ਗੁਰਦਾਸਪੁਰ:ਬੀਤੇ ਐਤਵਾਰ ਬਟਾਲਾ ਵਿੱਚ ਨਿਹੰਗ ਨਰਿੰਦਰ ਸਿੰਘ ਦੇ ਮਾਮਲੇ ਵਿਚ ਨਾਮਜ਼ਦ ਨਿਹੰਗ ਸਾਹਬ ਸਿੰਘ ਨੇ ਐਸਪੀ ਹੈਡਕੁਆਟਰ ਬਟਾਲਾ ਪਹੁੰਚਕੇ ਸਮਰਪਣ ਕਰ ਦਿੱਤਾ। ਇਸ ਦੌਰਾਨ ਸਾਹਬ ਸਿੰਘ ਨੇ ਆਪਣੇ ਉੱਪਰ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ। ਮੁਲਜ਼ਮ ਨੇ ਦੱਸਿਆ ਕਿ ਉਸਨੂੰ ਸਾਜਿਸ਼ ਦੇ ਤਹਿਤ ਫਸਾਇਆ ਗਿਆ ਹੈ। ਇਸ ਦੌਰਾਨ ਸਾਹਿਬ ਸਿੰਘ ਨੇ ਕਿਹਾ ਕਿ ਉਹ ਮਿਸ਼ਨ ਗੁਰਦੁਆਰਾ ਸਾਹਿਬ ਵਿੱਚ ਭੰਗ ਜ਼ਰੂਰ ਘੋਟਦੇ ਹਨ ਅਤੇ ਆਉਣ ਵਾਲੇ ਨਿਹੰਗ ਸਿੰਘ ਘੋਟਦੇ ਨੂੰ ਛਕਦੇ ਹਨ ਪਰ ਗੁਰਦੁਆਰਾ ਸਾਹਿਬ ਵਿਚ ਭੰਗ ਵੇਚੀ ਨਹੀਂ ਜਾਂਦੀ ਹੈ। ਹਾਲਾਂਕਿ ਇਸ ਨੂੰ ਲੈਕੇ ਮ੍ਰਿਤਕ ਨਾਲ ਮੱਤਭੇਦ ਜ਼ਰੂਰ ਸਨ।
ਨਿਹੰਗ ਸਿੰਘ ਕਤਲ ਮਾਮਲਾ, ਮੁਲਜ਼ਮ ਵੱਲੋਂ ਆਤਮ-ਸਮਰਪਣ - ਪੁਲਿਸ ਨੂੰ ਸਮਰਪਣ ਕੀਤਾ
ਐਸਐਚਓ ਸੁਖਇੰਦਰ ਸਿੰਘ ਨੇ ਕਿਹਾ ਐਤਵਾਰ ਨੂੰ ਨਿਹੰਗ ਨਰਿੰਦਰ ਸਿੰਘ ਦੇ ਕਤਲ ਦੇ ਮਾਮਲੇ ਵਿਚ ਅੱਜ ਮੁਲਜ਼ਮ ਨਿਹੰਗ ਧਿਆਨ ਸਿੰਘ ਨੇ ਪੁਲਿਸ ਨੂੰ ਸਮਰਪਣ ਕੀਤਾ ਹੈ। ਬਟਾਲਾ ਪੁਲਿਸ ਧਿਆਨ ਸਿੰਘ ਤੋਂ ਇਸ ਮਾਮਲੇ ਵਿਚ ਪੁੱਛਗਿੱਛ ਕਰੇਗੀ ਅਤੇ ਪੂਰੇ ਮਾਮਲੇ ਦੀ ਤਫਤੀਸ਼ ਕਰੇਗੀ।
ਨਿਹੰਗ ਸਿੰਘ ਕਤਲ ਮਾਮਲਾ, ਮੁਲਜ਼ਮ ਨਿਹੰਗ ਧਿਆਨ ਸਿੰਘ ਨੇ ਕੀਤਾ ਆਤਮ-ਸਮਰਪਣ
ਦੱਸ ਦਈਏ ਕਿ ਪਿਛਲੇ ਐਤਵਾਰ ਬਟਾਲਾ ਵਿਚ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਨਿਹੰਗ ਨਰਿੰਦਰ ਸਿੰਘ ਨੂੰ ਕੁਝ ਨਿਹੰਗ ਸਿੰਘਾਂ ਨੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਸੀ ਜਿਸਦੀ ਹਸਪਤਾਲ ਵਿਚ ਇਲਾਜ਼ ਦੌਰਾਨ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਬਟਾਲਾ ਸਿਟੀ ਥਾਣਾ ਪੁਲਿਸ ਨੇ ਮੁਲਜ਼ਮ ਨਿਹੰਗ ਮੇਜਰ ਸਿੰਘ ਅਤੇ ਸਾਹਿਬ ਸਿੰਘ ਅਤੇ ਕਰੀਬ 15 ਅਣਪਛਾਤੇ ਲੋਕਾਂ ਖਿ਼ਲਾਫ਼ ਕੱਤਲ ਦਾ ਮਾਮਲਾ ਦਰਜ ਕੀਤਾ ਸੀ।
ਇਹ ਵੀ ਪੜੋ:ਪਿੰਡਾਂ ਨੂੰ ਕੋਰੋਨਾ ਮੁਕਤ ਮੁਹਿੰਮ ਤਹਿਤ ਦਿੱਤੇ ਜਾਣਗੇ 10 ਲੱਖ ਰੁਪਏ : ਕੈਪਟਨ