ਗੁਰਦਾਸਪੁਰ:ਜ਼ਿਲ੍ਹੇ ਦੀ ਅਨਾਜ ਮੰਡੀ ਬਟਾਲਾ ਵਿਖੇ ਆੜ੍ਹਤੀ ਅਤੇ ਸ਼ੈਲਰ ਮਾਲਿਕਾਂ (Sheller owners) ਦੀ ਆਪਸੀ ਖਿੱਚੋਤਾਣ ਦੇ ਕਾਰਨ ਨੁਕਸਾਨ ਕਿਸਾਨਾਂ ਨੂੰ ਉਠਾਉਣਾ ਪੈ ਰਿਹਾ ਹੈ। ਬੀਤੇ ਦਿਨ ਬਟਾਲਾ ਵਿੱਚ ਸ਼ੈਲਰ ਮਾਲਿਕਾਂ (Sheller owners) ਨੇ ਝੋਨੇ ਦੀ ਫਸਲ ਦੀ ਖਰੀਦ (Procurement of paddy crop) ਵਿੱਚ ਕਿਸਾਨਾਂ ਦੀ ਲੁੱਟ ਕਰਨ ਦੇ ਇਲਜ਼ਾਮ ਆੜ੍ਹਤੀਆਂ ‘ਤੇ ਲਗਾਏ ਸੀ ਅਤੇ ਹੁਣ ਆੜ੍ਹਤੀਆ ਵੱਲੋਂ ਰੋਸ ਧਰਨਾ ਦਿੰਦੇ ਹੋਏ ਮੀਟਿੰਗ ਕੀਤੀ ਗਈ। ਜਿਸ ਵਿੱਚ ਲੁੱਟ ਦੇ ਇਲਜ਼ਾਮ ਸ਼ੈਲਰ ਮਾਲਿਕਾਂ (Sheller owners) ‘ਤੇ ਲਗਾਉਂਦੇ ਹੋਏ ਕਿਹਾ ਕਿ ਇਸਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ ਅਤੇ ਜਦੋਂ ਤਕ ਸ਼ੈਲਰ ਮਾਲਿਕ (Sheller owners) ਮੁਆਫੀ ਮੰਗਦੇ ਹੋਏ ਸਪਸ਼ਟੀਕਰਨ ਨਹੀਂ ਦਿੰਦੇ ਉਦੋਂ ਤਕ ਬਟਾਲਾ ਅਨਾਜ ਮੰਡੀ ਵਿੱਚ ਖਰੀਦ ਕੰਮ ਰੋਕਦੇ ਹੋਏ ਮੰਡੀ ਬੰਦ ਰੱਖੀ ਜਾਏਗੀ।
ਇਹ ਵੀ ਪੜੋ: ਬੇ-ਮੌਸਮੇ ਮੀਂਹ ਨੇ ਸੁਕਾਏ ਕਿਸਾਨਾਂ ਦੇ ਸਾਹ
ਬਟਾਲਾ ਦੇ ਆੜ੍ਹਤੀਆ ਐਸੋਸੀਅਸ਼ਨ ਦੇ ਆਗੂ ਮਨਵੀਰ ਸਿੰਘ ਅਤੇ ਗੁਰਬਿੰਦਰ ਸਿੰਘ ਜੋਲੀ ਦਾ ਕਹਿਣਾ ਸੀ ਕਿ ਉਹਨਾਂ ਕੋਲ ਪਿਛਲੇ ਤਿੰਨ ਸਾਲਾਂ ਦੇ ਰਿਕਾਰਡ ਮੌਜੂਦ ਹਨ। ਉਹਨਾਂ ਦਾ ਕਹਿਣਾ ਸੀ ਕਿ ਖਰੀਦ ਦਾ ਕੰਮ ਅਤੇ ਫਸਲ ਦਾ ਰੇਟ ਖਰੀਦ ਏਜੇਂਸੀ ਦੇ ਇੰਸਪੈਕਟਰ ਨੇ ਕਰਨਾ ਹੁੰਦਾ ਹੈ, ਪਰ ਬਟਾਲਾ ਮੰਡੀ ਵਿੱਚ ਸ਼ੈਲਰ ਮਾਲਿਕ (Sheller owners) ਆਪ ਆਕੇ ਇੰਸਪੈਕਟਰਾਂ ਉਤੇ ਦਬਾ ਬਣਾ ਕੇ ਕਿਸਾਨ ਦੀ ਫਸਲ ਦਾ ਰੇਟ ਸਰਕਾਰੀ ਰੇਟ 1960 ਰੁਪਏ ਦੀ ਜਗ੍ਹਾ 1700 ਤੋਂ 1800 ਦੇ ਵਿੱਚ ਲਗਵਾਉਂਦੇ ਹਨ ਅਤੇ ਲੁੱਟ ਦੇ ਕਮਾਏ ਪੈਸੇ ਆੜ੍ਹਤੀਆ ਕੋਲੋ ਲੈਕੇ ਜਾਂਦੇ ਹਨ।