ਤਰਨ ਤਾਰਨ:ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਇੰਨ੍ਹਾਂ ਦਾਅਦਿਆਂ ਦੀ ਪੋਲ ਹਲਕਾ ਬਾਬਾ ਬਕਾਲਾ ਦੇ ਕਸਬਾ ਨਾਗੋਕੇ ਮੌੜ ਤੋਂ ਜੰਡਿਆਲਾ ਰੋਡ ਨੂੰ ਜਾਂਦੀ ਸੜਕ ਦੀ ਤਰਸਯੋਗ ਹਾਲਤ ਖੋਲ੍ਹ ਰਹੀ ਹੈ। ਹਾਲਾਂਕਿ ਮੌਜੂਦਾ ਕਾਂਗਰਸੀ ਐੱਮ.ਪੀ (MP) ਤੇ ਐੱਮ.ਐੱਲ.ਏ. (MLA) ਵੱਲੋਂ ਤਿੰਨ ਵਾਰੀ ਰੀਬਨ ਕੱਟ ਕੇ ਸੜਕ ਦਾ ਉਦਘਾਟਨ ਕੀਤਾ ਜਾ ਚੁੱਕਿਆ ਹੈ, ਪਰ ਉਦਘਾਟਨ ਤੋਂ ਬਾਅਦ ਵੀ ਸੜਕ ਬਣਾਈ ਨਹੀਂ ਗਈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨੇੜਲੇ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਇਹ ਸੜਕ ਦੀ ਹਾਲਤ ਕਾਫ਼ੀ ਲੰਮੇ ਸਮੇਂ ਤੋ ਖਾਸਤਾ ਹੈ। ਮੀਂਹ ਦੇ ਮੌਸਮ ਵਿੱਚ ਇਸ ਸੜਕ ‘ਤੇ ਪੈਦਲ ਨਹੀਂ ਚੱਲਿਆ ਜਾ ਸਕਦਾ। ਸੜਕ ਵਿੱਚ ਵੱਡੇ-ਵੱਡੇ ਟੋਏ ਪਏ ਹਨ। ਜਿਨ੍ਹਾਂ ਕਰਕੇ ਇੱਥੇ ਕਾਫ਼ੀ ਸੜਕ ਹਾਦਸੇ ਹੁੰਦੇ ਰਹਿੰਦੇ ਹਨ।
ਸਥਾਨਕ ਲੋਕਾਂ ਮੁਤਾਬਿਕ ਇੱਥੇ ਆਉਣ ਵਾਲੇ ਸਰਕਾਰ ਦੇ ਨੁਮਾਇੰਦੇ ਸੜਕ ਨਵੀਂ ਬਣਾਉਣ ਦਾ ਵਾਅਦਾ ਤਾਂ ਕਰਦੇ ਹਨ, ਪਰ ਉਹ ਵਾਅਦਾ ਕਦੇ ਪੂਰਾ ਨਹੀਂ ਕਰਦੇ। ਜਿਸ ਕਰਕੇ ਇੱਥੇ ਰਾਹਗਿਰਾ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪੰਜਾਬ ਸਰਕਾਰ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਇਹ ਹਲਕਾ ਬਿਆਨ ਕਰ ਰਿਹੈ ਸਚਾਈ ! ਇਸ ਮੌਕੇ ਕਿਸਾਨ ਮਜਦੂਰ ਸੰਘਰਸ਼ ਕਮੇਟੀ (Kisan Mazdoor Sangharsh Committee) ਪੰਜਾਬ ਦੇ ਜੋਨ ਖਡੂਰ ਸਾਹਿਬ ਦੇ ਪ੍ਰਧਾਨ ਦਿਆਲ ਸਿੰਘ ਮੀਆਵਿੰਡ ਨੇ ਮੌਜੂਦਾ ਐੱਮ.ਪੀ (MP) ਤੇ ਐੱਮ.ਐੱਲ.ਏ (MLA) ‘ਤੇ ਭੜਾਸ ਕੱਢੇ ਹੋਏ ਕਿਹਾ ਕਿ ਇਹ ਕਾਂਗਰਸੀ ਕੇਵਲ ਰੀਬਨ ਕੱਟ ਕੇ ਅਖਬਾਰ ਦੀਆਂ ਸੁਰਖੀਆਂ ਬਟੌਰਨ ਤੱਕ ਸੀਮਤ ਹਨ।
ਉਨ੍ਹਾਂ ਕਿਹਾ ਕਿ ਉਹ ਸਿਆਸੀ ਲੋਕ ਗਰਾਊਂਡ ‘ਤੇ ਆ ਕੇ ਦੇਖਣ ਕੇ ਹਲਕੇ ਦਾ ਕਿੰਨਾ ਕੁ ਵਿਕਾਸ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਵਿਕਾਸ ਦਾ ਤਾਂ ਪਤਾ ਨਹੀ, ਪਰ ਕਾਂਗਰਸ ਸਰਕਾਰ ਸਮੇਂ ਨਸ਼ਾ (Drugs) ਘਰ ਘਰ ਤੱਕ ਪਹੁੰਚ ਗਿਆ ਹੈ।
ਇਸ ਮੌਕੇ ਉਨ੍ਹਾਂ ਨੇ ਕਿਹਾ, ਕਿ ਜੇਕਰ ਕਾਂਗਰਸ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਦਾ ਵਿਕਾਸ ਕੀਤਾ ਜਾਵੇਗਾ, ਤਾਂ ਹੀ ਉਨ੍ਹਾਂ ਨੂੰ ਪਿੰਡਾਂ ਸ਼ਹਿਰਾਂ ਵਿੱਚ ਵੋਟਾਂ ਮੰਗਾਂ ਦੇ ਲਈ ਐਟਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ, ਕਿ ਕਾਂਗਰਸ ਦੇ ਮੰਤਰੀ (Minister) ਤੇ ਵਿਧਾਇਕ ਪੰਜਾਬ ਦੇ ਲੋਕਾਂ ਦੇ ਵਿਕਾਸ ਨੂੰ ਭੁੱਲ ਕੇ ਆਪਣੇ ਘਰਾਂ ਦਾ ਵਿਕਾਸ ਕਰ ਰਹੇ ਹਨ।
ਇਹ ਵੀ ਪੜ੍ਹੋ:ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਨੂੰ ਚੜਿਆ ਤੀਆਂ ਦਾ ਰੰਗ