ਗੁਰਦਾਸਪੁਰ:ਬੀਤੀ ਰਾਤ ਜ਼ਿਲ੍ਹਾ ਗੁਰਦਾਸਪੁਰ ਦੀ ਪਾਕਿਸਤਾਨ ਦੇ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਦੀ ਚੱਕਰੀ ਪੋਸਟ ਤੇ ਇਕ ਡ੍ਰੋਨ ਭਾਰਤੀ ਇਲਾਕੇ ’ਚ ਲਗਭਗ 20 ਮਿੰਟ ਘੁੰਮਦਾ ਰਿਹਾ। ਇਸ ਦੌਰਾਨ BSF ਦੀ ਚੱਕਰੀ BOP ’ਤੇ ਤਾਇਨਾਤ 58 ਬਟਾਲੀਅਨ ਦੇ ਜਵਾਨਾਂ ਨੇ ਜ਼ੋਰਦਾਰ ਫਾਇਰਿੰਗ ਕਰਕੇ ਅਤੇ ਤੇਜ਼ ਰੋਸ਼ਨੀ ਵਾਲੇ ਬੰਬ ਸੁੱਟ ਕੇ ਡ੍ਰੋਨ ਨੂੰ ਵਾਪਸ ਭੱਜਣ ਦੇ ਲਈ ਮਜ਼ਬੂਰ ਕਰ ਦਿੱਤਾ।Drones at international borders.Latest news of Gurdaspur.
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦਾਸਪੁਰ ਸੈਕਟਰ ਦੇ DIG ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀ.ਐੱਸ.ਐੱਫ. ਦੀ 58 ਬਟਾਲੀਅਨ ਦੇ ਜਵਾਨਾਂ ਨੇ ਰਾਤ ਲਗਭਗ 9.40 ਵਜੇ BOP ਚੌਂਤਰਾ ਦੇ ਕੋਲ ਡ੍ਰੋਨ ਦੇ ਪਾਕਿਸਤਾਨ ਦੀ ਵੱਲ ਆਉਣ ਦੀ ਆਵਾਜ਼ ਸੁਣੀ। ਜਿਸ ’ਤੇ ਜਵਾਨਾਂ ਨੇ ਡ੍ਰੋਨ ’ਤੇ 58 ਰਾਊਂਡ ਫਾਇਰ ਕੀਤੇ ਅਤੇ ਤੇਜ਼ ਰੋਸ਼ਨੀ ਵਾਲੇ ਅੱਠ ਬੰਬ ਸੁੱਟੇ।