ਪੰਜਾਬ

punjab

ETV Bharat / state

ਗੁਰਦਾਸਪੁਰ 'ਚ ਪੁਲਿਸ ਨੇ ਸ਼ਿਵਸੈਨਾ ਆਗੂ ਦੀ ਗਾਰਦ ਵੱਲੋਂ ਪਲਾਟ 'ਤੇ ਕੀਤਾ ਕਬਜ਼ਾ ਹਟਾਇਆ

ਗੁਰਦਾਸਪੁਰ ਵਿੱਚ ਸ਼ਿਵਸੈਨਾ ਆਗੂ ਦੀ ਗਾਰਦ ਵੱਲੋਂ ਇੱਕ ਪਲਾਟ 'ਤੇ ਕੀਤੇ ਕਬਜ਼ੇ ਨੂੰ ਪੁਲਿਸ ਨੇ ਹਟਾ ਦਿੱਤਾ ਹੈ। ਪੁਲਿਸ ਵੱਲੋਂ ਇਹ ਕਾਰਵਾਈ ਹਾਈ ਕੋਰਟ ਦੇ ਹੁਕਮਾਂ 'ਤੇ ਕੀਤੀ ਗਈ। ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਆਗੂ ਦੀ ਗਾਰਦ ਵੱਲੋਂ ਇਸ ਪਲਾਟ 'ਤੇ ਦੋ ਸਾਲ ਤੋਂ ਕਬਜ਼ਾ ਕੀਤਾ ਹੋਇਆ ਸੀ।

By

Published : Oct 24, 2020, 10:49 PM IST

ਗੁਰਦਾਸਪੁਰ 'ਚ ਪੁਲਿਸ ਨੇ ਸ਼ਿਵਸੈਨਾ ਆਗੂ ਦੀ ਗਾਰਦ ਵੱਲੋਂ ਪਲਾਟ 'ਤੇ ਕੀਤਾ ਕਬਜ਼ਾ ਹਟਾਇਆ
ਗੁਰਦਾਸਪੁਰ 'ਚ ਪੁਲਿਸ ਨੇ ਸ਼ਿਵਸੈਨਾ ਆਗੂ ਦੀ ਗਾਰਦ ਵੱਲੋਂ ਪਲਾਟ 'ਤੇ ਕੀਤਾ ਕਬਜ਼ਾ ਹਟਾਇਆ

ਗੁਰਦਾਸਪੁਰ: ਸ਼ਹਿਰ ਵਿੱਚ ਸ਼ਿਵਸੈਨਾ ਆਗੂ ਦੀ ਗਾਰਦ ਵੱਲੋਂ ਇੱਕ ਪਲਾਟ 'ਤੇ ਕੀਤੇ ਕਬਜ਼ੇ ਨੂੰ ਸ਼ਨੀਵਾਰ ਪੁਲਿਸ ਨੇ ਹਟਾ ਦਿੱਤਾ ਹੈ। ਪੁਲਿਸ ਵੱਲੋਂ ਇਹ ਕਾਰਵਾਈ ਹਾਈ ਕੋਰਟ ਦੇ ਹੁਕਮਾਂ 'ਤੇ ਕੀਤੀ ਗਈ। ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਆਗੂ ਦੀ ਗਾਰਦ ਵੱਲੋਂ ਇਸ ਪਲਾਟ 'ਤੇ ਦੋ ਸਾਲ ਤੋਂ ਕਬਜ਼ਾ ਕੀਤਾ ਹੋਇਆ ਸੀ ਅਤੇ ਪੀੜਤ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਕਬਜ਼ਾ ਨਹੀਂ ਚੁੱਕਿਆ ਜਾ ਰਿਹਾ ਸੀ, ਜਿਸ 'ਤੇ ਪੀੜਤ ਨੇ ਅਦਾਲਤ ਦਾ ਰੁਖ਼ ਕੀਤਾ ਸੀ। ਹਾਈਕੋਟ ਦੇ ਦਖ਼ਲ ਤੋਂ ਬਾਅਦ ਪੁਲਿਸ ਨੇ ਪਲਾਟ ਨੂੰ ਖਾਲੀ ਕਰਵਾਇਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਵਿਅਕਤੀ ਸੰਜੀਵ ਵੋਹਰਾ ਨੇ ਦੱਸਿਆ ਕਿ ਉਸਨੇ 2 ਸਾਲ ਪਹਿਲਾਂ ਨਿਲਾਮੀ ਦੌਰਾਨ ਬੜੌਦਾ ਬੈਂਕ ਤੋਂ 11 ਮਰਲੇ ਦਾ ਪਲਾਟ ਖ਼ਰੀਦਿਆ ਸੀ, ਜਿਸ ਉਪਰ ਉਸ ਸਮੇ ਸ਼ਿਵਸੈਨਾ ਆਗੂ ਸੋਨੀ ਦੀ ਗਾਰਦ (ਸੁਰੱਖਿਆ ਕਰਮੀ) ਬੈਠੀ ਹੋਈ ਸੀ, ਜਿਸਨੂੰ ਹਟਾਉਣ ਲਈ ਅਤੇ ਪਲਾਟ ਨੂੰ ਖਾਲੀ ਕਰਵਾਉਣ ਲਈ ਕਈ ਵਾਰ ਪੁਲਿਸ ਨੂੰ ਸੂਚਿਤ ਕੀਤਾ ਸੀ ਪਰ ਉਸ ਪਲਾਟ ਨੂੰ ਖਾਲੀ ਨਹੀਂ ਕੀਤਾ ਗਿਆ।

ਗੁਰਦਾਸਪੁਰ 'ਚ ਪੁਲਿਸ ਨੇ ਸ਼ਿਵਸੈਨਾ ਆਗੂ ਦੀ ਗਾਰਦ ਵੱਲੋਂ ਪਲਾਟ 'ਤੇ ਕੀਤਾ ਕਬਜ਼ਾ ਹਟਾਇਆ

ਪੀੜਤ ਨੇ ਦੱਸਿਆ ਕਿ ਉਸ ਨੇ ਕਈ ਵਾਰ ਪੁਲਿਸ ਦੇ ਆਲਾ ਅਧਿਕਾਰੀਆਂ ਨੂੰ ਅਪੀਲ ਕੀਤੀ ਸੀ ਕਿ ਉਸਦੇ ਪਲਾਟ ਨੂੰ ਖਾਲੀ ਕਰਵਾਇਆ ਜਾਵੇ ਪਰ ਮਾਮਲਾ ਸ਼ਿਵ ਸੈਨਾ ਦੇ ਆਗੂ ਨਾਲ ਸਬੰਧਿਤ ਹੋਣ ਕਾਰਨ ਕਿਸੇ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ ਗਈ, ਜਿਸਤੋਂ ਬਾਅਦ ਉਸਨੂੰ ਹਾਈਕੋਟ ਜਾਣਾ ਪਿਆ। ਉਸ ਨੇ ਕਿਹਾ ਇੰਨਾ ਲੰਬਾ ਸਮਾਂ ਕਬਜ਼ਾ ਰਹਿਣ ਨਾਲ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।

ਉਧਰ, ਸ਼ਿਵਸੈਨਾ ਆਗੂ ਹਰਵਿੰਦਰ ਸੋਨੀ ਨੇ ਕਿਹਾ ਕਿ ਉਸ ਦੇ ਘਰ ਨੇੜੇ ਇੱਕ ਪਲਾਟ ਹੈ ਜਿਸ ਉਪਰ 10 ਸਾਲ ਤੋਂ ਉਸਦਾ ਕਬਜ਼ਾ ਹੈ, ਜੋ ਉਸਨੇ ਬੜੌਦਾ ਬੈਂਕ ਤੋਂ ਲਿਆ ਸੀ ਅਤੇ ਉਸਦੀ ਗਾਰਦ ਉਸ ਪਲਾਟ ਵਿੱਚ ਹੀ ਰਹਿੰਦੀ ਸੀ ਪਰ ਬਾਅਦ ਵਿੱਚ ਸੰਜੀਵ ਵੋਹਰਾ ਨੇ ਬੈਂਕ ਦੇ ਕਿਸੇ ਕਰਮਚਾਰੀ ਨਾਲ ਮਿਲ ਕੇ ਉਹ ਪਲਾਟ ਉਸ ਤੋਂ ਲੈ ਲਿਆ ਅਤੇ ਗਾਰਦ ਨੂੰ ਉਥੋਂ ਹਟਾਉਣ ਲਈ ਕਿਹਾ।

ਉਨ੍ਹਾਂ ਕਿਹਾ ਕਿ ਇਹ ਮਾਮਲਾ ਹਾਈਕੋਰਟ ਵਿਚ ਚੱਲ ਰਿਹਾ ਹੈ, ਜਿਸ ਵਿੱਚ ਸੰਜੀਵ ਵੋਹਰਾ ਨੇ ਅਦਾਲਤ ਨੂੰ ਗੁੰਮਰਾਹ ਕੀਤਾ ਹੈ ਅਤੇ ਕੇਸ ਵਿੱਚ ਉਸਨੂੰ ਪਾਰਟੀ ਨਹੀਂ ਬਣਾਇਆ। ਜਦਕਿ ਪੁਲਿਸ ਨੂੰ ਪਾਰਟੀ ਬਣਾ ਕੇ ਗਾਰਦ ਨੂੰ ਹਟਾਉਣ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੀ ਸੁਣਵਾਈ 26 ਅਕਤੂਬਰ ਨੂੰ ਹੋਣੀ ਹੈ ਅਤੇ ਸਾਰੀ ਸੱਚਾਈ ਕੋਰਟ ਨੂੰ ਦੱਸੀ ਜਾਵੇਗੀ। ਉਪਰੰਤ ਅਦਾਲਤ ਦਾ ਜੋ ਹੁਕਮ ਹੋਵੇਗਾ, ਉਹ ਮੰਨ ਲਿਆ ਜਾਵੇਗਾ।

ਮਾਮਲੇ ਬਾਰੇ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਜਬਰਜੀਤ ਸਿੰਘ ਨੇ ਕਿਹਾ ਕਿ ਪਲਾਟ ਦੀ ਸੇਲ-ਡੀਡ ਲੈਟਰ ਸੰਜੀਵ ਵੋਹਰਾ ਕੋਲ ਹੈ, ਜਿਨ੍ਹਾਂ ਨੇ ਗਾਰਦ ਨੂੰ ਪਲਾਟ ਵਿਚੋਂ ਹਟਾਉਣ ਲਈ ਹਾਈਕੋਰਟ ਵਿੱਚ ਅਪੀਲ ਕੀਤੀ ਸੀ। ਇਸ ਪਲਾਟ ਤੇ ਸ਼ਿਵਸੈਨਾ ਆਗੂ ਦੀ ਗਾਰਦ ਬੈਠੀ ਸੀ। ਹਾਈਕੋਰਟ ਦੇ ਹੁਕਮਾਂ 'ਤੇ ਪਲਾਟ ਨੂੰ ਖਾਲੀ ਕਰਵਾ ਦਿੱਤਾ ਹੈ।

ABOUT THE AUTHOR

...view details