਕੋਰੀਅਰ ਰਾਹੀਂ ਇਹ ਖੇਪ ਨੂੰ ਵੱਖ-ਵੱਖ ਸ਼ਹਿਰਾਂ ਵਿੱਚ ਸਪਲਾਈ ਕਰ ਦਿੱਤਾ ਜਾਂਦਾ ਸੀ।
ਕੋਰੀਅਰ ਰਾਹੀਂ ਨਸ਼ੀਲੀ ਦਵਾਈਆਂ ਸਪਲਾਈ ਕਰਨ ਵਾਲਾ ਕਾਬੂ - ਨਸ਼ਾ ਸਪਲਾਈ ਕਰਨ ਵਾਲਾ ਗ੍ਰਿਫ਼ਤਾਰ
ਕੋਰਿਅਰ ਰਾਹੀਂ ਨਸ਼ੀਲੀ ਦਵਾਈਆਂ ਨੂੰ ਵੱਖ-ਵੱਖ ਸ਼ਹਿਰਾਂ ਵਿੱਚ ਸਪਲਾਈ ਕਰਣ ਵਾਲੋ ਇੱਕ ਹੋਰ ਨਸ਼ਾਂ ਤਸਕਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।
ਆਰੋਪੀ ਸ਼ਮੀਮ ਅਹਿਮਦ ਨੂੰ ਯੂਪੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਦੇ ਦੌਰਾਨ ਉਸਦੇ ਘਰ ਵਿੱਚ ਰੇਡ ਕੀਤੀ ਗਈ ਅਤੇ ਉਸ ਤੋਂ 1500 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ ਹਨ। ਜਾਣਕਾਰੀ ਦਿੰਦੇ ਹੋਏ ਥਾਨਾ ਗੁਰਦਾਸਪੁਰ ਸਿਟੀ ਦੇ ਐਸਐਚਓ ਕੁਲਵੰਤ ਸਿੰਘ ਨੇ ਦੱਸਿਆ ਕਿ 28 ਸਿਤੰਬਰ ਨੂੰ ਕੋਰਿਅਰ ਰਾਹੀਂ ਨਸ਼ੀਲੀ ਗੋਲੀਆਂ ਮੰਗਵਾਉਣ ਵਾਲੇ ਮੇਡੀਕਲ ਸਟੋਰ ਦੇ ਮਾਲਿਕ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਇਲਾਵਾ ਉਸ ਦੇ ਦੋ ਸਾਥੀਆਂ ਨੂੰ ਸਹਾਰਨਪੁਰ ਅਤੇ ਅੰਬਾਲਾ ਤੋਂ ਫੜਿਆ ਗਿਆ ਸੀ। ਇਸ ਤੋਂ ਪਹਿਲਾਂ 21 ਸਤੰਬਰ ਨੂੰ ਐਂਟੀ ਨਾਰਕੋਟਿਕਸ ਸੈਲ ਨੇ ਦੋ ਮੋਟਰਸਾਇਕਲ ਸਵਾਰ ਨੌਜਵਾਨਾਂ ਨੂੰ 50 ਹਜ਼ਾਰ ਨਸ਼ੀਲੇ ਕੈਪਸੂਲਾਂ ਦੇ ਨਾਲ ਭਰੀ ਬੋਰੀ ਦੇ ਨਾਲ ਫੜਿਆ ਸੀ।