ਪੰਜਾਬ

punjab

ETV Bharat / state

ਮਾਂ ਦਿਵਸ ਮੌਕੇ ਇਕਲੌਤੇ ਪੁੱਤ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਪਰਿਵਾਰ ਨੇ ਸਰਕਾਰਾਂ ’ਤੇ ਚੁੱਕੇ ਸਵਾਲ - ਅੱਤਵਾਦੀਆਂ ਨਾਲ ਲੜਦਾ ਮਾਪਿਆਂ ਦਾ ਇਕਲੌਤਾ ਪੁੱਤ ਹੋਇਆ ਸੀ ਸ਼ਹੀਦ

ਜਿੱਥੇ ਮਾਂ ਦਿਵਸ ਮੌਕੇ ਮਾਵਾਂ ਤੋਂ ਦੂਰ ਬੈਠੇ ਧੀ-ਪੁੱਤ ਆਪਣੇ ਮਾਪਿਆਂ ਨੂੰ ਯਾਦ ਕਰ ਰਹੇ ਹਨ ਉੱਥੇ ਹੀ ਇੱਕ ਪਰਿਵਾਰ ਜਿੰਨ੍ਹਾਂ ਦਾ ਇਕਲੌਤਾ ਪੁੱਤ ਦੇਸ਼ ਦੀ ਰੱਖਿਆ ਕਰਦਾ ਅੱਤਵਾਦੀਆਂ ਨਾਲ ਲੋਹਾ ਲੜਦਾ ਸ਼ਹੀਦ ਹੋ ਗਿਆ ਸੀ ਉਹ ਪਰਿਵਾਰ ਮਾਂ ਦਿਵਸ ਮੌਕੇ ਸਰਕਾਰ ਦੇ ਦਾਅਵਿਆਂ ਉੱਪਰ ਸਵਾਲ ਚੁੱਕ ਰਿਹਾ ਹੈ ਅਤੇ ਪੁੱਤ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਰੋਅ ਰਿਹਾ ਹੈ।

ਮਾਂ ਦਿਵਸ ਮੌਕੇ ਪੁੱਤ ਦੀ ਸ਼ਹੀਦੀ ਨੂੰ ਯਾਦ ਕਰ ਰਿਹਾ ਪਰਿਵਾਰ
ਮਾਂ ਦਿਵਸ ਮੌਕੇ ਪੁੱਤ ਦੀ ਸ਼ਹੀਦੀ ਨੂੰ ਯਾਦ ਕਰ ਰਿਹਾ ਪਰਿਵਾਰ

By

Published : May 8, 2022, 7:10 PM IST

ਗੁਰਦਾਸਪੁਰ:ਮਾਂ ਦਿਵਸ ਦੇ 4 ਬਾਅਦ ਦਿਨ ਗੁਰਦਾਸਪੁਰ ਦੇ ਪਿੰਡ ਖ਼ੁਦਾਦਪੁਰ ਦੇ ਮਾਤਾ-ਪਿਤਾ ਦਾ ਇਕਲੌਤਾ ਪੁੱਤ ਦੇਸ਼ ਦੀ ਰੱਖਿਆ ਕਰਦਾ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਸੀ। ਮਾਂ ਦਿਵਸ ਮੌਕੇ ਸ਼ਹੀਦ ਜਵਾਨ ਦੇ ਪਰਿਵਾਰ ਨੇ ਆਪਣੇ ਪੁੱਤ ਨੂੰ ਯਾਦ ਕਰਦਿਆਂ ਪੁੱਤ ਦੀ ਸ਼ਹੀਦੀ ਦੀ ਦਰਦਭਰੀ ਕਹਾਣੀ ਸਾਂਝੀ ਕੀਤੀ ਹੈ।

ਜਵਾਨ ਪੁਲਵਾਮਾ ’ਚ ਹੋਇਆ ਸੀ ਸ਼ਹੀਦ: ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਸ਼ਹੀਦ ਮਨਦੀਪ ਕੁਮਾਰ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਤਾਇਨਾਤ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੁੱਤ ਨੇ ਅੱਤਵਾਦੀਆਂ ਦੇ ਨਾਲ ਹੋਏ ਮੁਕਾਬਲੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਸੀ। ਸ਼ਹੀਦ ਦੇ ਪਰਿਵਾਰ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਨ੍ਹਾਂ ਦੇ ਪੁੱਤ ਦੇ ਦੁਸ਼ਮਣਾਂ ਨਾਲ ਲੋਹਾ ਲੈਂਦੇ ਕਰੀਬ 4 ਗੋਲੀਆਂ ਲੱਗੀਆਂ ਸਨ ਜਿਸ ਦੇ ਚੱਲਦੇ 12 ਮਈ 2018 ਨੂੰ ਉਹ ਦੇਸ਼ ਲਈ ਲੜਦਾ ਸ਼ਹੀਦ ਹੋ ਗਿਆ ਸੀ।

ਮਾਪਿਆਂ ਨੂੰ ਪੁੱਤ ਦੀ ਸ਼ਹੀਦੀ ’ਤੇ ਮਾਣ:ਮਾਂ-ਬਾਪ ਨੇ ਪੁੱਤ ਦੀ ਸ਼ਹੀਦੀ ਉੱਪਰ ਫਕਰ ਮਹਿਸੂਸ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਪੁੱਤ ਬਹੁਤ ਬਹਾਦਰ ਸੀ ਅਤੇ ਕਿਸੇ ਤੋਂ ਡਰਦਾ ਨਹੀਂ ਸੀ। ਉਨ੍ਹਾਂ ਦੱਸਿਆ ਕਿ ਸੰਦੀਪ ਦੇਸ਼ ਦੇ ਬਹੁਤ ਹਿੱਸਿਆਂ ਵਿੱਚ ਡਿਊਟੀ ਨਿਭਾਅ ਚੁੱਕਿਆ ਸੀ ਪਰ ਉਹ ਕਿਸੇ ਤੋਂ ਨਹੀਂ ਡਰਿਆ ਅਤੇ ਦੇਸ਼ ਦੀ ਰੱਖਿਆ ਲਈ ਹਮੇਸ਼ਾ ਸਾਹਮਣੇ ਹੋ ਕੇ ਲੜਿਆ। ਉਨ੍ਹਾਂ ਦੱਸਿਆ ਕਿ ਇਸੇ ਜ਼ਜ਼ਬੇ ਦੇ ਚੱਲਦੇ ਉਨ੍ਹਾਂ ਦੇ ਪੁੱਤ ਵੱਲੋਂ ਦੇਸ਼ ਲਈ ਸ਼ਹੀਦੀ ਪ੍ਰਾਪਤ ਕੀਤੀ ਸੀ।

ਮਾਂ ਦਿਵਸ ਮੌਕੇ ਪੁੱਤ ਦੀ ਸ਼ਹੀਦੀ ਨੂੰ ਯਾਦ ਕਰ ਰਿਹਾ ਪਰਿਵਾਰ

ਸਰਕਾਰਾਂ ਤੋਂ ਨਾਖੁਸ਼ ਪਰਿਵਾਰ:ਇਸ ਦੌਰਾਨ ਸ਼ਹੀਦ ਜਵਾਨ ਦੇ ਪਰਿਵਾਰ ਨੇ ਸਰਕਾਰਾਂ ਉੱਪਰ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਪਰਿਵਾਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਪੁੱਤ ਸ਼ਹੀਦ ਹੋਇਆ ਸੀ ਤਾਂ ਉਸ ਸਮੇਂ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸਨ ਕਿ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ ਪਰ ਅੱਜ ਤੱਕ ਸਰਕਾਰ ਵੱਲੋਂ ਨਹੀਂ ਸੁਣੀ ਗਈ।

ਪਰਿਵਾਰ ਦੀ ਸਰਕਾਰ ਨੂੰ ਦਰਦਭਰੀ ਅਪੀਲ: ਪਰਿਵਾਰ ਨੇ ਮੁੜ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਕਲੌਤਾ ਪੁੱਤ ਦੇਸ਼ ਲਈ ਸ਼ਹੀਦ ਹੋ ਗਿਆ ਸੀ ਪਰ ਸਰਕਾਰ ਵੱਲੋਂ ਉਨ੍ਹਾਂ ਦੇ ਪੁੱਤ ਦੇ ਨਾਮ ਉੱਪਰ ਕੋਈ ਵੀ ਯਾਦਗਾਰੀ ਸਥਾਨ ਪਿੰਡ ਵਿੱਚ ਨਹੀਂ ਬਣਾਇਆ ਗਿਆ ਜਦਕਿ ਉਸ ਮੌਕੇ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ ਹਰ ਤਰ੍ਹਾਂ ਦਾ ਬਣਦਾ ਮਾਣ ਸਨਮਾਨ ਦੇਣ ਦੇ ਦਾਅਵੇ ਕੀਤੇ ਗਏ ਸਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਪੁੱਤ ਦੇ ਨਾਮ ਉੱਪਰ ਕੋਈ ਸਕੂਲ ਜਾਂ ਯਾਦਗਾਰੀ ਗੇਟ ਜ਼ਰੂਰ ਬਣਾਇਆ ਜਾਵੇ ਤਾਂ ਕਿ ਉਸਨੂੰ ਕਦੇ ਵੀ ਨਾ ਭੁੱਲਿਆ ਜਾ ਸਕੇ।

12 ਮਈ ਹੈ ਪੁੱਤਰ ਦਾ ਸ਼ਹੀਦੀ ਦਿਵਸ:ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਮਨਦੀਪ ਕੁਮਾਰ ਦੇ ਮਾਤਾ ਪਿਤਾ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਅੱਜ ਮਾਂ ਦਿਵਸ ਹੈ ਅਤੇ 4 ਦਿਨ ਬਾਅਦ 12 ਮਈ ਨੂੰ ਮੇਰੇ ਪੁੱਤਰ ਦਾ ਸ਼ਹੀਦੀ ਦਿਵਸ ਹੈ। ਸ਼ਹੀਦ ਦੇ ਪਰਿਵਾਰ ਨੇ ਦੱਸਿਆ ਕਿ ਮਨਦੀਪ ਕੁਮਾਰ ਬਹੁਤ ਬਹਾਦਰ ਸੀ ਅਤੇ ਉਨ੍ਹਾਂ ਨੂੰ ਉਸਦੀ ਹਮੇਸ਼ਾ ਚਿੰਤਾ ਰਹਿੰਦੀ ਸੀ ਪਰ ਉਹ ਹਰ ਵਾਰ ਕਹਿੰਦਾ ਸੀ ਉਸਦੇ ਸਿਰਫ ਦਿਲ ਅਤੇ ਸਿਰ ਵਿੱਚ ਗੋਲੀ ਨਾਂ ਲੱਗੇ ਬਾਕੀ ਜਿੱਥੇ ਮਰਜ਼ੀ ਵੱਜ ਜਾਵੇ ਉਸਨੂੰ ਕੁਝ ਨਹੀਂ ਹੋ ਸਕਦਾ ਪਰ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਉਸ ਦੇ ਚਾਰ ਗੋਲੀਆਂ ਲੱਗੀਆਂ ਪਰ ਉਸਨੇ ਹਾਰ ਨਹੀਂ ਮੰਨੀ ਅਤੇ ਦੇਸ਼ ਦੀ ਰੱਖਿਆ ਕਰਦਾ ਸ਼ਹੀਦ ਹੋ ਗਿਆ।

ਪਰਿਵਾਰ ਵਿਆਹ ਲਈ ਘਰ ਪੁੱਤ ਦੀ ਕਰ ਰਿਹਾ ਸੀ ਉਡੀਕ:ਪਰਿਵਾਰ ਨੇ ਕਿਹਾ ਕਿ ਆਖਰੀ ਵਾਰ ਜਦੋਂ ਮਨਦੀਪ ਡਿਊਟੀ ’ਤੇ ਗਿਆ ਸੀ ਤੇ ਅਸੀਂ ਉਸਦਾ ਇੰਤਜ਼ਾਰ ਕਰ ਰਹੇ ਸੀ ਕਿ ਮਨਦੀਪ ਘਰ ਆਵੇ ਤੇ ਅਸੀਂ ਉਸਦਾ ਰਿਸ਼ਤਾ ਕਰੀਏ ਜਿਸਦੇ ਚੱਲਦੇ ਘਰ ਪੂਰਾ ਸਜਿਆ ਹੋਇਆ ਸੀ ਸਾਡੀ ਤਿਆਰੀ ਸੀ ਮਨਦੀਪ ਵੀ ਆਇਆ ਪਰ ਸ਼ਹੀਦ ਹੋਕੇ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੇ ਸਾਰੇ ਸੁਪਨੇ ਅਧੂਰੇ ਰਹਿ ਗਏ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਸਾਡੇ ਪੁੱਤਰ ਦੇ ਨਾਮ ਦਾ ਗੇਟ ਬਣਾਇਆ ਜਾਵੇ ਅਤੇ ਸਰਕਾਰੀ ਸਕੂਲ ਦਾ ਨਾਮ ਉਸਦੇ ਪੁੱਤਰ ਦੇ ਨਾਮ ’ਤੇ ਰੱਖਿਆ ਜਾਵੇ।

ਇਹ ਵੀ ਪੜ੍ਹੋ:ਸ਼ਹੀਦ ਸੂਬੇਦਾਰ ਹਰਦੀਪ ਸਿੰਘ ਨੂੰ ਸਰਕਾਰੀ ਸਨਮਾਨਾਂ ਨਾਲ ਦਿੱਤੀ ਅੰਤਿਮ ਵਿਦਾਈ

ABOUT THE AUTHOR

...view details