ਗੁਰਦਾਸਪੁਰ: ਕਾਦੀਆਂ ਨੇੜੇ ਭਿੱਟੇਵੱਡ ਚੀਮਾ ਪਿੰਡ 'ਚ ਇੱਕ ਸ਼ਾਦੀਸ਼ੁਦਾ ਵਿਅਕਤੀ ਵੱਲੋਂ ਦਲਿਤ ਪਰਿਵਾਰ ਦੀ ਨਾਬਾਲਗ਼ ਕੁੜੀ ਨਾਲ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਅਕਤੀ ਨੇ ਜਾਅਲੀ ਦਸਤਾਵੇਜ਼ਾਂ ਦੇ ਸਹਾਰੇ ਹਾਈਕੋਰਟ 'ਚ ਵਿਆਹ ਕਰਵਾਇਆ।
ਇੱਕ ਬੱਚੇ ਦੇ ਪਿਓ ਨੇ ਨਾਬਾਲਗ ਕੁੜੀ ਨਾਲ ਕੀਤਾ ਵਿਆਹ - ਗੁਰਦਾਸਪੁਰ
ਕਾਦੀਆਂ ਨੇੜੇ ਭਿੱਟੇਵੱਡ ਚੀਮਾ ਪਿੰਡ 'ਚ ਇੱਕ ਬੱਚੇ ਦੇ ਬਾਪ ਨੇ ਦਲਿਤ ਪਰਿਵਾਰ ਦੀ ਨਾਬਾਲਗ ਕੁੜੀ ਨੂੰ ਵਰਗਲਾ ਕੇ ਉਸ ਨਾਲ ਵਿਆਹ ਕਰਵਾ ਲਿਆ। ਕੁੜੀ ਦੇ ਪਰਿਵਾਰ ਨੇ ਪੁਲਿਸ 'ਤੇ ਇਸ ਮਾਮਲੇ 'ਤੇ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ।
ਫ਼ੋਟੋ
ਭਿੱਟੇਵੱਡ ਚੀਮਾ ਦੇ ਦਲਿਤ ਪਰਿਵਾਰ ਦੇ ਮੈਂਬਰਾਂ ਨੇ ਜਨਮ ਅਤੇ ਸਕੂਲ ਸਰਟੀਫਿਕੇਟ ਦਿਖਾਉਂਦਿਆਂ ਦੱਸਿਆ ਕਿ ਉਕਤ ਕੁੜੀ ਜਿਸ ਦੀ ਜਨਮ ਮਿਤੀ 3 ਫਰਵਰੀ 2002 ਹੈ ਅਤੇ ਇਸ ਮੁਤਾਬਕ ਉਸ ਦੀ ਉਮਰ ਸਤਾਰਾਂ ਸਾਲ ਤਿੰਨ ਮਹੀਨੇ ਬਣਦੀ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਪਿੰਡ ਦਾ ਇੱਕ ਸ਼ਾਦੀਸ਼ੁਦਾ ਵਿਅਕਤੀ ਜਿਸ ਦਾ ਇੱਕ ਲੜਕਾ ਵੀ ਹੈ ਉਹ ਕੁੜੀ ਨੂੰ ਵਰਗਲਾ ਕੇ ਲੈ ਗਿਆ। ਉਨ੍ਹਾਂ ਦੋਸ਼ ਲਗਾਏ ਹਨ ਕਿ 24 ਮਈ ਨੂੰ ਪੁਲਿਸ ਥਾਣਾ ਕਾਦੀਆਂ 'ਚ ਕੁੜੀ ਦੇ ਗੁੰਮ ਹੋਣ ਦੀ ਰਿਪੋਰਟ ਲਿਖਵਾਈ ਪਰ ਉਸ 'ਤੇ ਕੋਈ ਸੁਣਵਾਈ ਨਹੀਂ ਹੋਈ|