ਗੁਰਦਾਸਪੁਰ:ਅਕਸਰ ਹੀ ਕਿਹਾ ਜਾਂਦਾ ਕਸਰਤ ਨਾਲ ਮਨੁੱਖ ਦੇ ਸਰੀਰ ਦੇ ਸਾਰੇ ਰੋਗ ਟੁੱਟ ਜਾਂਦੇ ਹਨ। ਅਜਿਹਾ ਹੀ ਸੰਦੇਸ਼ ਕਰਨਾਟਕ ਦਾ ਰਹਿਣ ਵਾਲਾ ਵੀਰ ਨਾਰਾਇਣ ਕੁਲਕਰਣੀ ਦੇ ਰਿਹਾ ਹੈ। ਜੋ ਕਿ "ਬਿਨ੍ਹਾ ਦਵਾਈ ਸ਼ੂਗਰ ਦੀ ਬਿਮਾਰੀ ਤੋਂ ਨਿਜ਼ਾਤ" ਪਾਉਣ ਦੀ ਮੁਹਿੰਮ ਲੈ ਕੇ ਅਤੇ ਵਿਸ਼ੇਸ ਕਰ ਆਪਣੇ 4 ਦੋਸਤਾਂ ਵਿੱਚ 10 ਸਾਲ ਪਹਿਲਾ ਕੀਤੇ ਕੁੱਝ ਵੱਖ ਕਰਨ ਦੇ ਵਾਅਦੇ ਨੂੰ ਲੈ ਕੇ ਸਾਈਕਲ ਉੱਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੀ ਸਾਈਕਲ ਯਾਤਰਾ 'ਤੇ ਚੱਲ ਰਿਹਾ ਹੈ ਜੋ ਕਿ ਅੱਜ ਵੀਰਵਾਰ ਨੂੰ ਗੁਰਦਾਸਪੁਰ ਦੇ ਸਹਿਰ (Veer Narayan Kulkarni reached Batala) ਬਟਾਲਾ ਪਹੁੰਚਿਆ। ਜਿੱਥੇ ਸਮਾਜ ਸੇਵਾ ਸੰਸਥਾ ਅਤੇ ਅਗਾਂਹ ਵਾਧੂ ਕਿਸਾਨ ਗੁਰਮੁਖ ਸਿੰਘ ਵੱਲੋਂ ਸਵਾਗਤ ਕੀਤਾ ਗਿਆ।
ਕੀਤਾ ਵਾਅਦਾ ਪੂਰਾ ਕਰਨ ਲਈ ਨੌਜਵਾਨ ਕਰ ਰਿਹਾ ਯਾਤਰਾ:-ਇਸ ਦੌਰਾਨ ਹੀ ਗੱਲਬਾਤ ਕਰਦਿਆ ਵੀਰ ਨਾਰਾਇਣ ਕੁਲਕਰਣੀ ਦੱਸਦੇ ਹਨ ਕਿ ਉਹ ਕਰਨਾਟਕ ਦੇ ਰਹਿਣ ਵਾਲੇ ਹਨ। ਉਹਨਾਂ ਅੱਜ ਤੋਂ 10 ਸਾਲ ਪਹਿਲਾ ਆਪਣੇ ਹੋਰਨਾਂ 4 ਦੋਸਤਾਂ ਨਾਲ ਮਿਲ ਕੇ ਫੈਸਲਾ ਕੀਤਾ ਸੀ ਕਿ ਸਮਾਜਿਕ ਤੌਰ ਉੱਤੇ ਉਹ ਕੁੱਝ ਵੱਖ ਕਰਨਗੇ। ਉੱਥੇ ਹੀ ਭਾਵੇਂ ਕਿ ਦੋਸਤ ਹੁਣ ਨਹੀਂ ਚੱਲੇ, ਪਰ ਇਹ ਨੌਜਵਾਨ ਆਪਣਾ ਕੀਤਾ ਉਹ ਵਾਅਦਾ ਪੂਰਾ ਕਰਨ ਲਈ ਸਾਈਕਲ ਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਦੀ ਯਾਤਰਾ ਸ਼ੁਰੂ ਕੀਤੀ ਹੈ।