ਪੰਜਾਬ

punjab

ETV Bharat / state

ਬਿਰਧ ਆਸ਼ਰਮ 'ਚ ਬਜ਼ੁਰਗਾਂ ਨੇ ਨੱਚ ਗਾ ਕੇ ਮਨਾਈ ਵਿਸਾਖੀ

ਬੱਚੇ ਮਾਪਿਆਂ ਨੂੰ ਘਰ ਤੋਂ ਬੇਘਰ ਕਰਕੇ ਆਪ ਖ਼ੁਸ਼ੀ ਮਨਾਉਂਦੇ ਹਨ ਪਰ ਆਪਣੀ ਮਾਪਿਆਂ ਦੀ ਖ਼ੁਸ਼ੀ ਦੀ ਫ਼ਿਕਰ ਨਹੀਂ ਕਰਦੇ। ਗੁਰਦਾਸਪੁਰ 'ਚ ਬਿਰਧ ਆਸ਼ਰਮ 'ਚ ਰਹੇ ਬਜ਼ੁਰਗਾਂ ਨੇ ਵਿਸਾਖੀ ਦਾ ਤਿਉਹਾਰ ਭੰਗੜੇ ਪਾ ਕੇ ਨੱਚ ਗਾ ਕੇ ਮਨਾਇਆ।

ਬਜ਼ੁਰਗਾਂ ਨੇ ਮਨਾਈ ਵੈਸਾਖੀ

By

Published : Apr 12, 2019, 6:23 PM IST

ਗੁਰਦਾਸਪੁਰ: ਬਿਰਧ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਨੇ ਵਿਸਾਖੀ ਦਾ ਤਿਉਹਾਰ ਰਲ ਮਿਲ ਕੇ ਮਨਾਇਆ। ਇਸ ਦੌਰਾਨ ਐੱਸਡੀਐੱਮ ਦੀਪਕ ਭਾਟੀਆ ਨੇ ਉਨ੍ਹਾਂ ਦੀ ਖ਼ੁਸ਼ੀ ਵਿੱਚ ਸ਼ਾਮਿਲ ਹੋ ਕੇ ਆਪਣੇ ਵਿਚਾਰ ਸਾਂਝੇ ਕੀਤੇ।

ਵੀਡੀਓ।

ਈਟੀਵੀ ਭਾਰਤ ਨਾਲ ਵੀ ਬਜ਼ਰਗਾਂ ਨੇ ਗੱਲਬਾਤ ਕੀਤੀ ਤੇ ਦੁੱਖ ਸੁਣਾਇਆ। ਬਜ਼ੁਰਗਾਂ ਨੇ ਕਿਹਾ ਕਿ ਭਾਵੇਂ ਉਹ ਇਸ ਬਿਰਧ ਆਸ਼ਰਮ ਵਿੱਚ ਆ ਕੇ ਬਹੁਤ ਖੁਸ਼ ਹਨ ਅਤੇ ਨੱਚ ਗਾ ਕੇ ਅੱਜ ਵਿਸਾਖੀ ਦਾ ਤਿਉਹਾਰ ਮਨਾਂ ਰਹੇ ਹਨ ਪਰ ਅੱਜ ਵੀ ਜਦੋਂ ਉਹ ਆਪਣੇ ਬੱਚਿਆਂ ਨੂੰ ਯਾਦ ਕਰਦੇ ਹਨ ਤਾਂ ਉਨ੍ਹਾਂ ਦੀਆਂ ਅੱਖਾਂ ਭਰ ਆਉਂਦੀਆਂ ਹਨ।

ਐੱਸਡੀਐੱਮ ਦੀਪਕ ਭਾਟੀਆ ਨੇ ਕਿਹਾ ਕਿ ਉਹ ਹਰ ਵੇਲੇ ਬਜ਼ੁਰਗਾਂ ਦੇ ਨਾਲ ਦੁੱਖ-ਸੁੱਖ ਵਿੱਚ ਖੜੇ ਰਹਿਣਗੇ।

ABOUT THE AUTHOR

...view details