ਪੰਜਾਬ

punjab

ETV Bharat / state

ਅਕਾਲੀ ਦਲ ਦੇ ਸਾਬਕਾ ਸਰਪੰਚ ਦਾ ਬੇਰਹਿਮੀ ਨਾਲ ਕੀਤਾ ਕਤਲ

ਬਟਾਲਾ ਦੇ ਨਜ਼ਦੀਕੀ ਪਿੰਡ ਢਿਲਵਾਂ ਵਿੱਚ ਰੂਹ ਕੰਬਾਊ ਘਟਨਾ ਦੇਖਣ ਨੂੰ ਮਿਲੀ ਹੈ। ਪਿੰਡ ਦੇ ਸਾਬਕਾ ਅਕਾਲੀ ਸਰਪੰਚ ਨੂੰ ਪਿੰਡ ਵਿੱਚ ਸੈਰ ਕਰਦੇ ਦੇਰ ਸ਼ਾਮ ਪਿੰਡ ਦੇ ਕੁੱਝ ਲੋਕਾਂ ਨੇ ਗੋਲੀਆਂ ਮਾਰ ਕੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਵੱਡ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਅਕਾਲੀ ਦਲ ਦੇ ਸਾਬਕਾ ਸਰਪੰਚ ਦਾ ਕਤਲ

By

Published : Nov 19, 2019, 7:27 PM IST

ਗੁਰਦਾਸਪੁਰ: ਪੰਜਾਬ ਰਾਜ ਦੀ ਕਨੂੰਨ ਵਿਵਸਥਾ ਕਾਬੂ ਹੇਠ ਨਹੀਂ ਹੈ, ਲਗਾਤਾਰ ਕਨੂੰਨ ਨੂੰ ਤੋੜਨ ਵਾਲੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਜਿਸਦੀ ਤਾਜ਼ਾ ਮਿਸਾਲ ਬਟਾਲਾ ਦੇ ਨਜਦੀਕੀ ਪਿੰਡ ਢਿਲਵਾਂ ਵਿੱਚ ਦੇਖਣ ਨੂੰ ਮਿਲੀ ਹੈ। ਪਿੰਡ ਦੇ ਸਾਬਕਾ ਅਕਾਲੀ ਸਰਪੰਚ ਨੂੰ ਪਿੰਡ ਵਿੱਚ ਸੈਰ ਕਰਦੇ ਦੇਰ ਸ਼ਾਮ ਪਿੰਡ ਦੇ ਕੁੱਝ ਲੋਕਾਂ ਨੇ ਗੋਲੀਆਂ ਮਾਰ ਕੇ ਅਤੇ ਤੇਜਧਾਰ ਹਥਿਆਰਾਂ ਨਾਲ ਵੱਡ ਕੱਟ ਕਰ ਮੌਤ ਦੇ ਘਾਟ ਉਤਾਰ ਦਿੱਤਾ।

ਵੇਖੋ ਵੀਡੀਓ

ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਰਾਜਨੀਤਿਕ ਰੰਜਿਸ਼ ਦੇ ਕਾਰਨ ਕਤਲ ਕੀਤਾ ਗਿਆ ਹੈ ਅਤੇ ਉਧਰ ਪੁਲਿਸ ਜ਼ਮੀਨੀ ਵਿਵਾਦ ਨੂੰ ਕਤਲ ਦਾ ਕਾਰਨ ਦੱਸ ਰਹੀ ਹੈ।ਫਿਲਹਾਲ ਪੁਲਿਸ ਵਲੋਂ ਤਿੰਨ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਚਾਰ ਅਣਪਛਾਤੇ ਲੋਕਾਂ ਉੱਤੇ ਕਤਲ ਦਾ ਕੇਸ ਦਰਜ ਕਰਦੇ ਹੋਏ ਅੱਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ ਸਾਰੇ ਆਰੋਪੀ ਫਰਾਰ ਦੱਸੇ ਜਾ ਰਹੇ ਹੈ।

ਬਟਾਲਾ ਪੁਲਿਸ ਦੇ ਅਧੀਨ ਪੈਂਦੇ ਥਾਣਾ ਕੋਟਲੀ ਸੂਰਤ ਮੱਲੀ ਦਾ ਪਿੰਡ ਢਿਲਵਾਂ ਦੇ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਬੀਤੀ ਦੇਰ ਸ਼ਾਮ ਪਿੰਡ ਵਿੱਚ ਹੀ ਸੈਰ ਕਰਦੇ ਸਮਾਂ ਪਿੰਡ ਦੇ ਕੁੱਝ ਲੋਕਾਂ ਨੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ।

ਅਕਾਲੀ ਦਲ ਦੇ ਨੇਤਾ ਸੁੱਚਾ ਸਿੰਘ ਲੰਗਾਹ ਦਾ ਕਹਿਣਾ ਹੈ ਕਿ ਪਿੰਡ ਦੇ ਲੋਕਾਂ ਨੇ ਦਲਬੀਰ ਸਿੰਘ ਉੱਤੇ ਸੈਰ ਕਰਦੇ ਸਮੇਂ ਪਿੱਠ ਦੇ ਪਿੱਛੇ ਪਹਿਲਾ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਬਾਅਦ ਵਿੱਚ ਗੋਲੀਆਂ ਮਾਰ ਕੇ ਦਲਬੀਰ ਸਿੰਘ ਦਾ ਕਤਲ ਕਰ ਦਿੱਤਾ।

ਉਨ੍ਹਾਂ ਦਾ ਕਹਿਣਾ ਹੈ ਕਿ ਡੇਰਾ ਬਾਬਾ ਨਾਨਕ ਦੇ ਅਧੀਨ ਪੈਂਦੇ ਪਿੰਡਾਂ ਵਿੱਚ ਕਨੂੰਨ ਵਿਵਸਥਾ ਵਿਗੜ ਚੁੱਕੀ ਹੈ। ਉਨ੍ਹਾਂ ਦਾ ਕਿਹਾ ਕਿ ਦੇ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ ਚਾਹੀਦਾ ਹੈ।

ਇਹ ਵੀ ਪੜੋ: ਭਗਤ ਸਿੰਘ ਨੂੰ ਭਾਰਤ ਰਤਨ ਦੇਣ ਦਾ ਮੁੱਦਾ ਬਾਜਵਾ ਨੇ ਰਾਜ ਸਭਾ 'ਚ ਚੁੱਕਿਆ

ਜਾਂਚ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਦਲਬੀਰ ਸਿੰਘ ਨੂੰ ਉਸਦੇ ਪਿੰਡ ਦੇ ਹੀ ਕੁੱਝ ਲੋਕਾਂ ਨੇ ਜ਼ਮੀਨੀ ਵਿਵਾਦ ਦੇ ਚਲਦੇ ਕਤਲ ਕਰ ਦਿੱਤਾ ਹੈ ਤਿੰਨ ਆਰੋਪੀ ਬਲਵਿੰਦਰ ਸਿੰਘ ਅਤੇ ਉਸਦੇ ਦੋਨਾਂ ਪੁੱਤਰਾਂ ਅਤੇ ਚਾਰ ਅਗਿਆਤ ਲੋਕਾਂ ਉੱਤੇ ਕਤਲ ਦਾ ਕੇਸ ਦਰਜ ਕਰ ਦਿੱਤਾ ਗਿਆ ਹੈ ਆਰੋਪੀ ਫਰਾਰ ਹੈ ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ।

ABOUT THE AUTHOR

...view details