ਪੰਜਾਬ

punjab

ETV Bharat / state

ਆਪ ਨੇ ਪੰਜਾਬ 'ਚ ਜੰਗਲ ਰਾਜ ਬਣਾਇਆ ਹੈ: ਨਵਜੋਤ ਸਿੱਧੂ

ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਿੰਡ ਫੁਲੜਾ ਪਹੁੰਚੇ, ਜਿੱਥੇ ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਪੰਜਾਬ 'ਚ ਜੰਗਲ ਰਾਜ ਬਣਾਇਆ ਹੈ।

ਆਪ ਨੇ ਪੰਜਾਬ 'ਚ ਜੰਗਲ ਰਾਜ ਬਣਾਇਆ ਹੈ
ਆਪ ਨੇ ਪੰਜਾਬ 'ਚ ਜੰਗਲ ਰਾਜ ਬਣਾਇਆ ਹੈ

By

Published : Apr 5, 2022, 7:16 PM IST

ਗੁਰਦਾਸਪੁਰ: ਗੁਰਦਾਸਪੁਰ ਦੇ ਪਿੰਡ ਫੁਲੜਾ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀ ਗੋਲੀ ਵਿੱਚ 4 ਵਿਅਕਤੀਆਂ ਦੀ ਮੌਤ ਹੋਈ ਸੀ, ਜਿਸ ਵਿੱਚ ਪਿੰਡ ਫੁਲੜਾ ਦੀ ਸਰਪੰਚ ਲਵਲੀ ਦੇਵੀ ਦੇ ਘਰ ਵਾਲੇ ਸੁਖਰਾਜ ਸਿੰਘ ਸਮੇਤ 3 ਦੀ ਮੌਤ ਹੋਈ ਸੀ। ਇਸ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਿੰਡ ਫੁਲੜਾ ਪਹੁੰਚੇ।

ਜਿੱਥੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਦੀਆ ਧੱਜੀਆਂ ਉੱਡ ਰਹੀਆਂ ਹਨ, ਇਸ ਤੋਂ ਇਲਾਵਾ ਸਿੱਧੂ ਨੇ ਕਿਹਾ ਕਿ ਇਹ ਸਰਕਾਰ ਕਬਜ਼ਿਆਂ ਦੀ ਸਰਕਾਰ ਹੈ, ਜਿੱਥੇ 2 ਬੰਦਿਆ ਨੂੰ ਦਿਨ ਦਿਹਾੜੇ ਕਰੀਬ 50 ਬੰਦੇ ਹਥਿਆਰ ਲੈਸ ਗੋਲੀਆਂ ਮਾਰਦੇ ਹਨ ਤੇ ਪੁਲਿਸ ਨਾਲ ਹੋ ਕੇ ਮਰਵਾਉਂਦੀ ਹੈ, ਜਿਸ ਤੋਂ ਬਾਅਦ 24 ਘੰਟਿਆਂ ਬਾਅਦ ਵੀ ਮੁਜ਼ਰਮ ਕਾਬੂ ਤੋਂ ਬਾਹਰ ਹਨ। ਸਿੱਧੂ ਨੇ ਕਿਹਾ ਜੇ ਜਲਦੀ ਹੀ ਆਰੋਪੀਆਂ ਨੂੰ ਕਾਬੂ ਨਹੀਂ ਕੀਤਾ ਤਾਂ ਅਸੀ ਧਰਨਾ ਲਗਾਕੇ ਰੋਸ਼ ਪ੍ਰਦਰਸਨ ਕਰਾਂਗੇ।

ਆਪ ਨੇ ਪੰਜਾਬ 'ਚ ਜੰਗਲ ਰਾਜ ਬਣਾਇਆ ਹੈ

ਨਵਜੋਤ ਸਿੰਘ ਸਿੱਧੂ ਨੇ ਕਿਹਾ ਪੰਜਾਬ ਇਹਨਾਂ ਕੋਲੋ ਚੱਲ ਨਹੀਂ ਰਿਹਾ ਤੇ ਗੁਜਰਾਤ ਵਿੱਚ ਜਾਕੇ ਲੋਕਾ ਨਾਲ ਝੂਠ ਬੋਲ ਰਹੇ ਹਨ। ਇਹ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੈ, ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਦੋਂ ਕਾਗਰਸੀ ਸਰਪੰਚ ਨੂੰ ਗੋਲੀਆਂ ਮਾਰੀਆਂ ਗਈਆਂ ਤਾਂ ਪੁਲਿਸ 2 ਕਿੱਲੇ ਦੂਰ ਖੜੀ ਦੇਖ ਰਹੀ ਸੀ, ਇਹ ਜੰਗਲ ਰਾਜ ਹੈ।

ਪਰ ਕਾਂਗਰਸ ਦੇ ਸਮੇਂ ਕਦੀ ਇਸ ਤਰ੍ਹਾਂ ਨਹੀਂ ਹੋਇਆ, ਅਸੀ ਕਦੀ ਵੀ ਇਹ ਨਹੀਂ ਹੋਣ ਦੇਵਾਂਗੇ ਤੇ ਇਸ ਪਰਿਵਾਰ ਨੂੰ ਇਨਸਾਫ਼ ਦਿਵਾਕੇ ਰਹਾਂਗੇ। ਇਸ ਦੇ ਨਾਲ ਹੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਗਠਨ ਕਰਨ ਨੂੰ ਲੈਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਫੋਰਸ ਜਰੂਰ ਬਣਾਉਣ ਲੇਕਿਨ ਫਾਇਦਾ ਤਾਂ ਹੈ, ਜੇਕਰ ਉਹ ਜ਼ਮੀਨੀ ਪੱਧਰ 'ਤੇ ਕੰਮ ਕਰੇ। ਜਦੋਂ ਕਿ ਅੱਜ ਪੰਜਾਬ ਵਿੱਚ ਜੰਗਲ ਰਾਜ ਬਣਾਇਆ ਹੈ, ਥਾਂ-ਥਾਂ 'ਤੇ ਵਾਰਦਾਤਾਂ ਹੋ ਰਹੀਆਂ ਹਨ।

ਇਹ ਵੀ ਪੜੋ:-ਗੈਂਗਸਟਰਾਂ 'ਤੇ ਨੱਥ ਪਾਉਣ ਲਈ ਪੰਜਾਬ ਸਰਕਾਰ ਕਰੇਗੀ ਇਹ ਉਪਰਾਲਾ, ਜਾਣੋ...

ABOUT THE AUTHOR

...view details