ਗੁਰਦਾਸਪੁਰ: ਦੀਨਾਨਗਰ ਦੇ ਪੁਰਾਣੇ ਬਿਜਲੀ ਘਰ ਦੇ ਨੇੜੇ ਬੇਰੀ ਥੱਲੇ ਮਜਦੂਰਾਂ ਲਈ ਲੇਬਰ ਸ਼ੈੱਡ ਦਾ ਨਿਰਮਾਣ ਕੈਬਿਨੇਟ ਮੰਤਰੀ ਅਰੁਨਾ ਚੌਧਰੀ ਦੇ ਯਤਨਾਂ ਸਦਕਾ ਕਰਵਾਇਆ ਗਿਆ।
ਦੀਨਾਨਗਰ ਵਿਖੇ ਮਜ਼ਦੂਰਾਂ ਦੇ ਲਈ ਬਣਾਇਆ ਗਿਆ ਮਜ਼ਦੂਰ ਸ਼ੈੱਡ - dinanagar news
ਦੀਨਾਨਗਰ ਵਿਖੇ ਮਜ਼ਦੂਰਾਂ ਲਈ ਬਣਾਏ ਗਏ ਮਜ਼ਦੂਰ ਸ਼ੈੱਡ ਦੀ ਘੁੰਡ-ਚੁਕਾਈ ਕਰਨ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਪਹੁੰਚੀ ਅਤੇ ਇਸ ਸ਼ੈੱਡ ਨੂੰ ਮਜ਼ਦੂਰਾਂ ਦੇ ਹਵਾਲੇ ਕੀਤਾ ਗਿਆ।
ਦੀਨਾਨਗਰ ਦੇ ਮਜ਼ਦੂਰਾਂ ਵੱਲੋਂ ਇਹ ਬੜੇ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਦੇ ਲਈ ਮਜ਼ਦੂਰ ਸ਼ੈੱਡ ਬਣਾਇਆ ਜਾਵੇ। ਮਜ਼ਦੂਰਾਂ ਦਾ ਕਹਿਣਾ ਹੈ ਉਨ੍ਹਾਂ ਭਾਰੀ ਮੀਂਹ ਅਤੇ ਅੱਤ ਦੀ ਤਿੱਖੀ ਧੁੱਪ ਵਿੱਚ ਬਿਨਾਂ ਸ਼ੈੱਡ ਕਰ ਕੇ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਇਸ ਸ਼ੈੱਡ ਨਾਲ ਮਜ਼ਦੂਰਾਂ ਨੂੰ ਕਾਫ਼ੀ ਖ਼ੁਸ਼ੀ ਅਤੇ ਇਸ ਉਪਰਾਲੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਨ। ਇਸ ਸ਼ੈੱਡ ਦੀ ਘੁੰਡ-ਚੁਕਾਈ ਲਈ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਦੀਨਾਨਗਰ ਪਹੁੰਚੀ ਅਤੇ 2.5 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਇਹ ਮਜ਼ਦੂਰ ਸ਼ੈੱਡ ਉਨ੍ਹਾਂ ਦੇ ਹਵਾਲੇ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਥਾਂ ਉੱਤੇ ਮਜ਼ਦੂਰਾਂ ਦੇ ਲਈ ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ ਕੀਤਾ ਜਾਵੇਗਾ।