ਪੰਜਾਬ

punjab

ETV Bharat / state

ਨਵਜੋਤ ਸਿੱਧੂ ਵੱਲੋਂ ਪੰਜਾਬ ਮਾਡਲ ਜਾਰੀ, ਨਾਲ ਹੀ ਕਹਿ ਦਿੱਤੀਆਂ ਇਹ ਵੱਡੀਆਂ ਗੱਲਾਂ

ਨਵਜੋਤ ਸਿੱਧੂ ਵੱਲੋਂ ਪੰਜਾਬ ਮਾਡਲ ਨੂੰ ਜਾਰੀ ਕਰ ਦਿੱਤਾ ਹੈ। ਉਨ੍ਹਾਂ ਵੱਲੋਂ ਪੰਜਾਬ ਮਾਡਲ ਦੇ 30 ਪੰਨੇ ਸਾਂਝੇ ਕੀਤੇ ਗਏ ਹਨ ਜਿਸ ਵਿੱਚ ਸਿੱਧੂ ਨੇ 13 ਨੁਕਾਤੀ ਏਜੰਡੇ ਬਾਰੇ ਜਾਣਕਾਰੀ ਦਿੱਤੀ (Navjot Sidhu released 13 point Punjab model) ਹੈ।

ਨਵਜੋਤ ਸਿੱਧੂ ਨੇ ਜਾਰੀ ਕੀਤਾ ਪੰਜਾਬ ਮਾਡਲ
ਨਵਜੋਤ ਸਿੱਧੂ ਨੇ ਜਾਰੀ ਕੀਤਾ ਪੰਜਾਬ ਮਾਡਲ

By

Published : Feb 12, 2022, 4:31 PM IST

ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਪੰਜਾਬ ਮਾਡਲ ਜਾਰੀ ਕਰ ਦਿੱਤਾ ਹੈ। ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਲਈ ਸਿੱਧੂ ਨੇ ਆਪਣਾ ਪੰਜਾਬ ਮਾਡਲ ਜਾਰੀ ਕੀਤਾ ਹੈ। ਉਨ੍ਹਾਂ ਨੇ ਪੰਜਾਬ ਮਾਡਲ ਰਾਹੀਂ ਆਪਣੇ 13 ਨੁਕਾਤੀ ਏਜੰਡੀ ਬਾਰੇ ਜਾਣਕਾਰੀ ਦਿੱਤੀ (Navjot Sidhu released 13 point Punjab model) ਹੈ।

13 ਨੁਕਾਤੀ ਏਜੰਡੇ ਬਾਰੇ ਜਾਣਕਾਰੀ ਦਿੱਤੀ

ਨਵਜੋਤ ਸਿੱਧੂ ਨੇ ਆਪਣੇ ਸੋਸ਼ਲ ਖਾਤਿਆਂ ਉੱਪਰ ਪੰਜਾਬ ਮਾਡਲ ਦੇ 30 ਪੰਨ੍ਹੇ ਸਾਂਝੇ ਕੀਤੇ ਹਨ। ਇਸ ਰਾਹੀਂ ਉੁਨ੍ਹਾਂ ਹਰ ਵਿਸ਼ੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਹੈ। ਇਸ ਪੰਜਾਬ ਮਾਡਲ ਵਿੱਚ ਸਿੱਧੂ ਨੇ ਸਿਹਤ ਸਿੱਖਿਆ, ਸਨਅਤ ਅਤੇ ਕਿਸਾਨਾਂ ਦਾ ਖਾਸ ਕਰਕੇ ਜ਼ਿਕਰ ਕੀਤਾ ਹੈ ਅਤੇ ਨਾਲ ਹੀ ਉਨ੍ਹਾਂ ਦੱਸਿਆ ਹੈ ਕਿ ਕਿਹੜੇ ਮਸਲਿਆਂ ਦਾ ਹੱਲ ਕਰਕੇ ਪੰਜਾਬ ਨੂੰ ਮੁੜ ਲੀਹ ’ਤੇ ਲਿਆਂਦਾ ਜਾ ਸਕਦਾ ਹੈ।

ਇਸਦੇ ਨਾਲ ਹੀ ਨਵਜੋਤ ਸਿੱਧੂ ਵੱਲੋਂ ਪੰਜਾਬ ਮਾਡਲ ਨੂੰ ਜਾਰੀ ਕਰਦਿਆਂ ਕੁਝ ਹੋਰ ਅਹਿਮ ਗੱਲਾਂ ਕਹੀਆਂ ਹਨ ਜੋ ਕਿ ਸਿੱਧੂ ਜੋ ਅਕਸਰ ਆਪਣੇ ਭਾਸ਼ਣਾ ਵਿੱਚ ਵੀ ਕਹਿੰਦੇ ਹਨ।

ਸਿੱਧੂ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ ਗੁਰੂ ਨਾਨਕ ਦੇਵ ਜੀ ਦੇ ‘ਤੇਰਾ-ਤੇਰਾ’ ਅਤੇ ‘ਸਰਬੱਤ ਦਾ ਭਲਾ’ ਦੇ ਫ਼ਲਸਫ਼ੇ ਤੋਂ ਪ੍ਰੇਰਿਤ ‘ਪੰਜਾਬ ਮਾਡਲ’ ਨੂੰ ਉਨ੍ਹਾਂ ਨੇ ਸਾਂਝਾ ਕੀਤਾ ਹੈ। ਉਨ੍ਹਾਂ ਨਾਲ ਹੀ ਰਾਜੀਵ ਗਾਂਧੀ ਨੂੰ ਯਾਦ ਕਰਦਿਆਂ ਲਿਖਿਆ ਹੈ ਕਿ ਪੰਜਾਬ ਮਾਡਲ ਪੰਚਾਇਤ/ਸਥਾਨਕ ਸਰਕਾਰਾਂ ਨੂੰ ਸਸ਼ਕਤ ਬਣਾਉਣ ਦਾ ਨਜ਼ਰੀਆ ਹੈ।

ਸਿੱਧੂ ਨੇ ਕਿ ਇਹ ਮਾਡਲ ਸੂਬੇ ਵਿੱਚ ਹੁੰਦੀਆਂ ਸਭ ਤਰ੍ਹਾਂ ਦੀਆਂ ਚੋਰੀਆਂ ਨੂੰ ਨੱਥ ਪਾਏਗਾ ਅਤੇ ਪੰਜਾਬ ਵਿੱਚੋਂ ਮਾਫੀਏ ਨੂੰ ਖਤਮ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ ਕਿਹਾ ਹੈ ਕਿ ਲੋਕਾਂ ਦੀ ਭਲਾਈ ਲਈ ਪੰਜਾਬ ਦੇ ਖਜ਼ਾਨੇ ਨੂੰ ਵੀ ਭਰਿਆ ਜਾਵੇਗਾ।

ਇਹ ਵੀ ਪੜ੍ਹੋ:ਹੰਸਰਾਜ ਹੰਸ ਦਾ ਕਿਸਾਨਾਂ ਵੱਲੋਂ ਜਬਰਦਸਤ ਵਿਰੋਧ

ABOUT THE AUTHOR

...view details