ਗੁਰਦਾਸਪੁਰ: ਪ੍ਰਸ਼ਾਸਨ ਵਲੋਂ ਅਨਾਜ ਮੰਡੀਆਂ ਵਿੱਚ ਕਣਕ ਦੀ ਫ਼ਸਲ ਨੂੰ ਲੈ ਪੁੱਖ਼ਤਾ ਪ੍ਰਬੰਧ ਕੀਤੇ ਗਏ ਹਨ ਪਰ ਗੁਰਦਾਸਪੁਰ ਦੀ ਫੋਕਲ ਪੁਆਇੰਟ ਜੋੜਾ ਛਿੱਤਰਾਂ ਅਨਾਜ ਮੰਡੀ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁੱਖਤਾ ਪ੍ਰਬੰਧਾਂ ਦੇ ਕੀਤੇ ਗਏ ਦਾਅਵੇ ਖੋਖਲੇ ਸਾਬਿਤ ਹੁੰਦੇ ਨਜ਼ਰ ਆ ਰਹੇ ਹਨ। ਮੀਂਹ ਦੇ ਪਾਣੀ ਕਾਰਨ ਮੰਡੀਆਂ ਕੱਚੀਆਂ ਹੋਣ ਕਰਕੇ ਸਰਕਾਰੀ ਅਨਾਜ ਖ਼ਰਾਬ ਹੋ ਰਿਹਾ ਹੈ ਤੇ ਨਾਲ ਹੀ ਮੰਡੀਆਂ ਵਿੱਚ ਲਿਫਟਿੰਗ ਦੀ ਵੀ ਕਾਫ਼ੀ ਮੁਸ਼ਕਿਲ ਆ ਰਹੀ ਹੈ।
ਮੀਂਹ ਕਾਰਨ ਖ਼ਰਾਬ ਹੋਈ ਫਸਲ, ਅਨਾਜ ਮੰਡੀਆਂ 'ਚ ਨਹੀਂ ਹੋ ਰਹੀ ਲਿਫਟਿੰਗ - ਛਿੱਤਰਾਂ ਅਨਾਜ ਮੰਡੀ
ਗੁਰਦਾਸਪੁਰ ਦੀ ਫੋਕਲ ਪੁਆਇੰਟ ਜੋੜਾ ਛਿੱਤਰਾਂ ਅਨਾਜ ਮੰਡੀ ਦੀ ਗੱਲ ਕੀਤੀ ਜਾਵੇ ਤਾਂ ਉੱਥੋਂ ਦੇ ਦਾਅਵੇ ਖੋਖਲੇ ਨਜ਼ਰ ਆਏ। ਉੱਥੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਲਿਫਟਿੰਗ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਆੜ੍ਹਤੀਆਂ ਨੇ ਕਿਹਾ ਕਿ ਮੀਂਹ ਪੈਣ ਕਰਕੇ ਅਨਾਜ ਦੀਆਂ ਬੋਰੀਆਂ ਗਿੱਲੀਆਂ ਹੋ ਗਈਆਂ ਹਨ। ਮੰਡੀਆਂ ਵਿੱਚ ਲਿਫਟਿੰਗ ਨਾ ਹੋਣ ਕਾਰਨ 40 ਹਜ਼ਾਰ ਦੇ ਕਰੀਬ ਬੋਰੀਆਂ ਗਿੱਲੀਆਂ ਹੋ ਗਈਆਂ ਹਨ। ਇੰਨਾਂ ਹੀ ਨਹੀਂ ਮੀਂਹ ਦਾ ਪਾਣੀ ਖੜ੍ਹਾ ਹੋਣ ਕਰਕੇ ਮੰਡੀਆਂ ਕੱਚੀਆਂ ਹੋੋਈਆਂ ਪਈਆਂ ਤੇ ਚਿੱਕੜ ਵਿੱਚ ਸਰਕਾਰੀ ਅਨਾਜ ਖ਼ਰਾਬ ਹੋ ਰਿਹਾ ਹੈ। ਗਿੱਲਾ ਅਨਾਜ ਹੀ ਬੋਰੀਆਂ ਵਿੱਚ ਭਰਿਆ ਜਾ ਰਿਹਾ ਹੈ। ਇਸ ਕਾਰਨ ਲਿਫਟਿੰਗ ਦੀਆਂ ਮੁਸ਼ਕਿਲਾਂ ਆ ਰਹੀਆਂ ਹਨ।
ਦੂਜੇ ਪਾਸੇ, ਇਸ ਸਬੰਧ ਵਿੱਚ ਜਦੋਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਲਿਫਟਿੰਗ ਨੂੰ ਲੈ ਕੇ ਕਈ ਅਨਾਜ ਮੰਡੀਆਂ ਵਿੱਚ ਦਿੱਕਤ ਜ਼ਰੂਰ ਆ ਰਹੀ ਹੈ, ਜੋ ਜਲਦ ਹੱਲ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ, ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅਨਾਜ ਨੂੰ ਸੁਕਾ ਕੇ ਮੰਡੀਆਂ ਵਿੱਚ ਲਿਆਉਣ।
ਇਹ ਵੀ ਪੜ੍ਹੋ: ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 330 ਹੋਈ, 19 ਮੌਤਾਂ