ਪੰਜਾਬ

punjab

By

Published : Nov 4, 2019, 1:51 PM IST

ETV Bharat / state

ਕਰਤਾਰਪੁਰ ਲਾਂਘੇ ਰਾਂਹੀ ਸਿਆਸਤ ਕਰਨ ਵਾਲਾ ਕਾਮਯਾਬ ਨਹੀਂ ਹੋਵੇਗਾ: ਮਜੀਠੀਆ

ਕਰਤਾਰਪੁਰ ਕੌਰੀਡੋਰ ਨੂੰ ਲੈ ਕੇ ਉਦਘਾਟਨ ਸਮਾਰੋਹ ਵਿੱਚ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਡੇਰਾ ਬਾਬਾ ਨਾਨਕ ਵਿੱਚ 9 ਨਵੰਬਰ ਨੂੰ ਪਹੁੰਚ ਰਹੇ ਹਨ।

ਫ਼ੋਟੋ

ਗੁਰਦਾਸਪੁਰ: ਕਰਤਾਰਪੁਰ ਲਾਂਘੇ ਨੂੰ ਲੈ ਕੇ ਉਦਘਾਟਨ ਸਮਾਰੋਹ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਬਾਬਾ ਨਾਨਕ ਵਿੱਚ 9 ਨਵੰਬਰ ਨੂੰ ਪਹੁੰਚ ਰਹੇ ਹਨ। ਪਹਿਲਾਂ ਪ੍ਰਧਾਨ ਮੰਤਰੀ ਇੱਕ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣਗੇ ਅਤੇ ਉਸ ਸਟੇਜ ਅਤੇ ਸਮਾਗਮ ਨੂੰ ਆਪਣੇ ਆਪ ਭਾਰਤ ਸਰਕਾਰ ਕਰਵਾ ਰਹੀ ਹੈ ਅਤੇ ਇਸ ਸਮਾਰੋਹ ਵਿੱਚ ਧਾਰਮਿਕ ਸਟੇਜ ਹੋਵੇਗੀ ਜਿਸਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਗਈ ਹੈ ।

ਵੀਡੀਓ

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਅਤੇ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਦੀ ਸਮਾਗਮ ਵਿੱਚ ਸ੍ਰੀ ਅਖੰਡ ਸਾਹਿਬ ਦੇ ਪਾਠ ਹੋਣਗੇ ਅਤੇ ਸ਼ਬਦ ਕੀਰਤਨ ਹੋਵੇਗਾ ਅਤੇ ਫਿਰ ਅਰਦਾਸ ਹੋਣ ਦੇ ਬਾਅਦ ਜੋ ਭਾਰਤ ਸਰਕਾਰ ਦੇ ਵੱਲੋਂ ਇੰਟੀਗਰੇਟੇਡ ਚੈਂਕ ਪੋਸਟ ਬਣਾਈ ਗਈ ਹੈ, ਉਸਨੂੰ ਦੇਸ਼ ਦੇ ਪ੍ਰਧਾਨਮੰਤਰੀ ਇਸ ਸਮਾਗਮ ਵਿੱਚ ਸ਼ਾਮਲ ਹੋ ਸੰਗਤ ਨੂੰ ਸਮਰਪਤ ਕਰਨਗੇ।

ਧਾਰਮਿਕ ਸਮਾਗਮ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨ ਜਾਣ ਵਾਲੇ ਪਹਿਲੇ ਜੱਥੇ ਨੂੰ ਰਵਾਨਾ ਕਰਨਗੇ । ਦਲਜੀਤ ਸਿੰਘ ਚੀਮਾ ਅਤੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇੰਟੀਗਰੇਟੇਡ ਚੈਂਕ ਪੋਸਟ ਅਤੇ ਕਰਤਾਰਪੁਰ ਕੌਰੀਡੋਰ ਭਾਰਤ ਸਰਕਾਰ ਦਾ ਪ੍ਰੋਜੈਂਕਟ ਹੈ ਅਤੇ ਸਮਾਗਮ ਵੀ ਭਾਰਤ ਸਰਕਾਰ ਦਾ ਹੈ।

ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਇਸ ਸਮਾਗਮ ਨਾਲ ਮੁਸ਼ਕਿਲ ਹੈ ਤਾਂ ਉਹ ਕੀ ਕਰ ਸਕਦੇ ਹਨ ,ਪਰ ਇਹ ਸਮਾਗਮ ਤਾਂ ਸੰਗਤ ਦਾ ਹੈ, ਅਤੇ ਉਨ੍ਹਾਂ ਨੇ ਦੱਸਿਆ ਕਿ ਅਕਾਲੀ ਦਲ ਦੇ ਸਾਰੇ ਨੇਤਾਵਾਂ ਨੇ ਪਹਿਲੇ ਜੱਥੇ ਦੇ ਨਾਲ ਜਾਣ ਦੀ ਆਗਿਆ ਮੰਗੀ ਹੈ ਹੁਣ ਵੇਖਣਾ ਹੈ ਕਿਸ ਨੂੰ ਇਜਾਜ਼ਤ ਮਿਲਦੀ ਹੈ।

ਮਜੀਠੀਆ ਨੇ ਕਿਹਾ ਕਿ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਿਆਨ ਦੇ ਰਹੇ ਹਨ ਕਿ ਕਰਤਾਰਪੁਰ ਲਾਂਘਾ ਖੋਲਣ ਦੇ ਪਿੱਛੇ ਪਾਕਿਸਤਾਨ ਖ਼ਾਲਿਸਤਾਨ ਨੂੰ ਵਧਾਵਾ ਦੇਵੇਗਾ ਉਨ੍ਹਾਂ ਕਿਹਾ ਕਿ ਉਹ ਇਸ ਗੱਲ ਨਾਲ ਸਹਿਮਤ ਨਹੀਂ ਹਨ, ਕਿਉਂਕਿ ਇਹ ਮਾਰਗ ਲੋਕਾਂ ਦੀਆਂ ਅਰਦਾਸਾਂ ਤੋਂ ਬਾਅਦ ਖੁੱਲ੍ਹ ਰਿਹਾ ਹੈ ਅਤੇ ਲੋਕ ਹੁਣ ਉੱਥੇ ਸਿਰਫ਼ ਧਾਰਮਿਕ ਸ਼ਰਧਾ ਲੈ ਕੇ ਹੀ ਜਾਣਗੇ ਚਾਹੇ ਸ਼ਰਾਰਤ ਕਰਨ ਵਾਲਾ ਕਰਦਾ ਰਹੇ ਉਹ ਕਾਮਯਾਬ ਨਹੀਂ ਹੋਵੇਗਾ ।

ABOUT THE AUTHOR

...view details