ਪੰਜਾਬ

punjab

ETV Bharat / state

ਪਾਕਿ ਜੇਲ੍ਹ ਵਿੱਚ 13 ਸਾਲਾਂ ਦੀ ਸਜ਼ਾ ਕੱਟ ਕੇ ਆਏ ਮਹਿੰਦਰ ਨੇ ਦੱਸੀ ਹੱਡਬੀਤੀ - ਮਹਿੰਦਰ ਦਾ ਪਹਿਰਾਵਾ ਉੱਥੇ ਵਰਗਾ

ਗੁਰਦਾਸਪੁਰ ਦੇ ਪਿੰਡ ਡਡਵਾਂ ਦਾ ਰਹਿਣ ਵਾਲਾ ਮਹਿੰਦਰ ਪਾਕਿਸਤਾਨ ਜੇਲ੍ਹ ਵਿੱਚ ਤਕਰੀਬਨ 13 ਸਾਲ ਸਜ਼ਾ ਕੱਟ ਕੇ ਆਇਆ ਹੈ। ਪਾਕਿਸਤਾਨ ਜੇਲ੍ਹ ਵਿੱਚ ਰਹਿਣ ਕਾਰਨ ਮਹਿੰਦਰ ਦਾ ਪਹਿਰਾਵਾ ਉੱਥੇ ਵਰਗਾ ਹੋ ਗਿਆ ਹੈ।

Mahender had served 13 years in a Pakistan jail
ਮਹਿੰਦਰ ਨੇ ਦੱਸੀ ਹੱਡਬੀਤੀ

By

Published : Oct 22, 2022, 1:08 PM IST

ਗੁਰਦਾਸਪੁਰ: ਜ਼ਿਲ੍ਹੇ ਦੇ ਥਾਣਾ ਧਾਰੀਵਾਲ ਦੇ ਅਧੀਨ ਪੈਂਦੇ ਪਿੰਡ ਡਡਵਾਂ ਦਾ ਰਹਿਣ ਵਾਲਾ ਹੈ ਮਹਿੰਦਰ ਪਾਕਿਸਤਾਨ ਦੀ ਜੇਲ੍ਹ ਵਿੱਚ ਜਾਸੂਸੀ ਦੇ ਕੇਸ ਨੂੰ ਲੈਕੇ 13 ਸਾਲ ਦੀ ਸਜ਼ਾ ਕੱਟ ਕੇ 15 ਅਕਤੂਬਰ ਨੂੰ ਆਪਣੇ ਪਰਿਵਾਰ ਕੋਲ ਵਾਪਸ ਪਹੁੰਚਿਆ। ਮਹਿੰਦਰ ਨੂੰ ਜੇਕਰ ਪਹਿਲੀ ਨਜ਼ਰ ਵਿੱਚ ਦੇਖਿਆ ਜਾਵੇ ਤਾਂ ਉਹ ਮੁਸਲਮਾਨ ਲੱਗਣਗੇ ਪਰ 13 ਸਾਲ ਪਾਕਿਸਤਾਨ ਦੀ ਜੇਲ੍ਹਾਂ ਵਿਚ ਰਹਿਣ ਕਾਰਨ ਉਨ੍ਹਾਂ ਦਾ ਪਹਿਰਾਵਾਂ ਵੀ ਪਕਿਸਤਾਨੀ ਹੋ ਚੁੱਕਿਆ ਹੈ।

ਦੱਸ ਦਈਏ ਕਿ ਮਹਿੰਦਰ 14 ਅਕਤੂਬਰ ਨੂੰ ਪਕਿਸਤਾਨ ਤੋਂ ਵਾਹਘਾ ਸਰਹੱਦ ਰਾਹੀਂ ਅਮ੍ਰਿਤਸਰ ਪਹੁੰਚਿਆ ਅਤੇ 15 ਅਕਤੂਬਰ ਨੂੰ ਇਤਲਾਹ ਮਿਲਣ ’ਤੇ ਬੇਟਾ ਅਤੇ ਜਵਾਈ ਅੰਮ੍ਰਿਤਸਰ ਲੈਣ ਪਹੁੰਚੇ।

ਮਹਿੰਦਰ ਨੇ ਦੱਸੀ ਹੱਡਬੀਤੀ

ਪਰਿਵਾਰ ਕੋਲ ਵਾਪਸ ਆਏ ਮਹਿੰਦਰ ਨੇ ਦੱਸਿਆ ਕਿ 2008 ਦੇ ਵਿੱਚ ਭਾਰਤੀ ਖੁਫੀਆ ਏਜੰਸੀ ਦੇ ਕਹਿਣ ’ਤੇ ਚੱਕ ਅਮਰੂ ਜੰਮੂ ਦੇ ਰਸਤੇ ਸਰਹੱਦ ਪਾਰ ਕਰਕੇ ਪਾਕਿਸਤਾਨ ਗਿਆ ਪਰ ਸਰਹੱਦ ਪਾਰ ਕਰਦੇ ਹੀ ਉਹ ਪਾਕਿਸਤਾਨ ਆਰਮੀ ਦੇ ਕਾਬੂ ਆ ਗਿਆ ਜਿਥੋਂ ਇਕ ਸਾਲ ਉਸਨੂੰ ਪੁੱਛਗਿੱਛ ਕਰਦੇ ਰਹੇ ਉਸ ਤੋਂ ਬਾਅਦ ਤਿੰਨ ਸਾਲ ਲਈ ਸਿਆਲਕੋਟ ਜੇਲ੍ਹ ਵਿੱਚ ਰੱਖਿਆ ਗਿਆ। ਉੱਥੇ ਉਸਨੂੰ ਪੁੱਛਗਿੱਛ ਦੌਰਾਨ ਤਸੀਹੇ ਦਿੰਦੇ ਹੋਏ ਕੁੱਟਮਾਰ ਕਰਦੇ ਰਹੇ ਉਸ ਤੋਂ ਬਾਅਦ ਉਸ ਉੱਤੇ ਕੇਸ ਚੱਲਿਆ ਅਤੇ ਉਸਨੂੰ 10 ਸਾਲ ਦੀ ਕੈਦ ਹੋ ਗਈ। ਕੈਦ ਹੋਣ ਤੋਂ ਬਾਅਦ ਲਾਹੌਰ ਜੇਲ੍ਹ ਵਿੱਚ ਰੱਖਿਆ ਗਿਆ।

ਮਹਿੰਦਰ ਨੇ ਅੱਗੇ ਦੱਸਿਆ ਕਿ ਪਕਿਸਤਾਨੀ ਕੈਦੀ ਭਾਰਤੀ ਕੈਦੀਆਂ ਨਾਲ ਵੈਰ ਵਿਰੋਧਤਾ ਰੱਖਦੇ ਹਨ, ਪਰ ਜੇਲ੍ਹ ਦੇ ਚੰਗੇ ਅਫਸਰ ਪਕਿਸਤਾਨੀ ਕੈਦੀਆਂ ਤੋਂ ਬਚਾ ਕੇ ਰੱਖਦੇ ਹਨ। ਖਾਣ ਪੀਣ ਵਧੀਆ ਦਿੱਤਾ ਜਾਂਦਾ ਹੈ। ਜੇਲ੍ਹ ਵਿੱਚ ਉਸਦੇ ਨਾਲ 18 ਤੋਂ 20 ਭਾਰਤੀ ਕੈਦੀ ਕੈਦ ਸਨ ਅਤੇ ਹੁਣ ਉਸਦੀ ਸਜ਼ਾ ਪੂਰੀ ਹੋਣ ’ਤੇ ਉਸਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਵਾਹਘਾ ਰਾਹੀਂ ਭਾਰਤ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ। ਮਹਿੰਦਰ ਨੇ ਦੱਸਿਆ ਕਿ ਜੇਲ੍ਹ ਵਿੱਚ ਰਹਿ ਕੇ ਦਿਮਾਗੀ ਪ੍ਰੇਸ਼ਾਨੀ ਬਹੁਤ ਰਹਿੰਦੀ ਹੈ।

ਮਹਿੰਦਰ ਨੇ ਕਿਹਾ ਕਿ ਉਸਨੇ ਜਿਉਂਦਾ ਵਾਪਿਸ ਆਉਣ ਦੀ ਉਮੀਦ ਛੱਡ ਦਿੱਤੀ ਸੀ। ਮਹਿੰਦਰ ਨੇ ਦੱਸਿਆ ਕਿ ਪਹਿਲਾਂ ਵੀ ਉਹ ਭਾਰਤੀ ਖੁਫੀਆ ਏਜੰਸੀਆਂ ਦੇ ਕਹਿਣ ’ਤੇ ਪਾਕਿਸਤਾਨ ਗਿਆ ਸੀ ਪਰ ਉਸ ਸਮੇ ਵਾਪਿਸ ਆ ਗਿਆ ਸੀ ਪਰ ਜਦੋ 2008 ਵਿੱਚ ਦੁਬਾਰਾ ਗਿਆ ਤਾਂ ਉੱਥੇ ਕਾਬੂ ਆ ਗਿਆ।

ਮਹਿੰਦਰ ਨੇ ਦੱਸਿਆ ਕਿ ਦਿਮਾਗੀ ਪ੍ਰੇਸ਼ਾਨੀ ਦੇ ਚੱਲਦੇ ਉਹ ਆਪਣੇ ਬੱਚਿਆਂ ਅਤੇ ਪਤਨੀ ਦੇ ਚਹਿਰੇ ਵੀ ਭੁੱਲ ਗਿਆ ਸੀ। ਉੱਥੇ ਹੀ ਮਹਿੰਦਰ ਭਾਰਤ ਸਰਕਾਰ ਅੱਗੇ ਅਪੀਲ ਕੀਤੀ ਕਿ ਉਸਨੇ ਦੇਸ਼ ਦੀ ਖ਼ਾਤਿਰ ਪਕਿਸਤਾਨ ਗਿਆ ਪਰ ਭਾਰਤ ਸਰਕਾਰ ਅਤੇ ਭਾਰਤੀ ਖੁਫੀਆ ਏਜੰਸੀਆਂ ਨੇ ਉਸ ਤੋਂ ਬਾਅਦ ਅਤੇ ਨਾ ਹੁਣ ਉਸਦੀ ਅਤੇ ਉਸਦੇ ਪਰਿਵਾਰ ਦੀ ਸਾਰ ਲਈ ਉਸਨੇ ਕਿਹਾ ਕਿ ਉਸਨੇ ਵੀ ਦੇਸ਼ ਖਾਤਿਰ ਆਪਣੀ ਜਿੰਦਗੀ ਦੇ ਕੀਮਤੀ ਸਾਲ ਬਰਬਾਦ ਕੀਤੇ ਹਨ ਭਾਰਤ ਸਰਕਾਰ ਉਸਦੀ ਅਤੇ ਉਸਦੇ ਪਰਿਵਾਰ ਦੀ ਮਾਲੀ ਮਦਦ ਕਰੇ।



ਇਹ ਵੀ ਪੜੋ:CM ਦੇ ਫਰਜ਼ੀ ਚਿੱਠੀ ਦੇ ਮਾਮਲੇ ਦੇ ਵਿਚ ਗਵਰਨਰ ਕਰਵਾਉਣ FIR: ਅਕਾਲੀ ਦਲ

ABOUT THE AUTHOR

...view details