ਪਠਾਨਕੋਟ: ਦੁਕਾਨਦਾਰਾਂ ਵੱਲੋਂ ਨਜਾਇਜ਼ ਕਬਜ਼ੇ ਹੁਣ ਆਮ ਗੱਲ ਹੋ ਚੁੱਕੀ ਹੈ। ਜਿਸ ਕਾਰਨ ਬਾਜ਼ਾਰ ਸਿਮਟੇ ਹੋਏ ਦਿਸਦੇ ਨੇ ਅਤੇ ਇਹ ਨਜਾਇਜ਼ ਕਬਜੇ ਅਕਸਰ ਸ਼ਹਿਰ 'ਚ ਟ੍ਰੈਫਿਕ ਜਾਮ ਦੀ ਵਜ੍ਹਾ ਬੰਨਦੇ ਹੋਏ ਦੇਖਦੇੇ ਜਾਂਦੇ ਹਨ। ਜਿਸ ਦੇ ਚੱਲਦੇ ਪਿਛਲੇ ਕਰੀਬ 3 ਹਫ਼ਤਿਆਂ ਤੋਂ ਡੀਸੀ ਪਠਾਨਕੋਟ ਵੱਲੋਂ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਵੇਖਦੇ ਬਾਜ਼ਾਰਾਂ ਤੋਂ ਨਜਾਇਜ਼ ਕਬਜੇ ਹਟਵਾਏ ਗਏ। ਭਾਵੇਂ ਡੀਸੀ ਸਾਹਿਬ ਵੱਲੋਂ ਆਮ ਲੋਕਾਂ ਦੀ ਭਲਾਈ ਲਈ ਇਹ ਕੰਮ ਕੀਤਾ ਗਿਆ ਪਰ ਦੁਕਾਨਦਾਰਾਂ ਨੂੰ ਲਈ ਇਹ ਪ੍ਰੇਸ਼ਾਨੀ ਦਾ ਕਾਰਨ ਬਣ ਗਿਆ। ਇਸੇ ਦੇ ਚੱਲਦੇ ਦੁਕਾਨਦਾਰਾਂ 'ਚ ਡਰ ਦਾ ਮਾਹੌਲ ਵੇਖਣ ਨੂੰ ਮਿਿਲਆ।
ਵਿਧਾਇਕ ਅਤੇ ਡੀਸੀ ਗੱਬਰ ਦੀ ਸੜਕ 'ਤੇ ਖੜਕੀ, ਦੇਖੋ ਅੱਗੇ ਕੀ ਹੋਇਆ - ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ
ਪਠਾਨਕੋਟ ਦੀਆਂ ਸੜਕਾਂ 'ਤੇ ਡੀਸੀ ਅਤੇ ਵਿਧਾਇਕ ਆਪਸ 'ਚ ਉਲਝਦੇ ਨਜ਼ਰ ਆਏ। ਆਖਿਰ ਵਿਧਾਇਕ ਅਤੇ ਡੀਸੀ ਆਪਸ 'ਚ ਕਿਉਂ ਉਲਝੇ ਜਾਣਨ ਲਈ ਪੜ੍ਹੋ ਪੂਰੀ ਖ਼ਬਰ...
Published : Dec 12, 2023, 10:53 PM IST
ਵਿਧਾਇਕ ਆਏ ਸੜਕ 'ਤੇ: ਦੁਕਾਨਦਾਰਾਂ 'ਚ ਡਰ ਦਾ ਮਾਹੌਲ ਵੇਖਕੇ ਪਠਾਨਕੋਟ ਦੇ ਵਿਧਾਇਕ ਖੁਦ ਸੜਕ 'ਤੇ ਨਜ਼ਰ ਆਏ । ਇਸ ਮੌਕੇ ਉਨ੍ਹਾਂ ਡੀਸੀ ਪਠਾਨਕੋਟ ਵੱਲੋਂ ਕੀਤੀ ਜਾ ਰਹੀ ਕਾਰਵਾਈ 'ਤੇ ਸਵਾਲ ਵੀ ਚੁੱਕੇ ਗਏ। ਇਸੇ ਦੌਰਾਨ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਅਤੇ ਡੀਸੀ ਆਪਸ 'ਚ ਬਹਿਸ ਕਰਦੇ ਵੀ ਨਜ਼ਰ ਆਏ।ਉਨ੍ਹਾਂ ਆਖਿਆ ਕਿ ਨਜਾਇਜ਼ ਕਬਜਿਆਂ ਨੂੰ ਲੈ ਕੇ ਦੁਕਾਨਦਾਰਾਂ 'ਚ ਡੀਸੀ ਵੱਲੋਂ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਜਿਸ ਨੂੰ ਉਹ ਹਰਗਿਜ਼ ਬਰਦਾਸ਼ ਨਹੀਂ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਇਕ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਲੋਕ ਉਹਨਾਂ ਕੋਲ ਸ਼ਿਕਾਇਤ ਲੈਕੇ ਆ ਰਹੇ ਸਨ ਕਿ ਸ਼ਹਿਰ ਵਿਖੇ ਡੀਸੀ ਪਠਾਨਕੋਟ ਵੱਲੋਂ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਜਿਸ ਦੇ ਚਲਦੇ ਅੱਜ ਜਦ ਡੀਸੀ ਪਠਾਨਕੋਟ ਸ਼ਹਿਰ 'ਚ ਕਾਰਵਾਈ ਲਈ ਪਹੁੰਚੇ ਤਾਂ ਮੇਰੇ ਵਲੋਂ ਡੀਸੀ ਪਠਾਨਕੋਟ ਨੂੰ ਸਵਾਲ ਹੈ ਕਿ ਜੋ ਪਰਵਾਸੀ ਆ ਕੇ ਰੇਹੜੀਆਂ ਲਗਾ ਰਹੇ ਨੇ ਉਹਨਾਂ ਦੀ ਕੋਈ ਰਜਿਸਟ੍ਰੇਸ਼ਨ ਹੈ? ਉਨ੍ਹਾਂ ਵੱਲ ਧਿਆਨ ਨਾ ਦੇ ਪ੍ਰਸ਼ਾਸਨ ਵੱਲੋਂ ਦੁਕਾਨਦਾਰਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਇਸ ਮੌਕੇ ਅਸ਼ਵਨੀ ਸ਼ਰਮਾ ਨੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣਾ ਸਮਾਨ ਦੁਕਾਨ ਦੇ ਅੰਦਰ ਲਗਾਉਣ ਤਾਂ ਜੋ ਸ਼ਹਿਰ ਤੋਂ ਟ੍ਰੈਫਿਕ ਦੀ ਸਮੱਸਿਆ ਨੂੰ ਖ਼ਤਮ ਕੀਤਾ ਜਾ ਸਕੇ ।
- Heroin recovered: ਸਰਹੱਦੀ ਪਿੰਡ ਨੇੜਿਓ BSF ਨੇ ਡਰੋਨ ਰਾਹੀ ਸੁੱਟੀ ਹੈਰੋਇਨ ਕੀਤੀ ਬਰਾਮਦ ਤਾਂ ਪੁਲਿਸ ਨੇ ਵੀ ਇੱਕ ਤਸਕਰ ਕੀਤਾ ਕਾਬੂ
- Drug trafficking and arms supply Case: ਪੁਲਿਸ ਨੇ ਨਸ਼ਾ ਤਸਕਰੀ ਤੇ ਹਥਿਆਰ ਸਪਲਾਈ ਦੇ ਦੋ ਮਾਮਲਿਆਂ 'ਚ ਪੰਜ ਮੁਲਜ਼ਮ ਕੀਤੇ ਕਾਬੂ, ਹੋਇਆ ਇਹ ਕੁਝ ਬਰਾਮਦ
- Illegal Liquor Recovered: ਲੋਪੋਕੇ ਪੁਲਿਸ ਵਲੋਂ ਪਿੰਡ ਮਾਨਾਵਾਲਾ 'ਚ ਛਾਪੇਮਾਰੀ ਦੌਰਾਨ ਕੱਚਾ ਲਾਹਣ ਅਤੇ ਨਾਜਾਇਜ਼ ਸ਼ਰਾਬ ਬਰਾਮਦ, ਮੁਲਜ਼ਮ ਫ਼ਰਾਰ
ਡੀਸੀ ਦਾ ਪੱਖ: ਦੂਜੇ ਪਾਸੇ ਜਦੋਂ ਡੀਸੀ ਪਠਾਨਕੋਟ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਵਪਾਰ ਮੰਡਲ ਦੇ 30 ਤੋਂ 40 ਮੈਂਬਰ ਉਹਨਾਂ ਨੂੰ ਮਿਲਣ ਦਫ਼ਤਰ ਆਏ ਸੀ ।ਜਿੱਥੇ ਸਹਮਤੀ ਬਣੀ ਸੀ ਕਿ ਦੁਕਾਨਦਾਰ ਆਪਣੇ ਸ਼ਟਰ ਤੋਂ ਟਾਈ ਫੁੱਟ ਦੇ ਕਰੀਬ ਬਾਹਰ ਸਮਾਨ ਲਗਾ ਸਕਣਗੇ ਪਰ ਵੇਖਣ 'ਚ ਆ ਰਿਹਾ ਹੈ ਕਿ ਕੁਝ ਲੋਕ ਅਜੇ ਵੀ ਅਜਿਹੇ ਹਨ ਜਿਹਨਾਂ ਵੱਲੋਂ 8 ਫੱੁਟ ਤੱਕ ਦੁਕਾਨ ਦੇ ਬਾਹਰ ਸਮਾਨ ਲਗਾਇਆ ਹੋਇਆ ਹੈ।ਜਿਸ ਦੇ ਚੱਲਦੇ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।