ਗੁਰਦਾਸਪੁਰ: ਬਾਟਲਾ ਸਿਵਲ ਹਸਪਤਾਲ ਨਸ਼ਾ ਛੁਡਾਉ ਕੇਂਦਰ ਦਾ ਜਾਇਜ਼ਾ ਲੈਣ ਪਹੁੰਚੇ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਨਸ਼ਾ ਛੱਡਣ ਦੀ ਦਵਾਈ ਲੈਣ ਆਏ ਮਰੀਜ਼ਾਂ ਨੇ ਰੋਣਾ ਰੋਂਦਿਆਂ ਦੱਸਿਆ ਕਿ ਉਹ ਮਜ਼ਦੂਰੀ ਛੱਡ ਕੇ ਦਵਾਈ ਲੈਣ ਆਉਂਦੇ ਹਨ ਪਰ ਡਾਕਟਰ ਕੋਈ ਬਹਾਨਾ ਕਰ ਕੇ ਵਾਪਿਸ ਭੇਜ ਦਿੰਦੇ ਹਨ।
ਬਟਾਲਾ ਸਿਵਲ ਹਸਪਤਾਲ ਦੇ ਨਸ਼ਾ ਛੁਡਾਉ ਕੇਂਦਰ ਵਿੱਚ ਨਸ਼ਾ ਛੱਡਣ ਦੀ ਦਵਾਈ ਲੈਣ ਆਏ ਮਰੀਜ਼ਾਂ ਨੇ ਦੱਸਿਆ ਕਿ ਉਹ ਗਰੀਬ ਹਨ ਅਤੇ ਦਿਹਾੜੀ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਹਨ। ਨਸ਼ੇ ਦੀ ਦਲਦਲ ਵਿੱਚ ਇਹ ਕਿਸੇ ਤਰ੍ਹਾਂ ਫਸ ਚੁੱਕੇ ਹਨ ਅਤੇ ਸਰਕਾਰੀ ਹਸਪਤਾਲ ਵਿੱਚ ਨਸ਼ਾ ਛੱਡਣ ਦੀ ਦਵਾਈ ਲੈਣ ਲਈ ਰੋਜ਼ਾਨਾ ਆਉਂਦੇ ਹਨ।
ਇਥੇ ਮੌਜੂਦ ਡਾਕਟਰ ਸਾਰਾ ਦਿਨ ਬਿਠਾਈ ਰੱਖਦੇ ਹਨ ਅਤੇ ਬਾਅਦ ਵਿੱਚ ਕੋਈ ਨਾ ਕੋਈ ਬਹਾਨਾ ਬਣਾ ਕੇ ਘਰਾਂ ਨੂੰ ਭੇਜ ਦਿੰਦੇ ਹਨ। ਨਾ ਤਾਂ ਉਹ ਦਿਹਾੜੀ ਕਰ ਪਾਉਂਦੇ ਹਨ ਅਤੇ ਨਾ ਹੀ ਦਵਾਈ ਹੀ ਮਿਲਦੀ ਹੈ। ਅਗਰ ਦਵਾਈ ਨਾ ਮਿਲੀ ਤਾਂ ਉਹ ਸ਼ਾਇਦ ਫਿਰ ਤੋਂ ਨਸ਼ਾ ਕਰਨ ਲਈ ਮਜ਼ਬੂਰ ਹੋ ਜਾਣਗੇ।