ਗੁਰਦਾਸਪੁਰ: ਜ਼ਿਲ੍ਹੇ ਦੇ ਅਹਿਮਦੀਆ ਮੁਸਲਿਮ ਜਮਾਤ ਦੇ ਹੈਡਕੁਆਰਟਰ ਕਾਦੀਆ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕਾਂ ਵੱਲੋਂ ਨਮਾਜ਼ ਅਦਾ ਕਰ ਘਰਾਂ ਵਿੱਚ ਹੀ ਈਦ ਮਨਾਈ ਗਈ।
ਕਾਦੀਆਂ ਦੇ ਮੁਸਲਿਮ ਭਰਾਵਾਂ ਨੇ ਘਰਾਂ ਵਿੱਚ ਮਨਾਈ ਈਦ ਅੱਜ ਜਿੱਥੇ ਪੂਰਾ ਸੰਸਾਰ ਕੋਰੋਨਾ ਮਹਾਂਮਾਰੀ ਤੋ ਜੂਝ ਰਿਹਾ ਅਤੇ ਇਸ ਦਾ ਅਸਰ ਤਿਉਹਾਰਾਂ 'ਤੇ ਵੀ ਸਾਫ ਦੇਖਣ ਨੂੰ ਮਿਲ ਰਿਹਾ ਹੈ, ਮਹਾਂਮਾਰੀ ਦੇ ਚੱਲਦੇ ਅੱਜ ਕਾਦੀਆ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਈਦ ਦੀ ਨਮਾਜ਼ ਘਰਾਂ ਵਿੱਚ ਹੀ ਅਦਾ ਕੀਤੀ ਗਈ।
ਇਸ ਮੌਕੇ ਮੁਸਲਿਮ ਜਮਾਤ ਅਹਿਮਦੀਆ ਦੇ ਬੁਲਾਰੇ ਮੋਲਾਨਾ ਤਨਵੀਰ ਅਹਿਮਦ ਖ਼ਾਦਿਮ ਨੇ ਕਿਹਾ ਕਿ ਅੱਜ ਈਦ ਦੀ ਨਮਾਜ਼ ਲੋਕਾਂ ਨੇ ਅਪਣੇ ਘਰਾਂ 'ਚ ਅਦਾ ਕੀਤੀ ਤਾਂ ਜੋ ਮਹਾਂਮਾਰੀ ਤੋਂ ਬਚਿਆ ਜਾ ਸਕੇ ਅਤੇ ਈਦ ਦੀ ਨਮਾਜ਼ 'ਚ ਇਹ ਖ਼ਾਸ ਦੁਆ ਕੀਤੀ ਗਈ ਕਿ ਅੱਲ੍ਹਾ ਛੇਤੀ ਪੂਰੇ ਸੰਸਾਰ ਨੂੰ ਇਸ ਬਿਮਾਰੀ ਤੋਂ ਮੁਕਤ ਕਰੇ।
ਮੋਲਾਨਾ ਨੇ ਕਿਹਾ ਕਿ ਅੱਜ ਦੀ ਈਦ, ਵੱਡੀ ਈਦ ਵਜੋਂ ਵੀ ਜਾਣੀ ਜਾਂਦੀ ਹੈ ਅਤੇ ਇਹ ਈਦ ਹੱਜ ਤੋ ਬਾਅਦ ਮਨਾਈ ਜਾਂਦੀ ਹੈ। ਇਸ ਮੋਕੇ ਤਨਵੀਰ ਅਹਿਮਦ ਨੇ ਕਿਹਾ ਕੇ ਅਸੀਂ ਖ਼ੁਦਾ ਦੇ ਅੱਗੇ ਅਰਦਾਸ ਕਰਦੇ ਹਾਂ ਕੇ ਪੂਰੀ ਦੁਨੀਆ ਛੇਤੀ ਹੀ ਕਰੋਨਾ ਵਰਗੀ ਮਹਾਂਮਾਰੀ ਤੋਂ ਮੁਕਤ ਹੋਵੇ ਅਤੇ ਲੋਕ ਪਹਿਲਾਂ ਦੀ ਤਰ੍ਹਾਂ ਮਿਲ ਜੁਲ ਕੇ ਸਾਰੇ ਤਿਉਹਾਰ ਮਨਾਉਣ।