ਬਟਾਲਾ: ਲੁਧਿਆਣਾ ਤੋਂ ਬਾਅਦ ਬਟਾਲਾ ਦੂਜਾ ਅਜਿਹਾ ਸ਼ਹਿਰ ਹੈ ਜਿਥੋਂ ਦੀ ਟ੍ਰੈਫ਼ਿਕ ਪੁਲਿਸ ਹਾਈ-ਟੈੱਕ ਹੋ ਚੁੱਕੀ ਹੈ ਅਤੇ ਬਟਾਲਾ ਪੁਲਿਸ ਨੇ ਆਪਣੀ ਟ੍ਰੈਫ਼ਿਕ ਪੁਲਿਸ ਨੂੰ ਪੰਜ ਬਾਡੀ ਕੈਮਰੇ ਦੇ ਦਿੱਤੇ ਹੈ ਜੋ ਡਿਊਟੀ ਦੌਰਾਨ ਟ੍ਰੈਫ਼ਿਕ ਪੁਲਿਸ ਕਰਮਚਾਰੀਆਂ ਦੇ ਮੋਢਿਆਂ ਉੱਤੇ ਲੱਗੇ ਰਹਣਗੇ। ਇਨ੍ਹਾਂ ਕੈਮਰਿਆਂ 'ਚ ਲਗਾਤਾਰ ਅੱਠ ਘੰਟਿਆਂ ਦੀ ਰਿਕਾਰਡਿੰਗ ਜਮ੍ਹਾ ਰਹਿ ਸਕਦੀ ਹੈ। ਇੰਨ੍ਹਾਂ ਕੈਮਰਿਆਂ ਵਿੱਚ ਟ੍ਰੈਫ਼ਿਕ ਪੁਲਿਸ ਬਟਾਲਾ ਨੇ ਪੂਰਾ ਦਿਨ ਕੀ-ਕੀ ਕੀਤਾ ਅਤੇ ਕਿਥੇ ਨਾਕੇਬੰਦੀ ਕੀਤੀ, ਕਿੰਨੇ ਵਾਹਨ ਚੈੱਕ ਕੀਤੇ ਅਤੇ ਜੇ ਕਿਸੇ ਨੇ ਟ੍ਰੈਫ਼ਿਕ ਪੁਲਿਸ ਨਾਲ ਉਲਝਣ ਦੀ ਕੋਸ਼ਿਸ਼ ਕੀਤੀ ਜਾਂ ਫਿਰ ਪੁਲਿਸ ਕਰਮਚਾਰੀ ਦੁਆਰਾ ਕਿਸੇ ਦੇ ਨਾਲ ਕੁੱਝ ਗ਼ਲਤ ਕੀਤਾ ਗਿਆ ਹੋਵੇ ਉਹ ਸਭ ਕੁੱਝ ਸਬੂਤ ਦੇ ਤੌਰ ਉੱਤੇ ਇਸ ਕੈਮਰੇ ਵਿੱਚ ਰਿਕਾਰਡ ਹੋ ਜਾਵੇਗਾ।
ਹੁਣ ਪੁਲਿਸ ਵਾਲਿਆਂ ਦੀ ਵਰਦੀ 'ਤੇ ਲੱਗਣਗੇ ਕੈਮਰੇ, ਨਹੀਂ ਕਰ ਸਕੇਗਾ ਕੋਈ ਬਦਤਮੀਜ਼ੀ - PUNJAB POLICE
ਹੁਣ ਸ਼ਹਿਰ ਵਿੱਚ ਪੁਲਿਸ ਨਾਲ ਡਿਊਟੀ ਦੌਰਾਨ ਉਲਝਣ ਵਾਲਿਆਂ ਦੀ ਖ਼ੈਰ ਨਹੀਂ ਕਿਉਂਕਿ ਟ੍ਰੈਫ਼ਿਕ ਪੁਲਿਸ ਨਾਲ ਡਿਊਟੀ ਦੌਰਾਨ ਕੀਤੀ ਗਈ ਕਿਸੇ ਵੀ ਤਰ੍ਹਾਂ ਦੀ ਬਦਤਮੀਜ਼ੀ ਟ੍ਰੈਫ਼ਿਕ ਪੁਲਿਸ ਦੇ ਮੋਢਿਆਂ ਉੱਤੇ ਲੱਗੇ ਕੈਮਰਿਆਂ ਵਿੱਚ ਰਿਕਾਰਡ ਹੋ ਜਾਏਗੀ।
punjab police
ਪੁਲਿਸ ਦਾ ਦਾਅਵਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਕੈਮਰੇ ਨੂੰ ਵਾਈ ਫ਼ਾਈ ਨਾਲ ਜੋੜਿਆ ਜਾਵੇਗਾ ਅਤੇ ਸਾਰੀ ਰਿਕਾਰਡਿੰਗ ਲਾਇਵ ਕੰਟਰੋਲ ਰੂਮ 'ਚ ਵੇਖੀ ਜਾ ਸਕੇਗੀ।
ਪੁਲਿਸ ਕਰਮਚਾਰੀਆਂ ਦਾ ਕਹਿਣਾ ਹੈ ਕਿ ਡਿਊਟੀ ਦੌਰਾਨ ਲੋਕ ਕਈ ਇਲਜ਼ਾਮ ਲਗਾਉਂਦੇ ਹਨ ਅਤੇ ਵੀਡੀਓ ਬਣਾਕੇ ਵਾਇਰਲ ਕਰਦੇ ਹਨ ਉਨ੍ਹਾਂ ਦੀ ਸੱਚ ਵੀ ਇਸ ਕੈਮਰੇ ਵਿੱਚ ਰਿਕਾਰਡ ਹੋ ਜਾਵੇਗੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਪੁਲਿਸ ਵਾਲਿਆਂ ਦੀ ਜ਼ਿੰਮੇਵਾਰੀ ਵਧ ਜਾਵੇਗੀ ਕਿ ਉਹ ਲੋਕਾਂ ਨਾਲ ਵਧੀਆਂ ਵਰਤਾਰਾ ਕਰੇ।