ਪੰਜਾਬ

punjab

ETV Bharat / state

ਪਿੰਡ ਅਵਾਂਖਾ 'ਚ ਆਸਮਾਨੀ ਬਿਜਲੀ ਡਿੱਗਣ ਕਾਰਨ ਮਕਾਨ 'ਚ ਪਈਆਂ ਤਰੇੜਾਂ

ਦੀਨਾਨਗਰ ਦੇ ਨੇੜਲੇ ਪਿੰਡ ਅਵਾਂਖਾ ਵਿੱਚ ਇੱਕ ਮਕਾਨ 'ਤੇ ਆਸਮਾਨੀ ਬਿਜਲੀ ਡਿੱਗਣ ਨਾਲ ਘਰ ਦਾ ਬਿਜਲੀ ਸਮਾਨ ਸੜ ਗਿਆ ਅਤੇ ਮਕਾਨ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਪੀੜਤ ਪਰਿਵਾਰ ਨੇ ਸਰਕਾਰ ਤੋਂ ਮਕਾਨ ਦੀ ਮੁਰੰਮਤ ਲਈ ਮਾਲੀ ਮਦਦ ਦੀ ਮੰਗ ਕੀਤੀ ਹੈ।

cracks-in-the-house-caused-by-lightning-to-fall
ਆਸਮਾਨੀ ਬਿਜਲੀ ਡਿੱਗਣ ਕਾਰਨ ਮਕਾਨ 'ਚ ਪਈਆਂ ਤਰੇੜਾਂ

By

Published : Feb 29, 2020, 5:31 PM IST

ਦੀਨਾਨਗਰ : ਪਿੰਡ ਅਵਾਂਖਾ ਵਿੱਚ ਇੱਕ ਮਕਾਨ 'ਤੇ ਤੜਕੇ ਸਵੇਰੇ ਆਸਮਾਨੀ ਬਿਜਲੀ ਡਿੱਗਣ ਨਾਲ ਘਰ ਵਿੱਚ ਪਿਆ ਬਿਜਲੀ ਦਾ ਸਮਾਨ ਸੜ ਗਿਆ। ਘਰ ਦੇ ਮਾਲਕ ਪਵਨ ਕੁਮਾਰ ਨੇ ਕਿਹਾ ਕਿ ਬਿਜਲੀ ਇੰਨੀ ਜ਼ੋਰ ਨਾਲ ਡਿੱਗੀ ਕਿ ਮਕਾਨ ਦੇ ਲੈਂਟਰ ਨੂੰ ਪਾੜ ਦੇ ਹੋਏ ਨਿਕਲ ਗਈ।

ਪਵਨ ਕੁਮਾਰ ਨੇ ਕਿਹਾ ਕਿ ਤਕਰੀਬਨ ਸਵੇਰੇ 3:30 ਵਜੇ ਉਸ ਦੀ ਪਤਨੀ ਅਤੇ ਧੀ ਘਰ ਵਿੱਚ ਸੁੱਤੀਆਂ ਹੋਈਆਂ ਸਨ ਕਿ ਅਚਾਨਕ ਜ਼ੋਰਦਾਰ ਧਮਾਕਾ ਹੋੲਆ। ਬਿਜਲੀ ਡਿੱਗਣ ਕਾਰਨ ਉਸ ਦੇ ਘਰ ਦੀ ਫਰਿਜ਼, ਵਾਸ਼ਿੰਗ ਮਸ਼ੀਨ, ਟੀਵੀ ਸਮੇਤ ਬਿਜਲੀ ਦਾ ਸਾਰਾ ਸਮਾਨ ਸੜ ਚੁੱਕਿਆ ਸੀ।

ਆਸਮਾਨੀ ਬਿਜਲੀ ਡਿੱਗਣ ਕਾਰਨ ਮਕਾਨ 'ਚ ਪਈਆਂ ਤਰੇੜਾਂ

ਉਨ੍ਹਾਂ ਦੱਸਿਆ ਕਿ ਬਿਜਲੀ ਇੰਨੇ ਜ਼ੋਰਦਾਰ ਤਰੀਕੇ ਨਾਲ ਡਿੱਗੀ ਕਿ ਉਸ ਦੇ ਮਕਾਨ ਵਿੱਚ ਤਰੇੜਾਂ ਆ ਗਈਆਂ। ਆਸਮਾਨੀ ਬਿਜਲੀ ਘਰ ਦੇ ਲੈਂਟਰ ਨੂੰ ਪਾੜ ਦੇ ਹੋਏ ਨਿਕਲੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੇ ਬਜਟ ਤੋਂ ਖੁਸ਼ ਹੋਏ ਵਿਧਾਇਕ ਪਰਗਟ ਸਿੰਘ

ਉਸ ਸਮੇਂ ਘਰ ਵਿੱਚ ਸੁੱਤੀ ਹੋਈ ਨੀਲਮ ਨੇ ਦੱਸਿਆ ਕਿ ਬਿਜਲੀ ਦੇ ਧਮਾਕੇ ਕਾਰਨ ਉਹ ਸਹਿਮ ਗਈ ਤੇ ਆਪਣੀ ਧੀ ਨੂੰ ਨਾਲ ਲੈ ਕੇ ਗੁਆਢੀਆਂ ਦੇ ਘਰ ਜਾ ਕੇ ਆਪਣਾ ਬਚਾਅ ਕੀਤਾ। ਪੀੜਤ ਪਰਿਵਾਰ ਨੇ ਕਿਹਾ ਕਿ ਉਹ ਆਰਥਕ ਪੱਖ ਤੋਂ ਮਜ਼ਬੂਤ ਨਹੀਂ ਹਨ। ਇਸ ਕਾਰਨ ਹੁਣ ਉਹ ਮੁੜ ਆਪਣੇ ਮਕਾਨ ਦੀ ਮੁਰੰਮਤ ਨਹੀਂ ਕਰਵਾ ਸਕਦੇ। ਪਰਿਵਾਰ ਨੇ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਰਕਾਰ ਉਨ੍ਹਾਂ ਦੇ ਮਕਾਨ ਦੀ ਮੁਰੰਮਤ ਲਈ ਮਾਲੀ ਮਦਦ ਕਰੇ।

ABOUT THE AUTHOR

...view details