ਗੁਰਦਾਸਪੁਰ:ਭਾਵੇ ਕਿ ਸਿਹਤ ਵਿਭਾਗ ਲੋਕਾਂ ਨੂੰ ਸਮੇਂ-ਸਮੇਂ ਸਿਰ ਵੱਖ-ਵੱਖ ਸਿਹਤ ਸਹੂਲਤਾਂ ਬਾਰੇ ਜਾਗਰੂਕ ਕਰਦਾ ਹੈ, ਪਰ ਬਟਾਲਾ 'ਚ ਦੇਰ ਰਾਤ ਇਕ ਅਜਿਹਾ ਮਾਮਲਾ ਸਾਮਣੇ ਆਇਆ ਜਦੋਂ ਬਟਾਲਾ ਦੀ ਰਹਿਣ ਵਾਲੀ ਇੱਕ ਨਵੀਂ ਵਿਆਹੀ ਲੜਕੀ ਦੀ ਮੌਤ ਹੋ ਗਈ। ਇਸ 'ਚ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਉਹਨਾਂ ਦੀ ਬੇਟੀ ਪ੍ਰਾਈਵੇਟ ਨਰਸ ਦੀ ਅਣਗਹਿਲੀ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਧਰ ਸਰਕਾਰੀ ਹਸਪਤਾਲ ਦੇ ਡਾਕਟਰ ਦਾ ਕਹਿਣਾ ਕਿ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।
ਬਟਾਲਾ ਦੇ ਹਰਨਾਮ ਨਗਰ ਦੀ ਰਹਿਣ ਵਾਲੀ ਮਨਦੀਪ ਕੌਰ ਜਿਸ ਦਾ ਵਿਆਹ ਕੁਝ ਮਹੀਨੇ ਪਹਿਲਾ ਹੋਇਆ ਸੀ ਅਤੇ ਗੰਭੀਰ ਹਾਲਤ ਦੇ ਚੱਲਦਿਆਂ ਉਸ ਨੂੰ ਇਲਾਜ ਲਈ ਪਰਿਵਾਰ ਨੇ ਸਿਵਲ ਹਸਪਤਾਲ ਬਟਾਲਾ 'ਚ ਦਾਖਿਲ ਕਰਵਾਇਆ। ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਥੇ ਹੀ ਮ੍ਰਿਤਕ ਦੀ ਮਾਂ ਅਤੇ ਸੱਸ ਨੇ ਦੱਸਿਆ ਕਿ ਮਨਦੀਪ ਪਿਛਲੇ ਕੁਝ ਦਿਨਾਂ ਤੋਂ ਇੱਕ ਨਿੱਜੀ ਘਰ 'ਚ ਕੰਮ ਕਰ ਰਹੀ ਨਰਸ ਕੋਲੋਂ ਬੱਚੇ ਹੋਣ ਲਈ ਕੋਈ ਇਲਾਜ ਕਰਵਾ ਰਹੀ ਸੀ ਅਤੇ ਉਸਦੇ ਕਾਰਨ ਉਸ ਦੀ ਹਾਲਤ ਕੁਝ ਦਿਨਾਂ ਤੋਂ ਵਿਗੜ ਰਹੀ ਸੀ ਅਤੇ ਅਖੀਰ ਉਸ ਦੀ ਉਸ ਇਲਾਜ ਕਾਰਨ ਮੌਤ ਹੋ ਗਈ। ਜਿਥੇ ਪਰਿਵਾਰ ਵਲੋਂ ਉਸ ਨਰਸ 'ਤੇ ਇਲਜ਼ਾਮ ਲਗਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਹੈ।