ਪੰਜਾਬ

punjab

ETV Bharat / state

ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਸਰਹੱਦੀ ਪਿੰਡਾਂ ਦੇ ਲੋਕ

ਦੇਸ਼ ਦੇ ਆਜ਼ਾਦ ਹੋਏ ਨੂੰ 70 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ ਪਰ ਲੋਕ ਅਜੇ ਵੀ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ।ਸਰਹੱਦੀ ਪਿੰਡਾਂ ਚ ਰਹਿ ਰਹੇ ਲੋਕਾਂ ਦਾ ਕਹਿਣੈ ਕਿ ਲੀਡਰ ਉੱਥੇ ਆਉਂਦੇ ਹਨ ਤੇ ਲਾਰੇ ਲਾ ਕੇ ਵੋਟਾਂ ਲੈ ਜਾਂਦੇ ਹਨ ਪਰ ਉਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ।

ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਸਰਹੱਦੀ ਪਿੰਡਾਂ ਦੇ ਲੋਕ
ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਸਰਹੱਦੀ ਪਿੰਡਾਂ ਦੇ ਲੋਕ

By

Published : Jun 4, 2021, 6:54 PM IST

ਗੁਰਦਾਸਪੁਰ:ਹਲਕਾ ਦੀਨਾਨਗਰ ਵਿਚ ਪੈਂਦੇ ਰਾਵੀ ਦਰਿਆ ਦੇ ਉਪਰ ਸੱਤ ਪਿੰਡਾਂ ਦੇ ਲੋਕ ਅੱਜ ਵੀ ਮੂਲ ਸੁਵਿਧਾਵਾਂ ਤੋਂ ਸੱਖਣੇ ਹਨ। ਰਾਵੀ ਦਰਿਆ ਦੇ ਉਸ ਪਾਰ ਹਿੰਦ-ਪਾਕ ਬਾਰਡਰ ਤੇ ਸਥਿਤ ਇਨ੍ਹਾਂ ਪਿੰਡਾਂ ਨੂੰ ਜਾਣ ਲਈ ਇੱਕੋ-ਇੱਕ ਰਸਤਾ ਸਥਾਈ ਪੁੱਲ ਹੈ।

ਸੱਤ ਪਿੰਡਾਂ ਦੀ ਕਰੀਬ ਤਿੰਨ ਹਜ਼ਾਰ ਆਬਾਦੀ ਦੇ ਲੋਕਾਂ ਦਾ ਕਹਿਣਾ ਹੈ ਕੇ ਇਹਨਾਂ ਪਿੰਡਾਂ ਨੂੰ ਤੂਰ ਪਿੰਡ ਦੀ ਡਿਸਪੈਂਸਰੀ ਪੈਂਦੀ ਹੈ। ਜਿਸ ਵਿਚ ਡਾਕਟਰ ਹਫਤੇ ਵਿਚ ਇਕ ਵਾਰ ਆਉਂਦਾ ਹੈ। ਜਿਸ ਕਰਕੇ ਲੋਕਾਂ ਨੂੰ ਮਰੀਜ਼ ਦੇ ਇਲਾਜ ਵਾਸਤੇ ਕਰੀਬ ਵੀਹ ਕਿੱਲੋਮੀਟਰ ਦੂਰ ਜਾਣਾ ਪੈਂਦਾ ਹੈ।

ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਸਰਹੱਦੀ ਪਿੰਡਾਂ ਦੇ ਲੋਕ

ਤੂਰ ਪਿੰਡ ਜੋ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਵਿੱਚ ਪੈਂਦੇ ਰਾਵੀ ਦਰਿਆ ਦੇ ਉਸ ਪਾਰ ਪੈਂਦਾ ਹੈ। ਤੂਰ, ਚੇਬੇ, ਲਾਸਿਆਨ, ਮੰਮੀ, ਚਾਕ ਰੰਜਾ, ਕਾਜਲ ਦੇ ਇਹ ਪਿੰਡ ਹਿੰਦ-ਪਾਕ ਸੀਮਾ ਨਾਲ ਕਰੀਬ ਸੱਤ ਪਿੰਡ ਵੱਸਦੇ ਹਨ। ਜਿੰਨ੍ਹਾਂ ਨੂੰ ਜਾਣ ਲਈ ਇੱਕ ਇਕ ਰਸਤਾ ਰਾਵੀ ਦਰਿਆ ਤੇ ਬਣਿਆ ਆਰਜੀ ਪੁੱਲ ਹੈ। ਜੋ ਬਰਸਾਤ ਦੇ ਦਿਨਾਂ ਵਿਚ ਜ਼ਿਆਦਾ ਪਾਣੀ ਆਉਣ ਕਾਰਨ ਚੁੱਕ ਦਿੱਤ ਜਾਂਦਾ ਹਾਂ ਅਤੇ ਉਸਦੇ ਬਾਅਦ ਸਿਰਫ ਇੰਨ੍ਹਾਂ ਪਿੰਡਾਂ ਨੂੰ ਜਾਣ ਵਾਸਤੇ ਇੱਕ ਲੱਕੜ ਦੀ ਬੇੜੀ ਹੀ ਰਹਿ ਜਾਂਦੀ ਹੈ। ਪਿੰਡਾਂ ਦੀ ਡਿਵੈਲਪਮੈਂਟ ਆਜਾਦੀ ਦੇ ਬਾਅਦ ਵੀ ਕੁਝ ਖਾਸ ਨਹੀਂ ਬਦਲੀ।

ਇਹਨਾਂ ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤ ਸਰਕਾਰ ਵਲੋਂ ਇਕ ਮਾਤਰ ਡਿਸਪੈਂਸਰੀ ਤਾਂ ਮਿਲੀ ਹੈ ਪਰ ਇਸ ਵਿਚ ਸਰਕਾਰੀ ਡਾਕਟਰ ਬਾਰੇ ਲੋਕਾਂ ਨੇ ਦੱਸਿਆ ਕਿ ਕਈ ਕਈ ਦਿਨ ਨਜ਼ਰ ਨਹੀਂ ਆਉਂਦਾ। ਲੋਕ ਦਵਾਈ ਲੈਣ ਲਈ ਆਉਂਦੇ ਹਨ ਪਰ ਡਾਕਟਰ ਦੀ ਉਡੀਕ ਕਰਕੇ ਬਿਨ੍ਹਾਂ ਦਵਾਈ ਲਏ ਵਾਪਿਸ ਚਲੇ ਜਾਂਦੇ ਹਨ।ਬਜ਼ੁਰਗ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਰੀਬ ਸੱਠ ਸਾਲ ਤੋਂ ਪਿੰਡ ਵਿਚ ਰਹਿ ਰਹੇ ਹਨ।ਪਰ ਇਹਨਾਂ ਸੱਠ ਸਾਲਾਂ ਦੌਰਾਨ ਇਲਾਕੇ ਵਿਚ ਕੁਝ ਨਹੀਂ ਬਦਲਿਆ।

ਇਹ ਵੀ ਪੜ੍ਹੋ:Congress Committee ਅੱਗੇ ਕੈਪਟਨ ਹੋਏ ਪੇਸ਼, ਮੀਡੀਆ ਨੂੰ ਨਹੀਂ ਕੀਤਾ 'ਫੇਸ' !

ABOUT THE AUTHOR

...view details