B.ED 'ਚ ਮੀਨਾਕਸ਼ੀ ਸ਼ਰਮਾ ਨੇ ਹਾਸਲ ਕੀਤਾ ਪਹਿਲਾਂ ਸਥਾਨ - B.ED students
ਗੁਰਦਾਸਪੁਰ ਦੇ ਟੈਗੋਰ ਕਾਲਜ ਫ਼ਾਰ ਵੁਮੈਨ ਦੀ ਵਿਦਿਆਰਥਣ ਮੀਨਾਕਸ਼ੀ ਸ਼ਰਮਾ ਨੇ ਹਾਸਲ ਕੀਤਾ ਪਹਿਲਾਂ ਸਥਾਨ। ਕਾਲਜ ਦੇ ਚੈਅਰਮੈਨ ਰਵਿੰਦਰ ਸ਼ਰਮਾ ਨੇ ਵਿਦਿਆਰਥਣ ਤੇ ਉਸ ਦੇ ਮਾਤਾ-ਪਿਤਾ ਨੂੰ ਦਿੱਤੀ ਵਧਾਈ।
ਗੁਰਦਾਸਪੁਰ: ਇੱਥੋ ਦੇ ਟੈਗੋਰ ਕਾਲਜ ਫ਼ਾਰ ਵੁਮੈਨ ਦੀ ਵਿਦਿਆਰਥਣ ਮੀਨਾਕਸ਼ੀ ਸ਼ਰਮਾ ਨੇ B.ED ਦੀ ਪ੍ਰੀਖਿਆ 'ਚ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਕਾਲਜ ਦੇ ਚੈਅਰਮੈਨ ਨੇ ਵਿਦਿਆਰਣ ਤੇ ਉਸ ਮਾਤਾ-ਪਿਤਾ ਨੂੰ ਵਧਾਈਆਂ ਦਿੱਤੀਆਂ।
ਵਿਦਿਆਰਥਣ ਮੀਨਾਕਸ਼ੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਵਿਚੋਂ ਪਹਿਲਾਂ ਸਥਾਨ ਪ੍ਰਾਪਤ ਕਰ ਕੇ ਕਾਲਜ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਯੂਨੀਵਰਸਿਟੀ ਅਮ੍ਰਿਤਸਰ ਦੀਆਂ 10 ਪੋਜਿਸ਼ਨਾਂ ਵਿਚੋਂ ਪਹਿਲਾਂ,ਚੌਥਾ,ਪੰਜਵਾਂ ਛੇਵਾਂ ਸਥਾਨ ਗੁਰਦਾਸਪੁਰ ਦੇ ਟੈਗੋਰ ਕਾਲਜ਼ ਫ਼ਾਰ ਵੁਮੈਨ ਦੀਆਂ ਵਿਦਿਆਰਥਣਾਂ ਨੇ ਹਾਸਲ ਕੀਤਾ ਹੈ। ਕਾਲਜ ਦੇ ਚੈਅਰਮੈਨ ਰਵਿੰਦਰ ਸ਼ਰਮਾ ਸਹਿਤ ਅਧਿਆਪਕਾਂ ਨੇ ਮੂੰਹ ਮਿੱਠਾ ਕਰਵਾ ਕੇ ਵਿਦਿਆਰਥਣਾਂ ਦਾ ਸਨਮਾਨ ਕੀਤਾ।
B.ED ਦੀ ਪ੍ਰੀਖਿਆ ਵਿੱਚ ਯੂਨੀਵਰਸਿਟੀ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਮੀਨਾਕਸ਼ੀ ਸ਼ਰਮਾ ਨੇ ਦੱਸਿਆ ਕਿ ਇਸ ਦੇ ਸਿਹਰਾ ਉਨ੍ਹਾਂ ਦੇ ਕਾਲਜ ਦੇ ਅਧਿਆਪਕਾਂ ਨੂੰ ਜਾਂਦਾ ਹੈ। ਉਸ ਨੇ ਕਿਹਾ ਕਿ ਸਭ ਨੇ ਪੂਰੀ ਮਿਹਨਤ ਨਾਲ ਉਸ ਨੂੰ ਪੜ੍ਹਾਈ ਕਰਵਾਈ ਹੈ ਅਤੇ ਹਰ ਸਮੇਂ ਉਸ ਨੂੰ ਪ੍ਰੇਰਿਤ ਕੀਤਾ ਹੈ।