ਪੰਜਾਬ

punjab

ETV Bharat / state

ਗੁਰਦਾਸਪੁਰ 'ਚ ਗੁਰਦੁਆਰਾ ਚੋਲਾ ਸਾਹਿਬ ਵਿਖੇ ਮੇਲਾ ਸ਼ੁਰੂ, ਨਤਮਸਤਕ ਹੋ ਰਹੇ ਲੱਖਾਂ ਸ਼ਰਧਾਲੂ

ਗੁਰਦਾਸਪੁਰ ਵਿਖੇ ਪਾਕਿਸਤਾਨ ਅਤੇ ਭਾਰਤ ਦੀ ਸਰਹੱਦ ਨੇੜੇ ਕਸਬਾ ਡੇਰਾ ਬਾਬਾ ਨਾਨਕ 'ਚ ਗੁਰਦੁਆਰਾ ਚੋਲਾ ਸਾਹਿਬ ਵਿਖੇ ਮੇਲਾ ਸ਼ੁਰੂ। ਗੁਰੂ ਨਾਨਕ ਦੇਵ ਜੀ ਦੇ ਪਾਏ ਚੋਲੇ ਦੇ ਦਰਸ਼ਨ ਕਰਨ ਲਈ ਪਹੁੰਚ ਰਹੇ ਲੱਖਾਂ ਸ਼ਰਧਾਲੂ।

ਗੁਰਦਾਸਪੁਰ 'ਚ ਗੁਰਦੁਆਰਾ ਚੋਲਾ ਸਾਹਿਬ ਵਿਖੇ ਮੇਲਾ ਸ਼ੁਰੂ

By

Published : Mar 4, 2019, 7:38 PM IST

ਗੁਰਦਾਸਪੁਰ: ਗੁਰਦਾਸਪੁਰ ਵਿਖੇ ਪਾਕਿਸਤਾਨ ਅਤੇ ਭਾਰਤ ਦੀ ਸਰਹੱਦ ਨੇੜੇ ਕਸਬਾ ਡੇਰਾ ਬਾਬਾ ਨਾਨਕ ਵੱਸਦਾ ਹੈ। ਇੱਥੇ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਸਭ ਤੋਂ ਵੱਧ ਸਮਾਂ ਗੁਜ਼ਾਰਿਆ ਸੀ। ਉਸ ਥਾਂ 'ਤੇ ਸਥਿਤ ਗੁਰਦੁਆਰਾ ਸਾਹਿਬ ਵਿੱਚ ਉਨ੍ਹਾਂ ਨੇ ਉਦਾਸੀਆਂ ਵੇਲ੍ਹੇ ਪਾਇਆ ਪਹਿਰਾਵਾ, ਜਿਸ ਨੂੰ 'ਚੋਲਾ' ਕਹਿੰਦੇ ਹਨ, ਜੋ ਅੱਜ ਵੀ ਇੱਥੇ ਮੌਜੂਦ ਹੈ ਅਤੇ ਦੂਰੋਂ-ਦੂਰੋਂ ਸ਼ਰਧਾਲੂ ਇੱਥੇ ਨਤਮਸਤਕ ਹੋਣ ਲਈ ਪਹੁੰਚਦੇ ਹਨ। ਇਸ ਥਾਂ 'ਤੇ ਹਰ ਸਾਲ ਮੇਲਾ 3 ਦਿਨ ਤੱਕ ਚੱਲਦਾ ਹੈ।
ਦੱਸ ਦਈਏ ਕਿ ਇਸ ਸਾਲ ਵੀ ਇਸ ਮੇਲੇ ਵਿੱਚ ਨਤਮਸਤਕ ਹੋਣ ਲਈ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਰਹੇ ਹਨ।

ਗੁਰਦਾਸਪੁਰ 'ਚ ਗੁਰਦੁਆਰਾ ਚੋਲਾ ਸਾਹਿਬ ਵਿਖੇ ਮੇਲਾ ਸ਼ੁਰੂ,ਵੇਖੋ ਵੀਡੀਓ।
ਗੁਰੂ ਨਾਨਕ ਦੇਵ ਜੀ ਨੇ ਇਸ ਚੋਲੇ ਉੱਤੇ ਫ਼ਾਰਸੀ ਵਿੱਚ ਵੀ ਕੁਝ ਸੰਦੇਸ਼ ਲਿਖੇ ਸਨ ਅਤੇ ਇਸ ਉੱਤੇ ਕੁਰਾਨ ਸ਼ਰੀਫ਼ ਦੇ ਫ਼ਲਸਫੇ ਵੀ ਦਰਜ ਹਨ। ਇਹ ਚੋਲਾ ਪੱਥਰ ਕਰ ਗੁਰੂ ਨਾਨਕ ਦੇਵ ਜੀ ਨੇ ਅਫ਼ਗਾਨਿਸਤਾਨ ਅਤੇ ਦੂਜੇ ਮੁਗ਼ਲ ਮੁਲਕਾਂ ਵਿੱਚ ਜਾ ਕੇ ਸ਼ਾਂਤੀ ਅਤੇ ਧਾਰਮਿਕ ਏਕਤਾ ਦਾ ਸੰਦੇਸ਼ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਇਹ ਇਤਿਹਾਸਕ ਚੋਲਾ ਇੱਕ ਸਿੱਖ ਤੋਤਾ ਰਾਮ ਜੋ ਦੀ ਬਲਖ਼ਬਖਾਰਾ ਅਫ਼ਗਾਨਿਸਥਾਨ ਦਾ ਰਹਿਣ ਵਾਲਾ ਸੀ, ਉਸ ਨੂੰ ਗੁਰੂ ਅਰਜਨ ਦੇਵ ਜੀ ਨੇ ਦਿੱਤਾ ਸੀ। ਜਦੋਂ ਉਹ ਬਜ਼ੁਰਗ ਹੋ ਗਏ ਤਾਂ ਉਸਨੇ ਇਸ ਡਰ ਤੋਂ ਦੀ ਇਸ ਨੂੰ ਕੋਈ ਖ਼ਰਾਬ ਨਾ ਕਰ ਦੇਵੇ ਉਸ ਨੇ ਗੁਰੂ ਨਾਨਕ ਦੇ ਚੋਲੇ ਨੂੰ ਅਫ਼ਗਾਨਿਸਤਾਨ ਵਿੱਚ ਲੁੱਕਾ ਦਿੱਤਾ ਸੀ।ਹਰ ਸਾਲ ਇਸ ਮੇਲੇ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖਡਿਲਾ ਸਣਿਆ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਇੱਕ ਨਗਰ ਕੀਰਤਨ ਲੈ ਕੇ ਇੱਥੇ ਦਰਸ਼ਨ ਲਈ ਪਹੁੰਚਦੇ ਹਨ। ਸ਼ਰਧਾਲੂਆਂ ਦਾ ਮੰਨਣਾ ਹੈ ਕਿ ਇੱਥੇ ਉਨ੍ਹਾਂ ਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ।

ABOUT THE AUTHOR

...view details