ਬਟਾਲਾ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬਟਾਲਾ ਦੀ ਅਨਾਜ ਮੰਡੀ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਧਰ ਰਖਿਆ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਲਈ ਤਿਆਰ ਕੀਤੀ ਨਵੀਂ ਟੀਮ ਨੂੰ ਲੈ ਕੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਟੀਮ ਦੇ ਪ੍ਰਧਾਨ ਖ਼ੁਦ ਕੈਪਟਨ ਅਮਰਿੰਦਰ ਸਿੰਘ ਹੋਣਗੇ ਅਤੇ ਸਮੇਂ-ਸਮੇਂ 'ਤੇ ਰਿਪੋਰਟ ਲਿਆ ਕਰਨਗੇ, ਜਿਸ ਨਾਲ ਨਸ਼ੇ ਖ਼ਿਲਾਫ਼ ਪ੍ਰਸ਼ਾਸਨ ਸਹੀ ਢੰਗ ਨਾਲ ਕਾਰਵਾਈ ਕਰੇਗਾ ਤਾਂ ਜੋ ਨਸ਼ੇ ਰੁਪੀ ਕੋਹੜ ਤੋਂ ਪੰਜਾਬ ਨੂੰ ਮੁਕਤ ਕਰਵਾਇਆ ਜਾ ਸਕੇ।
ਸਿੱਖ ਇਤਿਹਾਸ ਨਾਲ ਜੁੜੇ ਦਸਤਾਵੇਜ਼ਾਂ ਸਬੰਧੀ ਮੋਦੀ ਨਾਲ ਗੱਲ ਕਰੇ ਹਰਸਿਮਰਤ: ਬਾਜਵਾ - online punjabi khabran
ਸਾਕਾ ਨੀਲਾ ਤਾਰਾ ਦੌਰਾਨ ਗਾਇਬ ਹੋਏ ਦਸਤਾਵੇਜ਼ਾਂ ਦੇ ਖ਼ੁਲਾਸੇ 'ਤੇ ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਤਿੱਖਾ ਪ੍ਰਤਿਕਰਮ ਦਿੱਤਾ ਹੈ ਅਤੇ ਅਕਾਲੀ ਦਲ ਨੂੰ ਮਾਮਲੇ ਦਾ ਹੱਲ ਕੱਢਣ ਲਈ ਕਿਹਾ। ਇਸ ਮੌਕੇ ਉਨ੍ਹਾਂ ਕੈਪਟਨ ਦੀ ਨਸ਼ੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ 'ਤੇ ਵੀ ਆਪਣਾ ਪ੍ਰਤਿਕਰਮ ਦਿੱਤਾ।
ਸਾਕਾ ਨੀਲਾ ਤਾਰਾ ਦੌਰਾਨ ਗਾਇਬ ਹੋਏ ਦਸਤਾਵੇਜ਼ਾਂ ਨੂੰ ਲੈ ਕੇ ਜੋ ਖ਼ੁਲਾਸਾ ਹੋਇਆ ਹੈ ਇਸ ਮਾਮਲੇ 'ਤੇ ਬਾਜਵਾ ਨੇ ਤਿੱਖਾ ਪ੍ਰਤਿਕਰਮ ਦਿੱਤਾ ਤੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹਨ, ਉਨ੍ਹਾਂ ਦੀ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰ ਸਰਕਾਰ ਵਿੱਚ ਮੰਤਰੀ ਹਨ, ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਅਕਾਲੀ ਦਲ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ ਦਾ ਹੱਲ ਕੱਢਣ।
ਉਧਰ ਸਿੱਧੂ ਅਤੇ ਕੈਪਟਨ ਵਿਚਕਾਰ ਚੱਲ ਰਹੀ ਸ਼ਬਦੀ ਜੰਗ ਅਤੇ ਕੈਬਿਨੇਟ ਵਿੱਚ ਸ਼ਾਮਲ ਨਾ ਹੋਣ ਦੇ ਸਵਾਲ ਤੋਂ ਬਾਜਵਾ ਭੱਜਦੇ ਨਜ਼ਰ ਆਏ ਤੇ ਕਿਹਾ ਕਿ ਇਸ ਦਾ ਜਵਾਬ ਸਿੱਧੂ ਹੀ ਸਹੀਂ ਢੰਗ ਨਾਲ ਦੇ ਸਕਦੇ ਹਨ।