ਪੰਜਾਬ

punjab

ਕੌਮਾਂਤਰੀ ਨਗਰ ਕੀਰਤਨ ਬਾਬੇ ਨਾਨਕ ਦੇ ਸੋਹਰਾ ਘਰ ਤੋਂ ਪਠਾਨਕੋਟ ਲਈ ਰਵਾਨਾ

By

Published : Aug 4, 2019, 1:04 PM IST

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਗੁਰੂ ਸਾਹਿਬ ਦੇ ਸੋਹਰਾ ਘਰ ਤੋਂ ਰਵਾਨਾ ਹੋ ਚੁੱਕਾ ਹੈ। ਇਹ ਨਗਰ ਕੀਰਤਨ ਬਟਾਲਾ ਤੋਂ ਹੁੰਦਾ ਹੋਇਆ ਧਾਰੀਵਾਲ, ਗੁਰਦਾਸਪੁਰ ਅਤੇ ਪਠਾਨਕੋਟ ਵਿਖੇ ਬਾਰਠ ਸਾਹਿਬ ਪਹੁੰਚੇਗਾ।

ਫ਼ੋਟੋ

ਗੁਰਦਾਸਪੁਰ/ਬਟਾਲਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਹਿੰਦੇ ਪੰਜਾਬ, ਨਨਕਾਣਾ ਸਾਹਿਬ, ਪਾਕਿਸਤਾਨ ਤੋਂ ਸਜਿਆ ਕੌਮਾਂਤਰੀ ਨਗਰ ਕੀਰਤਨ ਚੱਲ ਕੇ ਅੰਮ੍ਰਿਤਸਰ ਤੋਂ ਹੁੰਦਾ ਹੋਇਆ ਦੇਰ ਰਾਤ 1 ਵਜੇ ਬਟਾਲਾ ਪਹੁੰਚਿਆ। ਇਸ ਦੌਰਾਨ ਸੰਗਤਾਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਸੰਗਤਾਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਆਤਿਸ਼ਬਾਜੀ ਚਲਾ ਕੇ ਕੀਤਾ।

ਜ਼ਿਕਰਯੋਗ ਹੈ ਕਿ ਬਟਾਲਾ ਨਗਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੋਹਰੇ ਘਰ ਵਜੋਂ ਇੱਕ ਇਤਹਾਸਿਕ ਨਗਰ ਹੈ। ਨਗਰ ਕੀਰਤਨ ਵਿੱਚ ਦੇਰ ਰਾਤ ਵੀ ਹਜਾਰਾਂ ਦੀ ਤਦਾਤ ਵਿੱਚ ਸੰਗਤ ਦਰਸ਼ਨਾ ਲਈ ਮੌਜੁਦ ਸੀ। ਜਦੋਂ ਨਗਰ ਕੀਰਤਨ ਬਟਾਲਾ ਦੀ ਧਰਤੀ ਉੱਤੇ ਪੁਜਿਆਂ ਤਾਂ ਹਰ ਪਾਸੇ ਗੁਰੂ ਸਾਹਿਬ ਦੇ ਜੈਕਾਰਿਆਂ ਦੀ ਗੂੰਜ ਸੁਣਾਈ ਦੇਣ ਲੱਗੀ। ਨਗਰ ਕੀਰਤਨ ਬਟਾਲਾ ਤੋਂ ਵੱਲੋਂ ਹੁੰਦਾ ਹੋਇਆ ਪਠਾਨਕੋਟ ਵੱਲ ਨੂੰ ਰਵਾਨਾ ਹੋ ਗਿਆ ਹੈ।

ਵੀਡੀਓ

ਕੌਂਮਾਤਰੀ ਨਗਰ ਕੀਰਤਨ ਕਿਥੋਂ ਕਿਥੋਂ ਗੁਜਰੇਗਾ

1 ਅਗਸਤ ਤੋਂ ਆਰੰਭ ਹੋਇਆ ਇਹ ਨਗਰ ਕੀਰਤਨ ਬਟਾਲਾ ਤੋਂ ਰਵਾਨਾ ਹੋ ਕੇ ਨੌਸ਼ਿਹਰਾ ਮੱਝਾ ਸਿੰਘ, ਧਾਰੀਵਾਲ, ਗੁਰਦਾਸਪੁਰ ਸ਼ਹਿਰ, ਦੀਨਾਨਗਰ ਹੁੰਦਾ ਹੋਇਆ ਪਠਾਨਕੋਟ (ਸ੍ਰੀ ਬਾਰਠ ਸਾਹਿਬ) ਪੁੱਜੇਗਾ। ਇਸ ਨਗਰ ਕੀਰਤਨ ਦੇ ਸਵਾਗਤ ਨੂੰ ਲੈ ਕੇ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਇਹ ਵੀ ਪੜ੍ਹੋ: ਪਾਕਿਸਤਾਨ ਦੀ ਕੂਟਨੀਤੀ ਦਾ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਵਿਰੋਧ

ਨਗਰ ਕੀਰਤਨ ਵਿੱਚ ਇਹ ਹੈ ਖਿੱਚ ਦਾ ਕੇਂਦਰ

ਦੱਸਣਯੋਗ ਹੈ ਕਿ ਨਗਰ ਕੀਰਤਨ ਨਾਲ ਗੁਰੂ ਸਾਹਿਬਾਨ ਦੇ ਇਤਿਹਾਸਕ ਸ਼ਸਤਰਾਂ, ਬਸਤਰਾਂ ਵਾਲੀ ਬੱਸ ਵੀ ਖਿੱਚ ਦਾ ਕੇਂਦਰ ਬਣੀ ਹੋਈ ਹੈ।

ABOUT THE AUTHOR

...view details