ਪੰਜਾਬ

punjab

ETV Bharat / state

ਪੰਜਾਬ ਕਰਫਿਊ: ਬੇਸਹਾਰਿਆਂ ਦਾ ਸਹਾਰਾ ਬਣੀ ਖ਼ਾਸਲਾ ਏਡ

ਗੁਰਦਾਸਪੁਰ ਦੇ ਬਟਾਲਾ 'ਚ ਬੇਸਹਾਰਿਆਂ ਦਾ ਸਹਾਰਾ ਬਣੀ ਖ਼ਾਲਸਾ ਏਡ। 10 ਦਿਨਾਂ 'ਚ 20 ਹਜ਼ਾਰ ਦੇ ਕਰੀਬ ਲੋਕਾਂ ਨੁੰ ਪਹੁੰਚਾਇਆ ਖਾਣਾ।

ਖਾਲਸਾ ਏਡ
ਖਾਲਸਾ ਏਡ

By

Published : Apr 1, 2020, 1:00 PM IST

ਗੁਰਦਾਸਪੁਰ: ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਦੇਸ਼ ਭਰ ਵਿੱਚ ਲੌਕਡਾਊਨ ਕੀਤਾ ਗਿਆ ਹੈ। ਇਸ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਪੰਜਾਬ ਭਰ 'ਚ ਕਰਫਿਊ ਲਗਾਇਆ ਗਿਆ ਹੈ। ਹੁਣ ਤੱਕ ਪੰਜਾਬ 'ਚੋਂ ਕੁੱਲ 41 ਕੇਸ ਪਾਜ਼ੀਟਿਵ ਪਾਏ ਗਏ ਹਨ ਅਤੇ 4 ਲੋਕਾਂ ਦੀ ਮੌਤ ਵੀ ਹੋ ਗਈ ਹੈ।

ਕਰਫਿਊ ਦੌਰਾਨ ਸਮਾਜਸੇਵੀ ਸੰਸਥਾਵਾਂ ਬੇਸਹਾਰਾ ਲੋਕਾਂ ਦਾ ਸਹਾਰਾ ਬਣ ਰਹੀਆਂ ਹਨ। ਇਸੇ ਤਰ੍ਹਾਂ ਸਮਾਜ ਸੇਵੀ ਸੰਸਥਾ ਖਾਲਸਾ ਏਡ ਵੱਲੋਂ ਰੋਜ਼ਾਨਾ ਹਜ਼ਾਰ ਤੋਂ ਭੁੱਖੇ-ਪਿਆਸੇ ਲੋਕਾਂ ਨੂੰ ਰੋਟੀ ਪਹੁੰਚਾ ਰਹੀ ਹੈ। ਹੁਣ ਤੱਕ 10 ਦਿਨਾਂ 'ਚ ਸੰਸਥਾ 20 ਹਜ਼ਾਰ ਲੋਕਾਂ ਨੂੰ ਖਾਣਾ ਵੰਡ ਚੁੱਕੀ ਹੈ।

ਜਾਣਕਾਰੀ ਮੁਤਾਬਕ ਬਟਾਲਾ 'ਚ ਸੰਸਥਾ ਨਾਲ ਸ਼ਹਿਰ ਇਕ ਹਜ਼ਾਰ ਲੋਕ ਜੁੜੇ ਹਨ ਪਰ ਸੁਰੱਖਿਆ ਦੇ ਮੱਦੇਨਜ਼ਰ ਪ੍ਰਤੀਦਿਨ ਸ਼ਿਫਟ ਮੁਤਾਬਕ 20 ਲੋਕਾਂ ਨੂੰ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ। ਪਿੰਡ ਵਿੰਜਵਾ 'ਚ ਖਾਲਸਾ ਏਡ ਦੀ ਰਸੋਈ ਲਗਭਗ ਪੰਜ ਸੌ ਗਜ਼ 'ਚ ਬਣਾਈ ਗਈ ਹੈ।

ਸਵੇਰੇ ਪੰਜ ਵਜੇ 30 ਲੋਕ ਰਸੋਈ 'ਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਕਵਰ ਕਰਕੇ ਪਹੁੰਚ ਜਾਂਦੇ ਹਨ। ਫਿਰ ਇਕ-ਦੂਜੇ ਤੋਂ ਇਕ-ਇਕ ਮੀਟਰ ਦੀ ਦੂਰੀ ਬਣਾ ਕੇ ਖਾਣਾ ਤਿਆਰ ਕਰਦੇ ਹਨ।

ਵਲੰਟੀਅਰ ਨੇ ਦੱਸਿਆ ਕਿ ਕੰਮ ਲਈ ਸੰਸਥਾ ਨਾਲ ਜੁੜੇ ਲੋਕਾਂ ਨੂੰ ਵਾਹਿਗੁਰੂ ਐਕਸ੍ਰਟਾ ਐਨਰਜੀ ਦੇ ਰਿਹਾ ਹੈ। ਖਾਣਾ ਲਗਭਗ ਦੁਪਹਿਰ ਦੋ ਵਜੇ ਤਿਆਰ ਕਰ ਲਿਆ ਜਾਂਦਾ ਹੈ। ਇਸ ਤੋਂ ਬਾਅਦ ਲਗਭਗ 2 ਹਜ਼ਾਰ ਪੈਕੇਟ ਬਣਾਏ ਜਾਂਦੇ ਹਨ। ਉਸ 'ਚ ਦਾਲ, ਸੁੱਕੀ ਸਬਜ਼ੀ, ਫੁਲਕੇ ਪਾਏ ਜਾਂਦੇ ਹਨ। ਤਿੰਨ ਵਜੇ ਬਟਾਲਾ ਦੇ ਝੁੱਗੀ-ਝੌਪੜੀਆਂ 'ਚ ਰਹਿਣ ਵਾਲੇ ਲੋਕਾਂ ਨੂੰ ਖਾਣੇ ਦੇ ਪੈਕੇਟ ਵੰਡ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਐੱਨ.ਜੀ.ਓ. ਦਾ ਸੰਪਰਕ ਨੰਬਰ ਦਿੱਤਾ ਜਾ ਰਿਹਾ ਤਾਂਕਿ ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਪਵੇ ਤਾਂ ਉਹ ਉਨ੍ਹਾਂ ਨੂੰ ਫੋਨ 'ਤੇ ਦੱਸ ਦੇਣ।

For All Latest Updates

ABOUT THE AUTHOR

...view details