ਗੁਰਦਾਸਪੁਰ : ਜ਼ਿਲ੍ਹੇ ਦੇ ਪਿੰਡ ਨੜਾਵਾਲੀ ਵਿੱਚ ਬਣੀ ਸਰਕਾਰੀ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਚੰਗੇ ਭਲੇ ਕਾਂਨਵੈਂਟ ਸਕੂਲਾਂ ਦੀ ਬਿਲਡਿੰਗਾਂ ਨੂੰ ਮਾਤ ਪਾਉਂਦੀ ਹੈ।
ਜਨਾਬ ਇਹ ਬਿਲਡਿੰਗ ਪੰਜਾਬ ਸਰਕਾਰ ਨੇ ਨਹੀਂ ਪਿੰਡ ਦੇ ਇੱਕ ਵਿਦੇਸ਼ ਰਹਿੰਦੇ ਵਿਅਕਤੀ ਨੇ 90 ਲੱਖ ਰੁਪਏ ਆਪਣੀ ਜੇਬ ਵਿੱਚੋਂ ਖਰਚ ਕਰ ਬਣਾਈ ਹੈ ਤਾਂ ਜੋ ਉਸਦੇ ਪਿੰਡ ਦੇ ਬੱਚੇ ਚੰਗੀ ਸਿੱਖਿਆ ਹਾਸਲ ਕਰ ਸਕਣ।
ਪਰ ਸ਼ਾਇਦ ਪੰਜਾਬ ਸਰਕਾਰ ਨਹੀਂ ਚਾਹੁੰਦੀ ਕਿ ਇਹ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵਧੇ ਇਸ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਹੋਣ ਕਾਰਨ ਬੱਚਿਆਂ ਨੂੰ ਚੰਗੀ ਸਿੱਖਿਆ ਨਹੀਂ ਮਿਲ ਰਹੀ। ਲੋੜ ਹੈ ਇਸ ਸਕੂਲ ਵਿੱਚ 2 ਹੋਰ ਅਧਿਆਪਕ ਨਿਯੁਕਤ ਕੀਤੇ ਜਾਣ ਤਾਂ ਜੋ ਇਹ ਸਕੂਲ ਹੋਰ ਵਧੀਆ ਢੰਗ ਨਾਲ ਚੱਲ ਸਕੇ।
ਜਾਣਕਾਰੀ ਦਿੰਦਿਆਂ ਸਕੂਲ ਦੀ ਮੁੱਖ ਅਧਿਆਪਕ ਸ਼ੀਲਾ ਕੁਮਾਰੀ ਨੇ ਦੱਸਿਆ ਕਿ ਇਸ ਸਕੂਲ ਦੀ ਬਿਲਡਿੰਗ ਬਹੁਤ ਵੀ ਵਧੀਆ ਬਣੀ ਹੋਈ ਹੈ ਇਹ ਸਭ ਪਿੰਡ ਦੇ ਐਨਆਰਆਈ ਡਾ.ਕੁਲਜੀਤ ਸਿੰਘ ਗੋਸਲ ਦੇ ਸਹਿਯੋਗ ਸਦਕਾ ਹੋਇਆ ਹੈ।
ਸਕੂਲ ਦੀ ਇਮਾਰਤ ਤੋਂ ਲੈ ਕੇ ਸਕੂਲ ਦੇ ਫ਼ਰਨੀਚਰ ਤੱਕ ਦਾ ਖ਼ਰਚਾ ਉਹਨਾਂ ਨੇ ਆਪਣੀ ਜੇਬ ਵਿੱਚੋਂ ਕੀਤਾ ਹੈ ਹੁਣ ਤੱਕ 90 ਲੱਖ ਦੇ ਕਰੀਬ ਉਹ ਇਸ ਸਕੂਲ ਵਿੱਚ ਖ਼ਰਚ ਕਰ ਚੁੱਕੇ ਹਨ ਅਤੇ ਉਹਨਾਂ ਨੇ ਆਪਣੀ ਪੰਜਵੀਂ ਜਮਾਤ ਤੱਕ ਦੀ ਪੜ੍ਹਾਈ ਵੀ ਇਸ ਸਕੂਲ ਤੋਂ ਹਾਸਲ ਕੀਤੀ ਸੀ।
ਇਹ ਵੀ ਪੜ੍ਹੋ : ਇਨਕਮ ਟੈਕਸ ਰਿਟਰਨ ਭਰਨ ਵਾਲਿਆਂ ਲਈ ਵੱਡਾ ਐਲਾਨ
ਇਸ ਲਈ ਉਹ ਚਾਹੁੰਦੇ ਹਨ ਕਿ ਪਿੰਡ ਦੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਖ਼ਰਚ ਕਰਨ ਦੀ ਬਜਾਏ ਸਰਕਾਰੀ ਸਕੂਲ ਵਿੱਚ ਚੰਗੀ ਸਿੱਖਿਆ ਹਾਸਲ ਕਰ ਸਕਣ। ਇਸ ਵਾਰ ਇਸ ਸਕੂਲ ਵਿਚ ਬੱਚਿਆਂ ਦੀ ਗਿਣਤੀ ਕਾਫ਼ੀ ਵਧੀ ਹੈ, ਪਰ ਸਕੂਲ ਵਿੱਚ ਅਧਿਆਪਕਾਂ ਦੀ ਕਮੀ ਹੈ। ਇਸ ਲਈ ਪੰਜਾਬ ਸਰਕਾਰ ਤੋਂ ਸਾਡੀ ਮੰਗ ਹੈ ਕਿ ਸਾਨੂੰ 2 ਅਧਿਆਪਕ ਹੋਰ ਦਿਤੇ ਜਾਣ ਤਾਂ ਜੋ ਇਹ ਸਕੂਲ ਹੋਰ ਵਧੀਆ ਢੰਗ ਨਾਲ ਬੱਚਿਆਂ ਨੂੰ ਚੰਗੀ ਸਿੱਖਿਆ ਮਿਲ ਸਕੇ।