ਗੁਰਦਾਸਪੁਰ ਦੀ ਕੋਮਲਪ੍ਰੀਤ ਬਣੀ ਹਵਾਈ ਫੌਜ ਵਿੱਚ ਫਲਾਇੰਗ ਅਫਸਰ ਗੁਰਦਾਸਪੁਰ: ਅੱਜ ਦੇ ਅਜੋਕੇ ਦੌਰ ਵਿੱਚ ਲੜਕੀਆਂ ਵਿੱਚ ਮੁੰਡਿਆਂ ਨਾਲੋਂ ਕਿਸ ਵੀ ਖੇਤਰ ਵਿੱਚ ਘੱਟ ਨਹੀਂ ਹਨ। ਕਿਉਕਿ ਲੜਕੀਆਂ ਨੇ ਬਹੁਤ ਸਾਰੇ ਅਜਿਹੇ ਮੈਦਾਨ ਫਤਿਹ ਕੀਤੇ ਹਨ, ਜੋ ਮੁੰਡਿਆਂ ਦੇ ਵਸ ਦੀ ਗੱਲ ਨਹੀਂ ਹੈ। ਅਜਿਹੀ ਹੀ ਮਿਸਾਲ ਗੁਰਦਾਸਪੁਰ ਦੇ ਪਿੰਡ ਕਾਲਾ ਨੰਗਲ ਦੀ ਰਹਿਣ ਵਾਲੀ ਕੋਮਲਪ੍ਰੀਤ ਕੌਰ ਬਣੀ ਹੈ। ਜਿਸ ਨੇ (Komalpreet flying officer in the Air Force) ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਬਣ ਕੇ ਗੁਰਦਾਸਪੁਰ ਜ਼ਿਲ੍ਹੇ, ਪਿੰਡ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ।
ਕੋਮਲਪ੍ਰੀਤ ਕੌਰ ਨੇ ਪ੍ਰਮਾਤਮਾ ਦਾ ਧੰਨਵਾਦ ਕੀਤਾ:-ਇਸ ਮੌਕੇ ਪੱਤਕਾਰਾਂ ਨਾਲ ਗੱਲਬਾਤ ਕਰਦਿਆਂ ਕੋਮਲਪ੍ਰੀਤ ਕੌਰ ਦਾ ਕਹਿਣਾ ਸੀ ਕਿ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ। ਜਿਸ ਕਰਕੇ ਪੂਰਾ ਪਿੰਡ ਮੇਰਾ ਸਵਾਗਤ ਕਰਨ ਲਈ ਇਕੱਠਾ ਹੋਇਆ ਹੈ। ਉਨ੍ਹਾਂ ਕਿਹਾ ਜੇਕਰ ਮੈਂ ਮਿਹਨਤ ਕੀਤੀ ਹੈ ਤਾਂ ਪ੍ਰਮਾਤਮਾ ਨੇ ਮੇਰੇ ਉਪਰ ਮਿਹਰ ਕੀਤੀ ਹੈ। ਕੋਮਲਪ੍ਰੀਤ ਕੌਰ ਨੇ ਕਿਹਾ ਕਿ ਅੱਜ ਉਹ ਜਿਸ ਮੁਕਾਮ ਉੱਤੇ ਹੈ, ਜਿਸ ਨਾਲ ਪੂਰੇ ਪਰਿਵਾਰ ਤੇ ਰਿਸ਼ਤੇਦਾਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਉਹ ਪ੍ਰਮਾਤਮਾ ਦਾ ਧੰਨਵਾਦ ਕਰਦੀ ਹੈ।
ਕੋਮਲਪ੍ਰੀਤ ਨੇ ਕਿਹਾ ਮਿਹਨਤ ਜਾਰੀ ਰੱਖੋਂ ਸੁਪਨੇ ਇੱਕ ਦਿਨ ਜ਼ਰੂਰ ਪੂਰੇ ਹੁੰਦੇ ਹਨ:-ਇਸ ਪ੍ਰਾਪਤੀ ਲਈ ਉੱਥੇ ਹੀ ਕੋਮਲਪ੍ਰੀਤ ਨੇ ਦੱਸਿਆ ਕਿ ਉਹ ਬਤੌਰ ਫਲਾਇੰਗ ਅਫਸਰ ਹਵਾਈ ਸੈਨਾ ਵਿੱਚ ਸਿਲੈਕਟ ਹੋਈ ਹੈ ਅਤੇ ਉਸ ਦੀ ਨਿਯੁਕਤੀ ਨੇਵੀਗੇਸ਼ਨ ਸ਼ਾਖਾ ਵਿੱਚ ਹੋਈ ਹੈ ਅਤੇ ਉਹ ਹੈਦਰਾਬਾਦ ਵਿੱਚ ਤੈਨਾਤੀ ਹੋਵੇਗੀ। ਜਿੱਥੇ ਉਹ ਨੌਕਰੀ ਦੇ ਅਗਲੇ ਪੜਾਵ ਦੀ ਸ਼ੁਰੂਆਤ ਕਰੇਗੀ। ਉੱਥੇ ਹੀ ਇਸ ਮੁਕਾਮ ਹਾਸਿਲ ਕਰਨ ਪਿੱਛੇ ਕੋਮਲਪ੍ਰੀਤ ਦੱਸਦੀ ਹੈ ਕਿ ਉਸਦੇ ਮਾਤਾ-ਪਿਤਾ ਦਾ ਬਹੁਤ ਵੱਡਾ ਯੋਗਦਾਨ ਹੈ। ਕੋਮਲਪ੍ਰੀਤ ਨੇ ਕਿਹਾ ਕਿ ਜੇਕਰ ਮਿਹਨਤ ਜਾਰੀ ਰੱਖਾਂਗੇ ਤਾਂ ਇਕ ਦਿਨ ਸੁਪਨੇ ਜ਼ਰੂਰ ਪੂਰੇ ਹੁੰਦੇ ਹਨ।
ਕੋਮਲਪ੍ਰੀਤ ਕੌਰ ਦੇ ਪਿਤਾ ਗੁਰਦੀਪ ਸਿੰਘ ਨੂੰ ਆਪਣੀ ਧੀ ਉੱਤੇ ਮਾਣ:-ਉੱਥੇ ਹੀ ਕੋਮਲਪ੍ਰੀਤ ਕੌਰ ਦੇ ਪਿਤਾ ਗੁਰਦੀਪ ਸਿੰਘ ਪੰਜਾਬ ਪੁਲਿਸ ਵਿੱਚ ਏਐਸਆਈ ਵੱਜੋਂ ਗੁਰਦਾਸਪੁਰ ਸਿਟੀ ਥਾਣਾ ਵਿੱਚ ਡਿਊਟੀ ਨਿਭਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੇਰੀ ਬੇਟੀ ਕੋਮਲਪ੍ਰੀਤ ਇਕ ਸਰਕਾਰੀ ਸਕੂਲ ਵਿੱਚ ਪੜ੍ਹਾਈ ਕਰ ਆਪਣੀ ਮਿਹਨਤ ਸਦਕਾ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਬਣੀ ਹੈ। ਪਿਤਾ ਗੁਰਦੀਪ ਸਿੰਘ ਨੇ ਕਿਹਾ ਕਿ ਮੇਰੀ ਧੀ ਨੇ ਮਾਤਾ-ਪਿਤਾ ਦੇ ਨਾਲ-ਨਾਲ ਪਿੰਡ ਅਤੇ ਪੰਜਾਬ ਦਾ ਨਾ ਰੋਸ਼ਨ ਕੀਤਾ ਹੈ।
ਇਹ ਵੀ ਪੜੋ:-ਇਸ ਪਿੰਡ ਦੇ ਸਰਪੰਚ ਤੋਂ ਖੁਸ਼ ਹੋ ਕੇ ਬੋਲੇ ਲੋਕ, ਕਿਹਾ- "ਇਹ ਹੁੰਦੀ ਆ ਸਰਪੰਚੀ"