ਗੁਰਦਾਸਪੁਰ: ਗੁਰਦਾਸਪੁਰ ਦੇ ਹਲਕਾ ਬਟਾਲਾ ਦੇ ਪਿੰਡ ਕੋਟਲਾ ਭੋਜਾ ਵਿੱਚ ਲੁਕੇ ਗੈਂਗਸਟਰ ਨੂੰ ਆਖਿਰਕਾਰ ਪੁਲਿਸ ਨੇ ਭਾਰੀ ਮੁਸ਼ਕਤ ਤੋਂ ਬਾਅਦ ਕਾਬੂ ਕਰ ਲਿਆ ਹੈ। ਪੁਲਿਸ ਅਤੇ ਗੈਂਗਸਟਰ ਵਿਚਕਾਰ ਹੋਈ ਫਾਇਰਿੰਗ ਦੌਰਾਨ ਗੈਂਗਸਟਰ ਰਣਜੋਧ ਬਬਲੂ ਜ਼ਖਮੀ ਹੋ ਗਿਆ ਜਿਸ ਨੂੰ ਪੁਲਿਸ ਵੱਲੋਂ ਹਸਪਤਾਲ ਲਿਜਾਇਆ ਗਿਆ ਹੈ। ਇਸ ਦੌਰਾਨ ਸਿਵਲ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਗੈਂਗਸਟਰ ਰਣਜੋਧ ਬਬਲੂ ਦੇ ਲੱਤ ਵਿੱਚ ਇੱਕ ਗੋਲੀ ਲੱਗੀ ਹੈ ਪਰ ਫਿਲਹਾਲ ਉਹ ਖਤਰੇ ਤੋਂ ਬਾਹਰ ਹੈ। Photos of the injured gangster Ranjodh Singh Bablu.
ਦੱਸ ਦੇਈਏ ਕਿ ਗੁਰਦਾਸਪੁਰ ਦੇ ਹਲਕਾ ਬਟਾਲਾ ਦੇ ਪਿੰਡ ਕੋਟਲਾ ਭੋਜਾ ਵਿੱਚ ਲੁਕੇ ਗੈਂਗਸਟਰ ਨੂੰ ਆਖਿਰਕਾਰ ਪੁਲਿਸ ਨੇ ਭਾਰੀ ਮੁਸ਼ਕਤ ਤੋਂ ਬਾਅਦ ਕਾਬੂ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗੈਂਗਸਟਰ ਰਣਜੋਧ ਸਿੰਘ ਉਰਫ ਬਬਲੂ ਅੰਮ੍ਰਿਤਸਰ ਤੋਂ ਆ ਰਿਹਾ ਸੀ। ਜਿਸ ਨੂੰ ਰਸਤੇ ਵਿੱਚ ਲਗਾਏ ਗਏ ਨਾਕੇ ਤੇ ਰੁਕਣ ਦਾ ਇਸ਼ਾਰਾ ਕੀਤਾ ਪਰ ਇਹ ਗੈਂਗਸਟਰ ਉੱਥੋਂ ਨਿਕਲ ਕੇ ਪਿੰਡ ਕੋਟਲਾ ਭੋਜਾ ਵਿੱਚ ਜਾ ਲੁਕਿਆ। 4 ਘੰਟਿਆਂ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਇਸ ਗੈਂਗਸਟਰ ਦੀ ਪਤਨੀ ਅਤੇ ਬੱਚੇ ਨੂੰ ਵੀ ਹਿਰਾਸਤ ਵਿੱਚ ਲਿਆ ਹੈ ਅਤੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਜ਼ਖ਼ਮੀ ਹੋਵੇ ਗੈਂਗਸਟਰ ਨੂੰ ਸਿਵਿਲ ਹਸਪਤਾਲ ਪਹੁੰਚਾਇਆ ਗਿਆ ਹੈ। Gangster Ranjodh Bablu latest news.
ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਈਜੀ ਬਾਰਡਰ ਰੇਂਜ ਮੁਨੀਸ਼ ਚਾਵਲਾ ਅਤੇ ਐਸਐਸਪੀ ਬਟਾਲਾ ਸਤਿੰਦਰ ਸਿੰਘ ਨੇ ਦੱਸਿਆ ਕਿ ਇਸ ਗੈਂਗਸਟਰ ਰਣਜੋਧ ਸਿੰਘ ਉਰਫ ਬਬਲੂ ਉੱਪਰ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਇਹ ਅੰਮ੍ਰਿਤਸਰ ਤੋਂ ਆ ਰਿਹਾ ਸੀ ਜਦ ਇਸ ਨੂੰ ਇਕ ਨਾਕੇ ਤੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਹ ਉੱਥੋਂ ਭੱਜ ਨਿਕਲਿਆ ਅਤੇ ਬਟਾਲਾ ਦੇ ਪਿੰਡ ਕੋਟਲਾ ਭੋਜਾ ਵਿੱਚ ਆਕੇ ਲੁਕ ਗਿਆ।