ਗੁਰਦਾਸਪੁਰ: ਕੋਰੋਨਾ ਦੇ ਵੱਧ ਰਹੇ ਕਹਿਰ ਨੂੰ ਦੇਖਦੇ ਹੋਏ ਖ਼ਾਲਸਾ ਏਡ ਵੱਲੋਂ ਹਰ ਇਕ ਜਗ੍ਹਾ ਤੇ ਆਕਸੀਜਨ ਅਤੇ ਕੈਂਸਟ੍ਰੇਟਰ ਦੀ ਸਹਾਇਤਾ ਪਹੁੰਚਾਈ ਜਾ ਰਹੀ ਹੈ। ਅੱਜ ਗੁਰਦਾਸਪੁਰ ਵਿੱਚ ਵੀ ਖ਼ਾਲਸਾ ਏਡ ਦੇ ਵਾਲੰਟੀਅਰਾਂ ਵਲੋਂ ਲੋਕਾਂ ਦੀ ਸਹਾਇਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ 14 ਆਕਸੀਜਨ ਕੰਨਸਟ੍ਰੇਟਰ ਦਿੱਤੇ ਗਏ ਜੋ ਕੋਰੋਨਾ ਮਰੀਜ਼ਾਂ ਲਈ ਕਾਫੀ ਲਾਭਦਾਇਕ ਸਾਬਤ ਹੋਣਗੇ।
ਖ਼ਾਲਸਾ ਏਡ ਸੰਸਥਾ ਵੱਲੋਂ ਗੁਰਦਾਸਪੁਰ ਨੂੰ 14 ਆਕਸੀਜਨ ਕੰਨਸਟ੍ਰੇਟਰ ਭੇਟ
ਕੋਰੋਨਾ ਦੇ ਵੱਧ ਰਹੇ ਕਹਿਰ ਨੂੰ ਦੇਖਦੇ ਹੋਏ ਖ਼ਾਲਸਾ ਏਡ ਵੱਲੋਂ ਹਰ ਇਕ ਜਗ੍ਹਾ ਤੇ ਆਕਸੀਜਨ ਅਤੇ ਕੰਨਸਟ੍ਰੇਟਰ ਦੀ ਸਹਾਇਤਾ ਪਹੁੰਚਾਈ ਜਾ ਰਹੀ ਹੈ। ਅੱਜ ਗੁਰਦਾਸਪੁਰ ਵਿੱਚ ਵੀ ਖ਼ਾਲਸਾ ਏਡ ਦੇ ਵਾਲੰਟੀਅਰਾਂ ਵਲੋਂ ਲੋਕਾਂ ਦੀ ਸਹਾਇਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ 14 ਆਕਸੀਜਨ ਕੰਨਸਟ੍ਰੇਟਰ ਦਿੱਤੇ ਗਏ ਜੋ ਕੋਰੋਨਾ ਮਰੀਜ਼ਾਂ ਲਈ ਕਾਫੀ ਲਾਭਦਾਇਕ ਸਾਬਤ ਹੋਣਗੇ।
ਇਸ ਮੌਕੇ ਡੀਸੀ ਗੁਰਦਾਸਪੁਰ ਨੇ ਖਾਲਸਾ ਏਡ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਖਾਲਸਾ ਏਡ ਵਲੋਂ ਉਨ੍ਹਾਂ ਨੂੰ 14 ਆਕਸੀਜਨ ਕੰਨਸਟ੍ਰੇਟਰ ਭੇਜੇ ਗਏ ਹਨ ਇਸ ਲਈ ਉਹ ਖਾਲਸਾ ਏਡ ਦੀ ਟੀਮ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਆਕਸੀਜਨ ਕੈਂਸਟ੍ਰੇਟਰ ਛੋਟੇ ਹੋਣ ਕਰਕੇ ਹਸਪਤਾਲਾਂ ਵਿੱਚ ਨਹੀਂ ਵਰਤੇ ਜਾ ਸਕਦੇ ਇਸ ਲਈ ਇਨ੍ਹਾਂ ਨੂੰ ਲੋੜ ਪੈਣ ਤੇ ਮਰੀਜ਼ਾਂ ਦੇ ਘਰਾਂ ਵਿੱਚ ਭੇਜਿਆ ਜਾ ਸਕਦਾ ਹੈ ਜੋ ਕਿ ਕਾਫੀ ਲਾਭਦਾਇਕ ਸਾਬਤ ਹੋਣਗੇ।
ਉਨ੍ਹਾਂ ਕਿ ਖਾਲਸਾ ਏਡ ਹਮੇਸ਼ਾ ਹੀ ਉਨ੍ਹਾਂ ਦੀ ਮਦਦ ਕਰਦੀ ਹੈ ਇਸ ਲਈ ਉਹ ਇਸ ਸੰਸਥਾ ਦਾ ਧੰਨਵਾਦ ਕਰਦੇ ਹਨ। ਇਸ ਮੌਕੇ ਖਾਲਸਾ ਏਡ ਦੇ ਵਲੰਟੀਅਰ ਮਨਿੰਦਰ ਸਿੰਘ ਨੇ ਕਿਹਾ ਕਿ ਉਹ ਹਮੇਸ਼ਾ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਦੇ ਆ ਰਹੇ ਹਨ ਅਤੇ ਅਗੇ ਵੀ ਮਦਦ ਕਰਦੇ ਰਹਿਣਗੇ।