ਬਟਾਲਾ:ਪੰਜਾਬ ਵਿੱਚ ਲਗਾਤਾਰ ਵੱਧ ਰਹੇ ਸੜਕ ਹਾਦਸਿਆਂ (Road accidents) ਦੀ ਗਿਣਤੀ ਰੁਕਣ ਦਾ ਨਾਮ ਨਹੀਂ ਲੈ ਰਹੀ। ਇਸ ਦੀ ਇੱਕ ਤਸਵੀਰ ਬਟਾਲਾ ਫਲੈਸ਼ (Batala Flash) ਤੋਂ ਸਾਹਮਣੇ ਆਈ ਹੈ। ਜਿੱਥੇ ਦੇਰ ਰਾਤ ਹੋਏ ਸੜਕ ਹਾਦਸੇ (Road accidents) ਵਿੱਚ ਬਟਾਲਾ ਤੋਂ ਵਿਧਾਇਕ ਸ਼ੈਰੀ ਕਲਸੀ (Aman Ser Singh Kalsi MLA from Batala) ਦੇ ਪੀ.ਏ. ਉਪਦੇਸ਼ ਕੁਮਾਰ, ਗੁਰਲੀਨ ਸਿੰਘ ਕਲਸੀ ਵਿਧਾਇਕ ਦੇ ਚਚੇਰੇ ਭਰਾ ਅਤੇ ਵਿਧਾਇਕ ਦੇ ਦੋਸਤ ਸੁਨੀਲ ਸੋਢੀ ਦੀ ਮੌਤ ਹੋ ਗਈ ਹੈ।
ਸੜਕ ਹਾਦਸੇ ਵਿੱਚ ਵਿਧਾਇਕ ਦੇ ਪੀ.ਏ, ਚਚੇਰੇ ਭਰਾ ਤੇ ਦੋਸਤ ਦੀ ਮੌਤ ਸੜਕ ਹਾਦਸੇ ਵਿੱਚ ਵਿਧਾਇਕ ਦੇ ਪੀ.ਏ, ਚਚੇਰੇ ਭਰਾ ਤੇ ਦੋਸਤ ਦੀ ਮੌਤ ਹਾਦਸੇ 'ਚ ਤਿੰਨ ਦੀ ਮੌਤ: ਇਸ ਹਾਦਸੇ ਵਿੱਚ 2 ਹੋਰ ਲੋਕ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਦੇ ਹਸਪਤਾਲ (Hospital of Amritsar) ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀ ਲੋਕਾਂ ਦੀ ਪਛਾਣ ਅੰਮ੍ਰਿਤ ਕਲਸੀ ਵਿਧਾਇਕ ਦਾ ਭਰਾ ਅਤੇ ਉਸ ਦਾ ਸਾਥੀ ਮਾਣਿਕ ਵਜੋਂ ਹੋਈ ਹੈ। ਜਾਣਕਾਰੀ ਮੁਤਾਬਿਕ ਇਨ੍ਹਾਂ ਦੀ ਹਾਲਾਤ ਕਾਫ਼ੀ ਗੰਭੀਰ ਹੈ।
ਸੜਕ ਹਾਦਸੇ ਵਿੱਚ ਵਿਧਾਇਕ ਦੇ ਪੀ.ਏ, ਚਚੇਰੇ ਭਰਾ ਤੇ ਦੋਸਤ ਦੀ ਮੌਤ ਸੜਕ ਹਾਦਸੇ ਵਿੱਚ ਵਿਧਾਇਕ ਦੇ ਪੀ.ਏ, ਚਚੇਰੇ ਭਰਾ ਤੇ ਦੋਸਤ ਦੀ ਮੌਤ ਅੰਮ੍ਰਿਤਸਰ-ਜਲੰਧਰ ਰੋਡ ਬਾਈਪਾਸ 'ਤੇ ਵਾਪਰਿਆ ਹਾਦਸਾ: ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਬਟਾਲਾ ਦੇ ਅੰਮ੍ਰਿਤਸਰ-ਜਲੰਧਰ ਰੋਡ ਬਾਈਪਾਸ 'ਤੇ ਬਣੇ ਪੁਲ 'ਤੇ ਵਾਪਰਿਆ। ਰਾਤ ਸਮੇਂ ਵਿਧਾਇਕ ਕਲਸੀ ਦਾ ਭਰਾ ਅੰਮ੍ਰਿਤਪਾਲ ਸਿੰਘ ਕਲਸੀ ਪਾਰਟੀ ਤੋਂ ਵਾਪਸ ਆ ਰਿਹਾ ਸੀ ਜਦੋਂ ਪੁਲੀ ਨੇੜੇ ਉਨ੍ਹਾਂ ਦੀ ਕਾਰ ਦਾ ਟਾਇਰ ਫਟ ਗਿਆ। ਇਸ ਤੋਂ ਬਾਅਦ ਕਾਰ ਪੁਲ ਦੇ ਨਾਲ ਬਣੀ ਕੰਧ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ।
ਸੜਕ ਹਾਦਸੇ ਵਿੱਚ ਵਿਧਾਇਕ ਦੇ ਪੀ.ਏ, ਚਚੇਰੇ ਭਰਾ ਤੇ ਦੋਸਤ ਦੀ ਮੌਤ ਸੜਕ ਹਾਦਸੇ ਵਿੱਚ ਵਿਧਾਇਕ ਦੇ ਪੀ.ਏ, ਚਚੇਰੇ ਭਰਾ ਤੇ ਦੋਸਤ ਦੀ ਮੌਤ ਸੜਕ ਹਾਦਸੇ ਵਿੱਚ ਵਿਧਾਇਕ ਦੇ ਪੀ.ਏ, ਚਚੇਰੇ ਭਰਾ ਤੇ ਦੋਸਤ ਦੀ ਮੌਤ ਜ਼ਖ਼ਮੀਆਂ ਨਿੱਜੀ ਹਸਪਤਾਲ 'ਚ ਦਾਖ਼ਲ: ਇਸ ਹਾਦਸੇ 'ਚ ਵਿਧਾਇਕ ਦੇ ਚਚੇਰੇ ਭਰਾ ਗੁਰਲੀਨ ਸਿੰਘ, ਪੀਏ ਉਪਦੇਸ਼ ਸਿੰਘ ਅਤੇ ਦੋਸਤ ਸੁਨੀਲ ਦੀ ਮੌਤ ਹੋ ਗਈ ਹੈ, ਜਦਕਿ ਵਿਧਾਇਕ ਦੇ ਭਰਾ ਅੰਮ੍ਰਿਤਪਾਲ ਸਿੰਘ ਕਲਸੀ ਅਤੇ ਦੂਜੇ ਦੋਸਤ ਮਾਣਿਕ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਸ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।
ਸੜਕ ਹਾਦਸੇ ਵਿੱਚ ਵਿਧਾਇਕ ਦੇ ਪੀ.ਏ, ਚਚੇਰੇ ਭਰਾ ਤੇ ਦੋਸਤ ਦੀ ਮੌਤ ਟਾਇਰ ਫਟਣ ਨਾਲ ਹੋਇਆ ਹਾਦਸਾ: ਡੀਐਸਪੀ ਸਿਟੀ ਲਲਿਤ ਕੁਮਾਰ ਅਤੇ ਸਿਟੀ ਪੁਲੀਸ ਮੌਕੇ ’ਤੇ ਪੁੱਜੇ। ਪੁਲਿਸ ਦਾ ਕਹਿਣਾ ਹੈ ਕਿ ਇਹ ਹਾਦਸਾ ਟਾਇਰ ਫਟਣ ਕਾਰਨ ਵਾਪਰਿਆ ਹੈ। ਟਾਇਰ ਫਟਣ ਕਾਰਨ ਕਾਰ ਬੇਕਾਬੂ ਹੋ ਕੇ ਪੁਲ ਦੀ ਰੇਲਿੰਗ ਨਾਲ ਜਾ ਟਕਰਾਈ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦਾ ਕਾਰਨ ਇਲਾਜ ਤੋਂ ਬਾਅਦ ਹੀ ਪੂਰੀ ਤਰ੍ਹਾਂ ਸਪੱਸ਼ਟ ਹੋਵੇਗਾ।
ਇਹ ਵੀ ਪੜ੍ਹੋ:ਬੁੱਢੇ ਨਾਲੇ ਨੂੰ ਲੈ ਕੇ RTI 'ਚ ਵੱਡੇ ਖੁਲਾਸੇ !