ਪੰਜਾਬ

punjab

ETV Bharat / state

ਪ੍ਰੇਮੀ ਜੋੜਾਂ ਰੋਜ਼ਾਨਾ ਕਰਦੇ ਸੀ 3 ਹਜ਼ਾਰ ਰੁਪਏ ਦਾ ਨਸ਼ਾ - ਪੰਜਾਬ ਸਰਕਾਰ

ਨਸ਼ੇ ਦੀ ਦਲਦਲ ਵਿੱਚ ਫਸੇ ਪ੍ਰੇਮੀ ਜੋੜਾ ਰੋਜ਼ਾਨਾ 3 ਹਜ਼ਾਰ ਦਾ ਨਸ਼ਾ ਕਰਦਾ ਸੀ। ਪ੍ਰੇਮੀ ਜੋੜੇ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ‘ਤੇ ਨਸ਼ਾ ਵਿਕਾਊਣ ਦੇ ਇਲਜ਼ਾਮ ਲਾਏ ਹਨ।

ਪ੍ਰੇਮੀ ਜੋੜਾਂ ਰੋਜ਼ਾਨਾ ਕਰਦੇ ਸੀ 3 ਹਜ਼ਾਰ ਰੁਪਏ ਦਾ ਨਸ਼ਾ
ਪ੍ਰੇਮੀ ਜੋੜਾਂ ਰੋਜ਼ਾਨਾ ਕਰਦੇ ਸੀ 3 ਹਜ਼ਾਰ ਰੁਪਏ ਦਾ ਨਸ਼ਾ

By

Published : Jul 7, 2021, 7:23 PM IST

ਗੁਰਦਾਸਪੁਰ:ਨਸ਼ਿਆਂ ਦੀ ਗ੍ਰਿਫਤ ਵਿੱਚ ਆ ਕੇ ਜਿੱਥੇ ਕਈ ਨੌਜਵਾਨ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਰਹੇ ਹਨ, ਉਥੇ ਹੀ ਕਈਆਂ ਦੀਆਂ ਮੌਤਾਂ ਵੀ ਹੋ ਰਹੀਆਂ ਹਨ। ਗੁਰਦਾਸਪੁਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਨਸ਼ੇ ਦੀ ਦਲ ਦਲ ਵਿੱਚ ਫਸਿਆ ਪ੍ਰੇਮੀ ਜੋੜਾਂ ਆਪਣੀ ਜ਼ਿੰਦਗੀ ਨੂੰ ਨਰਕ ਬਣਾ ਚੁੱਕਿਆ। ਇਹ ਪ੍ਰੇਮੀ ਜੋੜਾ ਪਿਛਲੇ 2 ਸਾਲਾਂ ਤੋਂ ਲਗਾਤਾਰ ਨਸ਼ੇ ਕਰ ਰਿਹਾ ਹੈ।

ਜਾਣਕਾਰੀ ਮੁਤਾਬਿਕ ਇਹ ਪ੍ਰੇਮੀ ਜੋੜਾ ਰੋਜ਼ਾਨਾ 3 ਹਜ਼ਾਰ ਦਾ ਨਸ਼ਾ ਕਰਦਾ ਹੈ। ਇਨ੍ਹਾਂ ਨੇ ਨਸ਼ੇ ਦੀ ਲੱਤ ਵਿੱਚ ਪੈ ਕੇ ਆਪਣਾ ਸਭ ਕੁਝ ਗਵਾ ਲਿਆ, ਪਰ ਹੁਣ ਇਸ ਜੋੜੇ ਵੱਲੋਂ ਨਸ਼ੇ ਨੂੰ ਹਮੇਸ਼ਾ ਲਈ ਤਿਆਗਣ ਦਾ ਫੈਸਲਾ ਕੀਤਾ ਗਿਆ ਹੈ। ਜਿਸ ਲਈ ਇਹ ਜ਼ਿਲ੍ਹੇ ਦੇ ਨਿੱਜੀ ਨਸ਼ਾ ਮੁਕਤੀ ਕੇਂਦਰ ਵਿੱਚ ਪਹੁੰਚੇ ਹਨ। ਨਾਲ ਹੀ ਇਸ ਜੋੜੇ ਵੱਲੋਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਨਜ਼ਰ ਆ ਰਹੇ ਹਨ।

ਇਸ ਮੌਕੇ ਇਸ ਜੋੜੇ ਨੇ ਸਰਕਾਰਾਂ ਉਪਰ ਵੀ ਨਿਸ਼ਾਨੇ ਸਾਧੇ ਹਨ। ਇਨ੍ਹਾਂ ਦਾ ਕਹਿਣਾ ਹੈ, ਕਿ ਸਰਕਾਰਾਂ ਵੱਲੋਂ ਹੀ ਨਸ਼ਾ ਵੇਚਿਆ ਜਾਦਾ ਹੈ। ਨਾਲ ਹੀ ਇਸ ਜੋੜੇ ਨੇ ਨਸ਼ੇ ਦੇ ਵਪਾਰ ਵਿੱਚ ਪੁਲਿਸ ਦੀ ਵੱਡੇ ਪੱਧਰ ‘ਤੇ ਮਿਲੀ ਭੁਗਤ ਹੋਣ ਦੇ ਵੀ ਇਲਜ਼ਾਮ ਲਾਏ ਹਨ।

ਇਸ ਸੰਬੰਧੀ ਗੱਲਬਾਤ ਕਰਦਿਆਂ ਪੀੜਤ ਕੁੜੀ ਨੇ ਦੱਸਿਆ, ਕਿ ਉਹ ਛੋਟੀ ਉਮਰ ਵਿੱਚ ਹੀ ਇੱਕ ਮੁੰਡੇ ਦੇ ਸੰਪਰਕ ਵਿੱਚ ਆਈ ਸੀ, ਜਿੱਥੋਂ ਉਸ ਨੇ ਨਸ਼ਾ ਲੈਣਾ ਸ਼ੁਰੂ ਕਰ ਦਿੱਤਾ ਅਤੇ ਕਰੀਬ ਇੱਕ ਸਾਲ ਉਸ ਨੇ ਉਸ ਲੜਕੇ ਨਾਲ ਮਿਲ ਕੇ ਚਿੱਟੇ ਦਾ ਨਸ਼ਾ ਕੀਤਾ ਅਤੇ ਆਪਣੀਆਂ ਬਾਹਾਂ ਵਿੱਚ ਨਸ਼ੇ ਦੇ ਟੀਕੇ ਲਗਾਉਂਦੀ ਰਹੀ ਫਿਰ ਉਸ ਨੂੰ ਇੱਕ ਪਿੰਡ ਦੇ ਹੀ ਲੜਕੇ ਨਾਲ ਪਿਆਰ ਹੋ ਗਿਆ ਸੀ, ਤੇ ਉਹ ਲੜਕਾ ਵੀ ਨਸ਼ੇ ਦਾ ਆਦਿ ਨਿਕਲਿਆ।

ਇਹ ਵੀ ਪੜ੍ਹੋ:ਨਾਜਾਇਜ਼ ਸ਼ਰਾਬ ਸਮੇਤ 3 ਕਾਬੂ

ABOUT THE AUTHOR

...view details