ਪੰਜਾਬ

punjab

ETV Bharat / state

ਇਕ ਛੋਟੇ ਜਿਹੇ ਪਿੰਡ ਦੀ ਕੁੜੀ ਨੇ ਕੀਤੀ ਕਮਾਲ, ਤੀਸਰੀ ਪੀੜ੍ਹੀ ਦੀ ਰੀਤ ਨੂੰ ਰੱਖਿਆ ਚੱਲਦਾ - flying officer

ਗੁਰਦਾਸਪੁਰ ਦੇ ਪਿੰਡ ਹਰਚੋਵਾਲ ਦੀ ਧੀ ਜੀਵਨਜੋਤ ਕੌਰ ਨੇ ਆਪਣੀ ਸਖ਼ਤ ਮਿਹਨਤ ਅਤੇ ਦਿੜ੍ਰ ਇਰਾਦੇ ਨਾਲ ਫਲਾਇੰਗ ਅਫਸਰ ਬਣਕੇ ਆਪਣੇ ਘਰ ਪੈਰ ਪਾਇਆ ਹੈ, ਜਿੱਥੇ ਪਰਿਵਾਰ ਨੇ ਉਸ ਦਾ ਧੂਮਧਾਮ ਨਾਲ ਸਵਾਗਤ ਕੀਤਾ।

jeevanjot kaur flying officer family proud moment
ਇਕ ਛੋਟੇ ਜਿਹੇ ਪਿੰਡ ਦੀ ਕੁੜੀ ਨੇ ਕੀਤੀ ਕਮਾਲ, ਤੀਸਰੀ ਪੀੜ੍ਹ ਦੀ ਰੀਤ ਨੂੰ ਰੱਖਿਆ ਚੱਲਦਾ

By ETV Bharat Punjabi Team

Published : Dec 10, 2023, 10:55 PM IST

Updated : Dec 11, 2023, 6:35 AM IST

ਇਕ ਛੋਟੇ ਜਿਹੇ ਪਿੰਡ ਦੀ ਕੁੜੀ ਨੇ ਕੀਤੀ ਕਮਾਲ

ਗੁਰਦਾਸਪੁਰ: ਸਖ਼ਤ ਮਿਹਨਤ ਕਰਨ ਮਗਰੋਂ ਜਦੋਂ ਉਸ ਮਿਹਨਤ ਦਾ ਫ਼ਲ ਮਿਲਦਾ ਹੈ ਤਾਂ ਉਸ ਦੀ ਖੁਸ਼ੀ ਬਿਆਨ ਨਹੀਂ ਕੀਤੀ ਜਾ ਸਕਦੀ।ਅਜਿਹੀ ਹੀ ਖੁਸ਼ੀ ਅੱਜ ਪਿੰਡ ਹਰਚੋਵਾਲ ਦੇ ਇਸ ਘਰ 'ਚ ਵੇਖਣ ਨੂੰ ਮਿਲ ਰਹੀ ਹੈ।ਜਿਸ ਦੀ ਧੀ ਜੀਵਨਜੋਤ ਕੌਰ ਨੇ ਆਪਣੀ ਸਖ਼ਤ ਮਿਹਨਤ ਅਤੇ ਦਿੜ੍ਰ ਇਰਾਦੇ ਨਾਲ ਫਲਾਇੰਗ ਅਫਸਰ ਬਣਕੇ ਆਪਣੇ ਘਰ ਪੈਰ ਪਾਇਆ। ਜਿਵੇਂ ਜੀਵਨਜੋਤ ਦੇ ਘਰ ਆਉਣ ਦਾ ਪਤਾ ਲੱਗਿਆ ਤਾਂ ਪਿੰਡ ਵਾਸੀਆਂ ਦੇ ਨਾਲ-ਨਾਲ ਰਿਸ਼ਤੇਦਾਰਾਂ ਵੱਲੋਂ ਵਧਾਈਆਂ ਦੇਣੀਆਂ ਸ਼ੁਰੂ ਹੋ ਗਈਆਂ। ਸਭ ਵੱਲੋਂ ਬਹੁਤ ਖੁਸ਼ੀ ਅਤੇ ਗਰਮਜੋਸ਼ੀ ਨਾਲ ਫਲਾਇੰਗ ਅਫਸਰ ਦਾ ਸਵਾਗਤ ਕੀਤਾ ਗਿਆ।

ਤਿੰਨ ਪੀੜ੍ਹੀਆਂ ਨੇ ਕੀਤੀ ਦੇਸ਼ ਦੀ ਸੇਵਾ:ਖਾਸ ਗੱਲ ਇਹ ਹੈ ਕਿ ਇਸ ਘਰ ਦੀਆਂ ਤਿੰਨ ਪੀੜ੍ਹੀਆਂ ਵੱਲੋਂ ਫੌਜ ਰਾਹੀਂ ਦੇਸ਼ ਦੀ ਸੇਵਾ ਕੀਤੀ। ਸਭ ਤੋਂ ਪਹਿਲਾ ਜੀਵਨਜੋਤ ਦੇ ਦਾਦਾ ਜੀ, ਫਿਰ ਪਿਤਾ ਅਤੇ ਚਾਚਾ ਜੇ.ਸੀ.ਓ. ਦੇ ਰੈਂਕ 'ਤੇ ਫੌਜ ਤੋਂ ਸੇਵਾ ਮੁਕਤ ਹੋਏ ਸੀ।ਉੱਥੇ ਹੀ ਹੁਣ ਇਸ ਘਰ ਦੀ ਚੌਥੀ ਪੀੜ੍ਹੀ ਜੀਵਨਜੋਤ ਵੀ ਬਤੌਰ ਫਲਾਇੰਗ ਅਫਸਰ ਬਣ ਕੇ ਦੇਸ਼ ਦੀ ਸੇਵਾ ਕਰੇਗੀ ਅਤੇ ਇਹ ਫੌਜ 'ਚ ਭਰਤੀ ਹੋਣ ਵਾਲੀ ਪਰਿਵਾਰ ਦੀ ਪਹਿਲੀ ਧੀ ਹੈ।

ਕਿਵੇਂ ਜਵੀਨਜੋਤ ਬਣੀ ਅਫ਼ਸਰ: ਕਾਬਲੇਜ਼ਿਕਰ ਹੈ ਕਿ ਜੀਵਨਜੋਤ ਦੇ ਇਸ ਰੈਂਕ ਤੱਕ ਪਹੁੰਚਣ ਦਾ ਸੰਘਰਸ਼ ਬਹੁਤ ਵੱਡਾ ਹੈ। ਜੀਵਨਜੋਤ ਅਤੇ ਉਸਦੇ ਪਰਿਵਾਰ ਨੇ ਦੱਸਿਆ ਕਿ ਜੀਵਨਜੋਤ ਨੇ ਆਪਣੀ ਮੈਟ੍ਰਿਕ ਅਤੇ 12 ਵੀ ਤੱਕ ਦੀ ਸਿੱਖਿਆ ਪਿੰਡ ਅਤੇ ਬਟਾਲਾ ਦੇ ਇਕ ਨਿਜੀ ਸਕੂਲ 'ਚ ਪੂਰੀ ਕੀਤੀ ਤਾਂ ਬਾਅਦ 'ਚ ਚੰਡੀਗੜ੍ਹ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ 'ਚ ਗ੍ਰੈਜੂਏਸ਼ਨ ਕੀਤੀ । ਜਿਸ ਤੋਂ ਬਾਅਦ ਇੱਕ ਚੰਗੀ ਆਈਟੀ ਸੈਕਟਰ 'ਚ ਨੌਕਰੀ ਮਿਲ ਗਈ ਅਤੇ 2 ਸਾਲ ਨੌਕਰੀ ਕੀਤੀ ਪਰ ਜਦੋਂ ਲੌਕਡਾਊਨ ਨੇ ਲੋਕਾਂ ਲਈ ਦਰਵਾਜੇ ਬੰਦ ਕਰ ਦਿੱਤੇ ਤਾਂ ਜੀਵਨਜੋਤ ਲਈ ਨਵਾਂ ਦਰਵਾਜਾ ਖੋਲ੍ਹ ਦਿੱਤਾ। ਜੋਤ ਦੇ ਭਰਾ ਨੇ ਉਸ ਨੂੰ ਫੌਜ ਦੀ ਤਿਆਰੀ ਲਈ ਉਤਸ਼ਾਹਿ ਕੀਤਾ। ਆਖਰ ਭਰਾ ਦਾ ਕਹਿਣਾ ਮੰਨ ਨੌਕਰੀ ਛੱਡ ਏਅਰਫੋਰਸ ਅਕੈਡਮੀ ਹੈਦਰਾਬਾਦ 'ਚ ਦਾਖਲਾ ਲਿਆ।

ਤੀਸਰੀ ਵਾਰੀ 'ਚ ਮਿਲੀ ਸਫ਼ਲਤਾ: ਜੀਵਨਜੋਤ ਨੇ ਦੱਸਿਆ ਕਿ ਇਹ ਰਾਹ ਇੰਨਾ ਸੌਖਾ ਨਹੀਂ ਸੀ। ਪਹਿਲੀ ਵਾਰ 'ਚ ਹੀ ਉਸ ਨੂੰ ਕਾਮਯਾਬੀ ਨਹੀਂ ਮਿਲੀ। ਇਸ ਮੁਕਾਮ ਤੱਕ ਪਹੁੰਚਣ 'ਤੇ ਉਸ ਨੇ ਬਹੁਤ ਮਿਹਨਤ ਕੀਤੀ ਅਤੇ ਹਾਰ ਨਾ ਮੰਨਦੇ ਹੋਏ ਤੀਸਰੀ ਵਾਰ ਫਲਾਇੰਗ ਅਫ਼ਸਰ ਦਾ ਟੈਸਟ ਪਾਸ ਕਰ ਲਿਆ ਅਤੇ ਹੁਣ ਆਪਣੇ ਪਰਿਵਾਰ ਵਾਂਗ ਦੇਸ਼ ਦੀ ਸੇਵਾ ਕਰਨ ਲਈ ਜੀਵਨਜੋਤ ਤਿਆਰ ਹੈ।ਉੱਥੇ ਹੀ ਜੀਵਨ ਜੋਤ ਦੀ ਇਸ ਸਫਲਤਾ ਅਤੇ ਅਫਸਰ ਬਣਨ 'ਤੇ ਮਾਤਾ-ਪਿਤਾ ਅਤੇ ਭਰਾ ਮਾਣ ਮਹਿਸੂਸ ਕਰ ਰਹੇ ਹਨ।

Last Updated : Dec 11, 2023, 6:35 AM IST

ABOUT THE AUTHOR

...view details