ਗੁਰਦਾਸਪੁਰ: ਬਟਾਲਾ 'ਚ ਮਿੰਨੀ ਬਸ ਸਰਵਿਸ ਅਪ੍ਰੇਟਰਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਬਸ ਅਪ੍ਰੇਟਰਾਂ ਵੱਲੋਂ ਰੋਸ ਵਜੋਂ ਇੱਕ ਮਿੰਨੀ ਬੱਸ ਚੰਡੀਗੜ੍ਹ ਵਿਖੇ ਅਗਨਭੇਂਟ ਕਰਨ ਲਈ ਤਿਆਰ ਕੀਤੀ ਗਈ ਹੈ। ਮਿੰਨੀ ਬਸ ਚਾਲਕਾਂ ਵੱਲੋਂ ਮੰਗਲਵਾਰ ਬਸਾਂ 'ਤੇ ਕਾਲੀਆ ਝੰਡੀਆਂ ਲਗਾ ਕੇ ਵਿਰੋਧ ਜਤਾਇਆ ਜਾ ਰਿਹਾ ਹੈ। ਬਟਾਲਾ ਦੇ ਬਸ ਸਟੈਂਡ 'ਚ ਮਿੰਨੀ ਬਸ ਅਪ੍ਰੇਟਰ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਨਵੇਂ ਮਿੰਨੀ ਬਸ ਪਰਮਿਟ ਦੇਣ ਦੀ ਨੀਤੀ ਦੇ ਵਿਰੋਧ 'ਚ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਬਟਾਲਾ ਦੇ ਬੱਸ ਸਟੈਂਡ 'ਚ ਪੰਜਾਬ ਸਰਕਾਰ ਦੇ ਖਿਲਾਫ਼ ਧਰਨੇ 'ਤੇ ਬੈਠੇ ਮਿੰਨੀ ਬਸ ਅਪ੍ਰੇਟਰ ਯੂਨੀਅਨ ਵੱਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਵਜੋਂ ਆਪਣੀਆਂ ਮੰਗਾਂ ਲਿਖੀਆਂ ਇੱਕ ਬੱਸ ਤਿਆਰ ਕੀਤੀ ਗਈ ਹੈ ਜੋ ਵੱਖ-ਵੱਖ ਪੰਜਾਬ ਦੇ ਸ਼ਹਿਰਾਂ ਤੋਂ ਹੁੰਦੀ ਹੋਈ ਮੰਗਲਵਾਰ ਬਟਾਲਾ ਪੁੱਜੀ।
ਮਿੰਨੀ ਬਸ ਅਪ੍ਰੇਟਰਾਂ ਨੇ ਪੰਜਾਬ ਸਰਕਾਰ ਵਿਰੁੱਧ ਕਾਲੇ ਚੋਲੇ ਪਾ ਕੇ ਕੀਤਾ ਪ੍ਰਦਰਸ਼ਨ ਯੂਨੀਅਨ ਆਗੂਆਂ ਨੇ ਆਖਿਆ ਕਿ ਉਹ ਪਿਛਲੇ ਕਾਫੀ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕਰ ਰਹੇ ਹਨ ਅਤੇ ਉਹ ਪੰਜਾਬ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਵੱਲੋਂ ਲਿਆਂਦੀ ਨਵੀਂ ਬੱਸ ਪਰਮਿਟ ਦੇਣ ਦੀ ਨੀਤੀ ਦਾ ਵਿਰੋਧ ਜਤਾ ਰਹੇ ਹਨ। ਆਗੂਆਂ ਨੇ ਦੱਸਿਆ ਕਿ ਮਿੰਨੀ ਬਸ ਸਰਵਿਸ ਦੇ ਮਾਲਕ ਹਰ ਸਾਲ ਪੰਜਾਬ ਸਰਕਾਰ ਨੂੰ ਚੋਖਾ ਟੈਕਸ ਦੇ ਰੂਪ 'ਚ ਮੁਨਾਫ਼ਾ ਦੇ ਰਹੇ ਹਨ ਲੇਕਿਨ ਉਸਦੇ ਬਾਵਜੂਦ ਸਰਕਾਰ ਨਵਾਂ ਰੁਜ਼ਗਾਰ ਦੇਣ ਦੇ ਮੰਤਵ ਨਾਲ ਜੋ ਪਰਮਿਟ ਨੀਤੀ ਲੈ ਕੇ ਆਏ ਹਨ ਉਹ ਗ਼ਲਤ ਹੈ। ਸਰਕਾਰ ਪੁਰਾਣੇ ਪਰਮਿਟ ਰੱਦ ਕਰ ਨਵੇਂ ਪਰਮਿਟ ਦੇ ਰਹੀ ਹੈ ਜੋ ਗ਼ਲਤ ਫੈਸਲਾ ਹੈ।
ਮਿੰਨੀ ਬਸ ਅਪ੍ਰੇਟਰਾਂ ਨੇ ਪੰਜਾਬ ਸਰਕਾਰ ਵਿਰੁੱਧ ਕਾਲੇ ਚੋਲੇ ਪਾ ਕੇ ਕੀਤਾ ਪ੍ਰਦਰਸ਼ਨ ਆਗੂਆਂ ਨੇ ਕਿਹਾ ਕਿ ਰੁਜ਼ਗਾਰ ਦੇਣ ਦੇ ਹੱਕ 'ਚ ਉਹ ਹਨ ਲੇਕਿਨ ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੀ ਜੋ ਲੰਬੇ ਸਮੇ ਤੋਂ ਮੰਗ ਹੈ ਕਿ ਪੁਰਾਣੇ ਪਰਮਿਟ ਬਿਨਾ ਸ਼ਰਤ ਪਹਿਲ ਦੇ ਅਧਾਰ 'ਤੇ ਰੀਨਿਊ ਕੀਤੇ ਜਾਣ ਅਤੇ ਜਿਨ੍ਹਾਂ ਰੂਟਾਂ 'ਤੇ ਲੋੜ ਹੈ ਉਨ੍ਹਾਂ 'ਤੇ ਹੀ ਨਵੀਆਂ ਬੱਸਾਂ ਦੇ ਪਰਮਿਟ ਲਾਗੂ ਕੀਤੇ ਜਾਣ, ਬਲਕਿ ਸਰਕਾਰ ਇੱਕ ਦਾ ਰੁਜ਼ਗਾਰ ਖੋ ਦੂਸਰੇ ਨੂੰ ਨਾ ਦੇਵੇ।
ਧਰਨੇ 'ਚ ਸ਼ਾਮਿਲ ਬਸ ਅਪ੍ਰੇਟਰਾਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਸੰਜ਼ੀਦਾ ਨਹੀਂ ਹਨ ਅਤੇ ਇਸੇ ਰੋਸ ਵਜੋਂ 9 ਅਪ੍ਰੈਲ ਨੂੰ ਜੋ ਉਨ੍ਹਾਂ ਇੱਕ ਮੰਗਾਂ ਦੀ ਕੀਤੀ ਵਿਸ਼ੇਸ ਬਸ ਚੰਡੀਗੜ੍ਹ 'ਚ ਰੋਸ ਵਜੋਂ ਅਗਨ ਭੇਟ ਕੀਤੀ ਜਾਵੇਗੀ।