ਮੈਂ ਆਪਣੇ ਬਿਆਨ 'ਤੇ ਅੱਜ ਵੀ ਕਾਇਮ ਹਾਂ- ਸਿੱਧੂ
ਗੁਰਦਾਸਪੁਰ: ਦੀਨਾਨਗਰ ਵਿੱਚ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ 35.53 ਕਰੋੜ ਦੀ ਲਾਗ਼ਤ ਨਾਲ ਬਣਨ ਵਾਲੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਬਿਆਨ 'ਤੇ ਅੱਜ ਵੀ ਕਾਇਮ ਹਨ ਤੇ ਉਨ੍ਹਾਂ ਨੇ ਕਦੇ ਨਹੀਂ ਕਿਹਾ ਸੀ ਕਿ ਅੱਤਵਾਦੀਆਂ ਨੂੰ ਸਜ਼ਾ ਨਾ ਦਿਉ, ਅੱਤਵਾਦ ਨੂੰ ਜਵਾਬ ਦੇਣਾ ਚਾਹੀਦਾ ਹੈ।
ਸਿੱਧੂ ਨੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਰੱਖਿਆ ਨੀਂਹ ਪੱਥਰ
ਸਿੱਧੂ ਨੇ ਕਿਹਾ ਕਿ ਸਾਡੀ ਪਾਰਟੀ ਭਾਰਤ ਸਰਕਾਰ ਦੇ ਨਾਲ ਹੈ, ਥੋੜੇ ਕੁ ਅੱਤਵਾਦੀ ਦੇਸ਼ ਦਾ ਮਾਹੌਲ ਖ਼ਰਾਬ ਨਹੀਂ ਕਰ ਸਕਦੇ। ਇਸ ਦੇ ਨਾਲ ਹੀ ਸਿੱਧੂ ਨੇ ਸੋਨੀ ਟੀਵੀ ਤੇ ਆਉਣ ਵਾਲੇ ਕਪਿਲ ਸ਼ਰਮਾ ਸ਼ੋਅ ਬਾਰੇ ਬੋਲਦਿਆਂ ਕਿਹਾ ਕਿ ਸੋਨੀ ਟੀਵੀ ਤੋਂ ਅਜਿਹਾ ਕੋਈ ਸੁਨੇਹਾ ਨਹੀਂ ਆਇਆ ਤੇ ਜਿਹੜੇ ਕਹਿ ਰਹੇ ਹਨ ਕਿ ਸਿੱਧੂ ਨੂੰ ਸ਼ੋਅ ਤੋਂ ਬਾਹਰ ਕਰ ਦਿੱਤਾ ਤਾਂ ਉਹ ਕੋਈ ਪੱਤਰ ਵਿਖਾ ਦੇਣ।
Last Updated : Feb 17, 2019, 3:22 PM IST