ਗੁਰਦਾਸਪੁਰ : ਇੱਕ ਪ੍ਰਵਾਸੀ ਮਜ਼ਦੂਰ ਜੋ ਪਿਛਲੇ ਦੋ ਦਿਨਾਂ ਤੋਂ ਲਾਪਤਾ ਸੀ ਉਸ ਦੀ ਅੱਜ ਸ਼ੱਕੀ ਹਾਲਾਤਾਂ ਵਿੱਚ ਲਾਸ਼ ਮਿਲੀ ਹੈ। ਜਾਣਕਾਰੀ ਮੁਤਾਬਕ ਉੱਕਤ ਮ੍ਰਿਤਕ ਪ੍ਰਵਾਸੀ ਮਜ਼ਦੂਰ ਬਿਹਾਰ ਦਾ ਰਹਿਣ ਵਾਲਾ ਸੀ ਅਤੇ ਪਰਿਵਾਰ ਵਾਲਿਆਂ ਨੇ ਉਸ ਦੇ ਕਤਲ ਦਾ ਸ਼ੱਕ ਪ੍ਰਗਟਾਇਆ ਹੈ।
ਤੁਹਾਨੂੰ ਦੱਸ ਦਈਏ ਕਿ ਪ੍ਰਵਾਸੀ ਮਜ਼ਦੂਰ ਦੀ ਲਾਸ਼ ਗੁਰਦਾਸਪੁਰ ਦੇ ਮਿਹਰ ਚੰਦ ਰੋਡ ਦੇ ਨਜਦੀਕ ਮਿਲੀ, ਜਿਸ ਦੀ ਪਹਿਚਾਣ ਬਿਹਾਰ ਦੇ ਰਹਿਣ ਵਾਲੇ 32 ਸਾਲਾਂ ਅਜੀਤ ਦਾਸ ਦੇ ਤੌਰ 'ਤੇ ਹੋਈ।
ਮ੍ਰਿਤਕ ਅਜੀਤ ਦਾਸ ਦੇ ਵੱਡੇ ਭਰਾ ਰਣਜੀਤ ਦਾਸ ਨੇ ਦੱਸਿਆ ਦੀ ਉਹ ਬਿਹਾਰ ਦੇ ਰਹਿਣ ਵਾਲਾ ਹੈ ਅਤੇ ਇੱਥੇ ਗੁਰਦਾਸਪੁਰ ਵਿੱਚ ਮਜ਼ਦੂਰੀ ਦਾ ਕੰਮ ਕਰਦਾ ਸੀ।
ਰਣਜੀਤ ਦਾਸ ਨੇ ਕਿਹਾ ਕਿ ਉਸਦਾ ਛੋਟਾ ਭਰਾ ਅਜੀਤ ਦੋ ਦਿਨ ਤੋਂ ਲਾਪਤਾ ਸੀ ਅਤੇ ਜਿੱਥੇ ਉਹ ਕੰਮ ਕਰ ਰਿਹਾ ਸੀ ਉਸ ਮਾਲਕ ਅਤੇ ਠੇਕੇਦਾਰ ਤੋਂ ਵੀ ਉਸ ਨੇ ਅਜੀਤ ਦੇ ਬਾਰੇ ਵਿੱਚ ਪੁੱਛਿਆ ਕਿ ਉਹ ਕੰਮ ਤੋਂ ਵਾਪਸ ਘਰ ਵਾਪਸ ਨਹੀਂ ਆਇਆ ਤਾਂ ਉਨ੍ਹਾਂ ਦੋਨਾਂ ਨੇ ਕੁੱਝ ਠੀਕ ਜਵਾਬ ਨਹੀਂ ਦਿੱਤਾ ਅਤੇ ਉਹ ਦੋ ਦਿਨ ਤੋਂ ਭਰਾ ਦੀ ਤਲਾਸ਼ ਵਿੱਚ ਭਟਕ ਰਿਹਾ ਸੀ ਜਦੋਂ ਕਿ ਅੱਜ ਉਸਦੀ ਲਾਸ਼ ਮਿਲੀ ਹੈ, ਉੱਥੇ ਹੀ ਮ੍ਰਿਤਕ ਦੇ ਭਰਾ ਨੂੰ ਸ਼ੱਕ ਹੈ ਕਿ ਉਸ ਦੇ ਭਰਾ ਦੀ ਹੱਤਿਆ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪਾਕਿਸਤਾਨ: ਧਾਰਾ 370 ਤੋਂ ਨਾਰਾਜ਼ ਲੋਕਾਂ ਨੇ ਤੋੜਿਆ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ
ਉੱਕਤ ਹਾਦਸੇ ਨੂੰ ਲੈ ਕੇ ਥਾਣਾ ਇੰਚਾਰਜ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਪਹਿਚਾਣ ਹੋ ਚੁੱਕੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਭੇਜਿਆ ਜਾ ਰਿਹਾ ਹੈ ਅਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰ ਕਾਨੂੰਨੀ ਕਰਵਾਈ ਕੀਤੀ ਜਾ ਰਹੀ ਹੈ ।