ਗੁਰਦਾਸਪੁਰ:ਕੁਝ ਦਿਨ ਪਹਿਲਾ 31 ਅਗਸਤ ਨੂੰ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ(Partap Singh Bajwa) ਵਲੋਂ ਥਾਪੇ ਗਏ ਚੇਅਰਮੈਨ ਇੰਪਰੂਵਮੈਂਟ ਟਰੱਸਟ(Chairman Improvement Trust) ਦੇ ਚੇਅਰਮੈਨ ਪਵਨ ਕੁਮਾਰ ਪੰਮਾ(Pawan Kumar Pamma) ਨੂੰ ਅੱਜ ਸਰਕਾਰ ਦੇ ਆਰਡਰ ਤੇ ਹਟਾਇਆ ਗਿਆ। ਬਟਾਲਾ ਦੇ ਪਹਿਲਾ ਰਹੇ ਅਤੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਖਾਸ ਕਸਤੂਰੀ ਲਾਲ ਸੇਠ(Kasturi Lal Seth) ਨੂੰ ਮੁੜ ਚੇਅਰਮੈਨ ਥਾਪਿਆ ਗਿਆ।
ਉਥੇ ਹੀ ਕਸਤੂਰੀ ਲਾਲ ਸੇਠ ਦੇ ਪਰਿਵਾਰ ਅਤੇ ਉਹਨਾਂ ਦੇ ਸਾਥੀਆਂ 'ਚ ਖੁਸ਼ੀ ਦਾ ਮਾਹੌਲ ਹੈ। ਇਸ ਦੇ ਨਾਲ ਹੀ ਕਸਤੂਰੀ ਲਾਲ ਸੇਠ ਨੇ ਕਿਹਾ ਕਿ ਅੱਜ ਉਹਨਾਂ ਦੀ ਸੱਚਾਈ ਦੀ ਜਿੱਤ ਹੋਈ ਹੈ, ਅਤੇ ਜਦ ਉਹਨਾਂ ਨੂੰ ਕੁਝ ਦਿਨ ਪਹਿਲਾਂ ਹਟਾਇਆ ਗਿਆ ਸੀ ਤਾਂ ਉਹ ਉਹਨਾਂ ਨਾਲ ਧੱਕਾ ਹੋਇਆ ਸੀ, ਜਦਕਿ ਅੱਜ ਕਾਂਗਰਸ ਪਾਰਟੀ(Congress Party) ਦੇ ਵਰਕਰ ਦੀ ਜਿੱਤ ਹੋਈ ਹੈ।