ਪੰਜਾਬ

punjab

ETV Bharat / state

ਬਟਾਲਾ ਵਿਖੇ ਸਰਸ ਮੇਲੇ ਸਬੰਧੀ ਰੱਖੀ ਗਈ ਮੀਟਿੰਗ - event

ਸਰਸ ਮੇਲੇ ਸਬੰਧੀ ਇਕ ਮੀਟਿੰਗ ਰੱਖੀ ਗਈ, ਜਿਸ ਦਾ ਮਕਸਦ ਇਸ ਮੇਲੇ ਨੂੰ ਵਧੀਆ ਤਰੀਕੇ ਦੇ ਨਾਲ ਪੇਸ਼ ਕਰਨਾ ਹੈ।

ਬਟਾਲਾ ਵਿਖੇ ਸਰਸ ਮੇਲੇ ਸਬੰਧੀ ਰੱਖੀ ਗਈ ਮੀਟਿੰਗ

By

Published : Mar 9, 2019, 7:45 PM IST

ਬਟਾਲਾ: ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿੱਚ ਸਰਸ ਮੇਲੇ ਸਬੰਧੀ ਇੱਕ ਮੀਟਿੰਗ ਰੱਖੀ ਗਈ, ਜਿਸ ਦਾ ਮੁੱਖ ਮੰਤਵ 14 ਤੋਂ 25 ਮਾਰਚ ਤੱਕ ਬਟਾਲਾ ਦੀ ਦਾਣਾ ਮੰਡੀ 'ਚ ਲੱਗ ਰਹੇ ਸਰਸ ਮੇਲੇ ਨੂੰ ਕਾਮਯਾਬ ਬਣਾਉਣਾ ਹੈ। ਇਸ ਸਬੰਧੀ ਵੱਖ-ਵੱਖ ਵਿਭਾਗਾਂ ਦੇ ਨਾਲ ਏਡੀਸੀ ਰਣਬੀਰ ਸਿੰਘ ਨੇ ਗੱਲਬਾਤ ਕੀਤੀ।

ਬਟਾਲਾ ਵਿਖੇ ਸਰਸ ਮੇਲੇ ਸਬੰਧੀ ਰੱਖੀ ਗਈ ਮੀਟਿੰਗ

ਇਸ ਦੌਰਾਨ ਏਡੀਸੀ ਰਣਬੀਰ ਸਿੰਘ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਦਾ ਪ੍ਰਤੀਕ ਇਸ ਮੇਲੇ 'ਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਵੱਡੀ ਗਿਣਤੀ 'ਚ ਸ਼ਿਲਪਕਾਰ ਪਹੁੰਚ ਰਹੇ ਹਨ। ਇਸ ਮੌਕੇ ਕਲਾਕ੍ਰਿਤੀਆਂ ਦੇ ਨਾਲ ਵੱਖ-ਵੱਖ ਤਰ੍ਹਾਂ ਦੇ ਪਕਵਾਨ ਅਤੇ ਸੂਬਿਆਂ ਦੇ ਲੋਕ-ਨਾਚ ਦੀ ਝਲਕ ਦੇਖਣ ਨੂੰ ਮਿਲੇਗੀ। ਕਹਿ ਸਕਦੇ ਹਾਂ ਕਿ ਇਸ ਮੇਲੇ 'ਚ ਪੂਰੇ ਭਾਰਤ ਦੀ ਝਲਕ ਦੇਖਣ ਨੂੰ ਮਿਲੇਗੀ।
ਜ਼ਿਕਰਯੋਗ ਹੈ ਕਿ ਇਸ ਮੇਲੇ ਨੂੰ ਕਾਮਯਾਬ ਬਣਾਉਣ ਦੇ ਲਈ ਹਰ ਇਕ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ABOUT THE AUTHOR

...view details