ਚੰਡੀਗੜ੍ਹ: ਕਰਤਾਰਪੁਰ ਕਾਰੀਡੋਰ ਨੇ ਮੁੜ ਇਕ ਵਾਰ ਫਿਰ 75 ਸਾਲ ਬਾਅਦ ਵਿਛੜੇ ਪਰਿਵਾਰਾਂ ਨੂੰ ਮਿਲਾਇਆ ਹੈ, ਜੋ ਦੀ ਵੰਡ ਵੇਲੇ ਵਿਛੜ ਗਏ ਸਨ। ਸਾਲਾਂ ਪਿੱਛੋਂ ਮਿਲਣ ਉਤੇ ਦੋਵਾਂ ਪਰਿਵਾਰਾਂ ਦੇ ਮੈਂਬਰ ਭਾਵੁਕ ਸਨ। ਜਾਣਕਾਰੀ ਅਨੁਸਾਰ ਵੰਡ ਵੇਲੇ ਦਇਆ ਸਿੰਘ ਦਾ ਪਰਿਵਾਰ ਭਾਰਤ ਵਿਚ ਗੋਮਲਾ ਵਿਖੇ ਰਹਿੰਦਾ ਸੀ। ਦਇਆ ਸਿੰਘ ਜਦੋਂ ਜਵਾਨ ਹੋਇਆ ਤਾਂ ਉਸ ਦੇ ਪਿਤਾ ਦੀ ਮੌਤ ਹੋ ਗਈ। ਉਸ ਦੇ ਪਿਤਾ ਦੇ ਜਾਣਕਾਰ ਕਰੀਮ ਬਖ਼ਸ਼ ਨੇ ਦੋਵਾਂ, ਦਇਆ ਸਿੰਘ ਤੇ ਗੁਰਦੇਵ ਸਿੰਘ ਨੂੰ ਪਾਲਿਆ ਅਤੇ ਦੋਵਾਂ ਦੇ ਨਾਂ ਬਦਲ ਦਿੱਤੇ। ਗੁਰਦੇਵ ਸਿੰਘ ਦਾ ਨਾਮ ਗੁਲਾਮ ਮੁਹੰਮਦ ਤੇ ਦਇਆ ਸਿੰਘ ਦਾ ਨਾਮ ਗੁਲਾਮ ਰਸੂਲ ਰੱਖ ਦਿੱਤਾ।
ਦੋਵਾਂ ਪਰਿਵਾਰਾਂ ਦਾ ਮਿਲਨ ਵੇਖਣ ਵਾਲਾ ਸੀ :ਇਸ ਨੂੰ ਲੈ ਕੇ ਦਇਆ ਸਿੰਘ ਨੇ ਦੱਸਿਆ ਕਿ ਵੰਡ ਸਮੇਂ ਉਹ ਆਪਣੇ ਨਾਨਕੇ ਕੁਰੂਕਸ਼ੇਤਰ ਚਲਾ ਗਿਆ ਸੀ, ਜਦਕਿ ਗੁਰਦੇਵ ਸਿੰਘ ਪਾਕਿਸਤਾਨ ਦੇ ਝੰਗ ਸ਼ਹਿਰ ’ਚ ਵੱਸ ਗਿਆ। ਦਇਆ ਸਿੰਘ ਨੇ ਦੱਸਿਆ ਕਿ ਉਹ ਗੁਲਾਮ ਰਸੂਲ ਤੋਂ ਮੁੜ ਦਇਆ ਸਿੰਘ ਬਣ ਗਿਆ, ਜਦਕਿ ਉਸ ਦਾ ਭਰਾ ਗੁਰਦੇਵ ਸਿੰਘ ਹਾਲੇ ਵੀ ਪਾਕਿਸਤਾਨ ਜਾਣ ਤੋਂ ਬਾਅਦ ਗੁਲਾਮ ਮੁਹੰਮਦ ਹੀ ਰਿਹਾ ਅਤੇ ਉਸ ਦੇ ਬੱਚੇ ਵੀ ਮੁਸਲਿਮ ਹਨ। ਹਾਲਾਂਕਿ ਗੁਲਾਮ ਮੁਹੰਮਦ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਗੁਲਾਮ ਮੁਹੰਮਦ ਦਾ ਲੜਕਾ ਮੁਹੰਮਦ ਸ਼ਰੀਫ ਝੰਗ ਤੇ ਦਇਆ ਸਿੰਘ ਬੀਤੇ ਦਿਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਿੱਥੀ ਹੋਈ ਯੋਜਨਾ ਤਹਿਤ ਮਿਲੇ, ਇਸ ਦੌਰਾਨ ਦੋਵਾਂ ਦੇ ਹੀ ਪਰਿਵਾਰ ਉੱਥੇ ਮੌਜੂਦ ਸਨ। ਦੋਵਾਂ ਪਰਿਵਾਰਾਂ ਦਾ ਮਿਲਣ ਵੇਖਣ ਵਾਲਾ ਸੀ।
ਇਹ ਵੀ ਪੜ੍ਹੋ :Harsimrat Kaur Badal on Punjab Govt: "ਸੂਬਾ ਸਰਕਾਰ ਨੇ ਕੇਂਦਰੀ ਏਜੰਸੀਆਂ ਦੇ ਅਧੀਨ ਕੀਤਾ ਪੰਜਾਬ"