ਨਵੀਂ ਦਿੱਲੀ:ਸ਼੍ਰੀ ਗੁਰੂ ਨਾਨਕ ਦੇਵ ਜੀ 550ਵਾਂ ਗੁਰਪੂਰਬ ਮੁੱਖ ਰੱਖਦੇ ਹੋਏ ਕਰਤਾਰਪੁਰ ਲਾਂਘੇ ਨੂੰ ਲੈ ਕੇ ਕੰਮ ਨੂੰ ਅੱਗੇ ਵਧਾਉਣ ਲਈ 4 ਸਤੰਬਰ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਮੀਟਿੰਗ ਹੋਵੋਗੀ। ਇਸ ਬੈਠਕ ਤੋਂ ਬਾਅਦ ਭਾਰਤ, ਪਾਕਿਸਤਾਨ ‘ਚ ਕੌਰੀਡੋਰ ‘ਤੇ ਤਕਨੀਕੀ ਗੱਲਬਾਤ 5ਵੇਂ ਦੌਰ ‘ਚ ਪਹੁੰਚਣ ਦੀ ਉਮੀਦ ਹੈ।
ਇਸ ਵਾਰ ਬੈਠਕ ਭਾਰਤ ਵੱਲੋਂ ਅਟਾਰੀ ‘ਚ 10:30 ਵਜੇ ਹੋਵੇਗੀ। ਪਿਛਲੇ ਹਫਤੇ ਨਵੀਂ ਦਿੱਲੀ ਨੇ ਇਸ ਮੁਲਾਕਾਤ ਦਾ ਪ੍ਰਸਤਾਵ ਦਿੱਤਾ ਸੀ। ਇਸ ਪੰਜਵਾਂ ਮੌਕਾ ਹੈ ਜਦੋਂ ਭਾਰਤ ਤੇ ਪਾਕਿਸਤਾਨ ਇਸ ਅਹਿਮ ਪ੍ਰੋਜੈਕਟ ‘ਤੇ ਚਰਚਾ ਲਈ ਮਿਲਣਗੇ, ਜਿਸ ਨਾਲ ਲੱਖਾਂ ਸਿੱਖ ਸ਼ਰਧਾਲੂਆਂ ਨੂੰ ਕਰਤਾਰਪੁਰ ਗੁਰਦੁਆਰਾ ਜਾਣ ਦਾ ਮੌਕਾ ਮਿਲੇਗਾ।
ਪਹਿਲੇ ਗੇੜ ਦੀ ਬੈਠਕ ਅਟਾਰੀ ‘ਚ ਅਤੇ ਫੇਰ ਦੂਜੀ ਵਾਰ ਦੋਵੇਂ ਦੇਸ਼ ਦੇ ਅਧਿਕਾਰੀ 14 ਜੁਲਾਈ ਨੂੰ ਵਾਹਗਾ ‘ਚ ਮਿਲੇ ਸੀ। ਇਸ ‘ਚ ਇਸਲਾਮਾਬਾਦ ਨੇ ਰਾਵੀ ਨਦੀ ‘ਤੇ ਪੁਲ ਬਣਨ ਦੀ ਸਹਿਮਤੀ ਦਿੱਤੀ ਸੀ।
ਮੁਲਾਕਾਤ ਦੌਰਾਨ ਪਾਕਿਸਤਾਨ ਨੂੰ ਹਰ ਰੋਜ਼ 5000 ਸ਼ਰਧਾਲੂਆਂ ਦੇ ਜਾਣ 'ਤੇ ਵੀਜ਼ਾ ਮੁਕਤ ਯਾਤਰਾ ਦੀ ਸੁਵਿਧਾ ਦੇਣ ਦੀ ਭਾਰਤੀ ਮੰਗ ਨੂੰ ਸਵੀਕਾਰ ਕੀਤਾ।
ਭਾਰਤ ਨੇ ਵਾਘਾ ‘ਚ ਹੋਈ ਬੈਠਕ ‘ਚ ਖਾਲਿਸਤਸਨੀ ਸਮਰਥਕਾਂ ‘ਤੇ ਡੋਜਿਅਰ ਵੀ ਪਾਕਿ ਨੂੰ ਸੋਂਪਿਆ ਸੀ। ਭਾਰਤ ਤੇ ਪਾਕਿਸਤਾਨ ਦੋਵਾਂ ਵੱਲੋਂ ਕਰਤਾਰਪੁਰ ਲਾਂਘੇ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਦੋਵਾਂ ਦੇਸ਼ਾਂ ਦੇ ਅਧਿਕਾਰੀ ਲਗਾਤਾਰ ਇਨ੍ਹਾਂ ਦੀ ਨਿਗਰਾਨੀ ਕਰ ਰਹੇ ਹਨ।