ਗੁਰਦਾਸਪੁਰ: ਭਲਕੇ ਹੋਣ ਵਾਲੀ ਭਾਰਤ-ਪਾਕਿ ਮੀਟਿੰਗ ਦੇ ਮੱਦੇਨਜ਼ਰ ਸੁਰੱਖਿਆਂ ਵਿਵਸਥਾ ਪੁਖ਼ਤਾ ਕਰਨ ਲਈ ਡੇਰਾ ਬਾਬਾ ਨਾਨਕ ਵਿਖੇ ਭਾਰਤ ਸਰਕਾਰ ਦੇ ਅਧਿਕਾਰੀਆਂ ਤੇ ਬੀਐਸਐਫ਼ ਦੇ ਉੱਘੇ ਅਧਿਕਾਰੀਆਂ ਨੇ ਇਸ ਸਬੰਧ 'ਚ ਮੀਟਿੰਗ ਕੀਤੀ। ਇਸ ਦੇ ਨਾਲ ਹੀ ਭਾਰਤ ਸਰਕਾਰ ਦੇ ਵਫ਼ਦ ਨੇ ਭਾਰਤ ਵੱਲੋਂ ਕਾਰੀਡੋਰ ਨੂੰ ਜੋੜਨ ਲਈ ਬਣਾਏ ਜਾ ਰਹੇ ਮੁੱਖ ਰਸਤੇ ਦੀ ਉਸਾਰੀ ਦੀ ਤਿਆਰੀ ਸ਼ੁਰੂ ਕਰਵਾਉਣ ਨੂੰ ਲੈ ਕੇ ਜਾਇਜ਼ਾ ਵੀ ਲਿਆ।
ਵਫਦ ਵਿੱਚ ਸ਼ਾਮਿਲ ਲੈਂਡ ਪੋਰਟ ਅਥਾਰਿਟੀ ਦੇ ਅਧਿਕਾਰੀ ਅਖਿਲ ਸਕਸੈਨਾ ਨੇ ਦੱਸਿਆ ਕਿ ਭਲਕੇ ਜੋ ਪਾਕਿਸਤਾਨ ਨਾਲਗੱਲਬਾਤ ਹੋਣ ਜਾ ਰਹੀ ਹੈ ਉਸਸਬੰਧ ਵਿੱਚ ਉਨ੍ਹਾਂ ਇੱਥੇ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੈਸ਼ਨਲ ਹਾਈਵੇ ਅਥਾਰਿਟੀ, ਸਥਾਨਿਕ ਪ੍ਰਸ਼ਾਸ਼ਨ ਅਤੇ ਦੂਜੇ ਸਬੰਧਤ ਵਿਭਾਗਾਂ ਨਾਲ ਗੱਲਬਾਤ ਕੀਤੀ ਹੈ।